ਏਅਰਪੋਰਟ 'ਤੇ Air India ਦੇ ਜਹਾਜ਼ ਨਾਲ ਅਚਾਨਕ ਟਕਰਾਇਆ ਪੰਛੀ, ਫਲਾਈਟ ਹੋਈ ਰੱਦ
Wednesday, Aug 14, 2024 - 10:44 AM (IST)
ਪਣਜੀ (ਭਾਸ਼ਾ) - ਗੋਆ ਦੇ ਦਾਬੋਲਿਮ ਹਵਾਈ ਅੱਡੇ ਤੋਂ ਮੁੰਬਈ ਲਈ ਉਡਾਣ ਭਰਨ ਵਾਲਾ ਏਅਰ ਇੰਡੀਆ ਦਾ ਜਹਾਜ਼ ਬੁੱਧਵਾਰ ਸਵੇਰੇ ਪੰਛੀ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਉਡਾਣ ਨੂੰ ਰੱਦ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਇਸ ਮੌਕੇ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 6.45 ਵਜੇ ਵਾਪਰਿਆ।
ਇਹ ਵੀ ਪੜ੍ਹੋ - ਮਨੂ ਭਾਕਰ ਤੇ ਨੀਰਜ ਚੋਪੜਾ ਦਾ ਕੀ ਹੋਵੇਗਾ ਵਿਆਹ? ਪਿਤਾ ਰਾਮ ਕਿਸ਼ਨ ਦਾ ਆਇਆ ਵੱਡਾ ਬਿਆਨ
ਇਸ ਮੌਕੇ ਹਵਾਈ ਅੱਡੇ ਦੇ ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, "ਦੱਖਣੀ ਗੋਆ ਦੇ ਦਾਬੋਲਿਮ ਹਵਾਈ ਅੱਡੇ ਤੋਂ ਜਹਾਜ਼ ਨੇ ਮੁੰਬਈ ਲਈ ਉਡਾਣ ਭਰਨੀ ਸੀ ਪਰ ਇਸ ਦੌਰਾਨ ਪੰਛੀ ਦੇ ਟਕਰਾਅ ਜਾਣ ਕਾਰਨ ਜਹਾਜ਼ ਨੂੰ ਰਨਵੇਅ 'ਤੇ ਹੀ ਰੋਕਣਾ ਪਿਆ।'' ਉਹਨਾਂ ਨੇ ਕਿਹਾ ਕਿ ਇਸ ਮੌਕੇ ਉਡਾਣ ਨੂੰ ਤੁਰੰਤ ਰੱਦ ਕਰ ਦਿੱਤਾ ਗਿਆ। ਨਾਲ ਹੀ ਜਹਾਜ਼ ਨੂੰ ਅਗਲੇਰੀ ਜਾਂਚ ਲਈ ਅਹਾਤੇ 'ਤੇ ਪਾਰਕ ਵਿਚ ਹੀ ਖੜ੍ਹਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ - ਕਾਰ ਸਿਖਦਿਆਂ ਇਕੱਠਿਆਂ ਡੁੱਬੀਆਂ 3 ਪੀੜ੍ਹੀਆਂ, ਪਿਓ, ਪੁੱਤ ਤੇ ਪੋਤੇ ਦੀ ਮੌਤ, ਘਟਨਾ ਦੇਖ ਸਹਿਮੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8