ਕਾਰ ਹਾਦਸੇ ਦੌਰਾਨ ਏਅਰਬੈਗ ਖੁੱਲ੍ਹਣ ਦੇ ਬਾਵਜੂਦ 2 ਸਾਲਾ ਮਾਸੂਮ ਦੀ ਮੌਤ, ਜਾਣੋ ਪੂਰਾ ਮਾਮਲਾ

Monday, Sep 30, 2024 - 10:29 AM (IST)

ਮਲਪੁਰਮ- ਕੇਰਲ ਦੇ ਮਲਪੁਰਮ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਇਕ ਕਾਰ ਹਾਦਸੇ ਤੋਂ ਬਾਅਦ ਏਅਰਬੈਗ ਖੁੱਲ੍ਹਣ ਦੇ ਬਾਵਜੂਦ 2 ਸਾਲਾ ਬੱਚੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਬੱਚੀ ਆਪਣੇ ਪਰਿਵਾਰ ਨਾਲ ਕੋਟੁਕੱਲ ਤੋਂ ਪਦਪਰਾਂਬੁ ਜਾ ਰਹੀ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਾਰ ਇਕ ਟੈਂਕਰ ਨਾਲ ਟਕਰਾ ਗਈ। ਟੱਕਰ ਕਾਰਨ ਏਅਰਬੈਗ ਖੁੱਲ੍ਹ ਗਿਆ ਪਰ ਮਾਂ ਦੀ ਗੋਦ 'ਚ ਅੱਗੇ ਦੀ ਸੀਟ 'ਤੇ ਬੈਠੀ ਬੱਚੀ ਦਾ ਚਿਹਰਾ ਏਅਰਬੈਗ 'ਚ ਦਬ ਗਿਆ, ਜਿਸ ਕਾਰਨ ਦਮ ਘੁੱਟਣ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮਾਂ ਸਣੇ ਹੋਰ ਚਾਰ ਯਾਤਰੀਆਂ ਨੂੰ ਮਾਮੂਲੀਆਂ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ : ਆਪਰੇਸ਼ਨ ਦੌਰਾਨ ਬੱਚੇਦਾਨੀ ਤੋਂ ਗਾਇਬ ਸੀ ਬੱਚਾ... ਡਾਕਟਰ ਵੀ ਹੈਰਾਨ

ਕੀ ਹੁੰਦਾ ਹੈ ਏਅਰਬੈਗ

ਏਅਰਬੈਗ ਆਮ ਤੌਰ 'ਤੇ ਪਾਲਿਏਸਟਰ ਦੀ ਤਰ੍ਹਾਂ ਦੀ ਮਜ਼ਬੂਤ ਟੈਕਸਟਾਈਲ ਜਾਂ ਕੱਪੜੇ ਨਾਲ ਬਣਿਆ ਇਕ ਗੁਬਾਰੇ ਵਰਗਾ ਕਵਰ ਹੁੰਦਾ ਹੈ। ਇਸ ਨੂੰ ਖ਼ਾਸ ਮੈਟੇਰੀਅਲ ਨਾਲ ਟੇਨੇਸਿਲ ਸਟ੍ਰੈਂਥ (ਕੱਪੜੇ ਦੀ ਮਜ਼ਬੂਤੀ) ਲਈ ਡਿਜ਼ਾਈਨ ਕੀਤਾ ਜਾਂਦਾ ਹੈ ਤਾਂ ਕਿ ਹਾਦਸੇ ਦੇ ਸਮੇਂ ਯਾਤਰੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਹ ਕਾਰ 'ਚ ਕਿਸੇ ਸੇਫਟੀ ਕੁਸ਼ਨ ਦੀ ਤਰ੍ਹਾਂ ਕੰਮ ਕਰਦਾ ਹੈ, ਜਿਵੇਂ ਹੀ ਵਾਹਨ ਨਾਲ ਕੋਈ ਟੱਕਰ ਹੁੰਦੀ ਹੈ, ਇਹ ਸਿਸਟਮ ਐਕਟਿਵ ਹੋ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News