ਕੇਂਦਰੀ ਹੱਥਿਆਰਬੰਦ ਪੁਲਸ ਫੋਰਸ ਲਈ 100 ਦਿਨ ਦੀ ਛੁੱਟੀ ਦਾ ਐਲਾਨ ਜਲਦੀ ਹੀ

Monday, Mar 28, 2022 - 02:21 AM (IST)

ਨਵੀਂ ਦਿੱਲੀ- ਕੇਂਦਰੀ ਹੱਥਿਆਰਬੰਦ ਪੁਲਸ ਫੋਰਸ (ਸੀ. ਏ. ਪੀ. ਐੱਫ.) ਦੇ ਜਵਾਨਾਂ ਨੂੰ ਸਾਲ ’ਚ ਘੱਟੋ ਘੱਟ 100 ਦਿਨ ਆਪਣੇ ਪਰਿਵਾਰਾਂ ਨਾਲ ਬਿਤਾਉਣ ਦੀ ਆਗਿਆ ਦੇਣ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲਿਆਂਦੇ ਗਏ ਅਹਿਮ ਪ੍ਰਸਤਾਵ ਨੂੰ ਜਲਦੀ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਵਿਆਪਕ ਨੀਤੀ ਦੀ ਰੂਪ ਰੇਖਾ ’ਤੇ ਕੰਮ ਕੀਤਾ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਇਸ ਸਬੰਧੀ ਕਈ ਬੈਠਕਾਂ ਕੀਤੀਆਂ ਹਨ। ਤਾਜ਼ਾ ਬੈਠਕ ਇਸ ਮਹੀਨੇ ਦੀ ਸ਼ੁਰੂ ’ਚ ਹੋਈ ਸੀ ਤਾਂ ਜੋ ਇਸ ਨੀਤੀ ਨੂੰ ਅਮਲੀ ਰੂਪ ਦੇਣ ’ਚ ਦੇਰੀ ਕਰਨ ਵਾਲੇ ਮੁੱਦੇ ਦਾ ਹੱਲ ਲੱਭਿਆ ਜਾ ਸਕੇ।

ਇਹ ਖ਼ਬਰ ਪੜ੍ਹੋ- DC v MI : ਈਸ਼ਾਨ ਕਿਸ਼ਨ ਨੇ ਖੇਡੀ ਧਮਾਕੇਦਾਰ ਪਾਰੀ, ਤੋੜਿਆ ਸਚਿਨ ਦਾ ਇਹ ਰਿਕਾਰਡ
ਇਸ ਨੀਤੀ ਦਾ ਮੰਤਵ ਸਭ ਤੋਂ ਵੱਧ ਚੁਣੌਤੀ ਵਾਲੇ ਚੋਗਿਰਦੇ ਦੇ ਹਾਲਾਤ ’ਚ ਅਤੇ ਦੂਰ ਵਾਲੀਆਂ ਥਾਵਾਂ ’ਤੇ ਔਖੀ ਡਿਊਟੀ ਦੇਣ ਵਾਲੇ ਸੀ. ਏ. ਪੀ. ਐੱਫ. ਦੇ ਲਗਭਗ 10 ਲੱਖ ਜਵਾਨਾਂ ਅਤੇ ਅਧਿਕਾਰੀਆਂ ਦੇ ਕੰਮ ਨਾਲ ਜੁੜੇ ਤਣਾਅ ਨੂੰ ਘਟਾਉਣਾ ਅਤੇ ਉਨ੍ਹਾਂ ਦੀ ਖੁਸ਼ਹਾਲੀ ਨੂੰ ਵਧਾਉਣਾ ਹੈ। ਸ਼ਾਹ ਅਕਤੂਬਰ 2019 ’ਚ ਉਕਤ ਪ੍ਰਸਤਾਵ ਲਿਆਏ ਸਨ। ਸੀ. ਏ. ਪੀ. ਐੱਫ ’ਚ ਸੀ. ਆਰ. ਪੀ. ਐੱਫ, ਬੀ. ਐੱਸ. ਐੱਫ., ਆਈ. ਟੀ. ਬੀ. ਪੀ. ਅਤੇ ਐੱਸ. ਐੱਸ. ਬੀ. ਆਉਂਦੀਆਂ ਹਨ। ਆਸਾਮ ਰਾਈਫਲਜ਼, ਐੱਨ. ਐੱਸ. ਜੀ., ਐੱਨ. ਡੀ. ਆਰ. ਐੱਫ ਵਰਗੀਆਂ 3 ਹੋਰ ਕੇਂਦਰੀ ਫੋਰਸਾਂ ਨੂੰ ਇਸ ਅਹਿਮ ਯੋਜਨਾ ’ਚ ਸ਼ਾਮਲ ਕੀਤਾ ਜਾ ਸਕਦਾ ਹੈ।

ਇਹ ਖ਼ਬਰ ਪੜ੍ਹੋ-ਮਿਤਾਲੀ ਵਿਸ਼ਵ ਕੱਪ ਵਿਚ ਦੂਜੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਖਿਡਾਰਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News