''ਕੋਰੋਨਾ ''ਤੇ 93 ਫੀਸਦੀ ਜਨਤਾ ਨੂੰ ਭਰੋਸਾ, ਕਿਹਾ- ਮੋਦੀ ਹੈ ਤਾਂ ਟੈਂਸ਼ਨ ਖਤਮ''

04/23/2020 7:05:57 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਯੋਧਿਆਂ ਦੀ ਹੌਂਸਲਾ ਅਫਜ਼ਾਈ ਲਈ ਦੋ ਵਾਰ ਜਨਤਾ ਨੂੰ ਅਪੀਲ ਕੀਤੀ। ਉਨ੍ਹਾਂ ਦੀ ਅਪੀਲ 'ਤੇ ਲੋਕਾਂ ਨੇ 22 ਮਾਰਚ ਨੂੰ ਤਾੜੀਆਂ, ਥਾਲੀਆਂ, ਘੰਟੀਆਂ ਅਤੇ ਸ਼ੰਖ ਵਜਾਏ ਅਤੇ ਫਿਰ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਲਈ ਘਰਾਂ ਦੀਆਂ ਬੱਤੀਆਂ ਨੂੰ ਬੰਦ ਕਰ ਕੇ ਮੋਮਬੱਤੀ, ਟਾਰਚ, ਮੋਬਾਇਲ ਫੋਨ ਦੀ ਫਲੈਸ਼ ਲਾਈਟ ਜਗਾਏ। ਹੁਣ ਅਜਿਹੀਆਂ ਖ਼ਬਰਾਂ ਆਈਆਂ ਹਨ, ਜਿਸ ਨਾਲ ਕੋਰੋਨਾ ਖਿਲਾਫ ਖੁਦ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਦੇ ਹੌਂਸਲੇ ਨੂੰ ਮਜ਼ਬੂਤੀ ਮਿਲੇਗੀ, ਇਹ ਹੈ ਜਨਤਾ ਦੇ ਭਰੋਸੇ ਦਾ ਬਲ।

PunjabKesari

ਲਾਕਡਾਊਨ ਤੋਂ ਵਧਿਆ ਮੋਦੀ ਸਰਕਾਰ 'ਤੇ ਭਰੋਸਾ—
ਹਾਲ ਵਿਚ ਕੀਤੇ ਗਏ ਇਕ ਸਰਵੇ ਵਿਚ ਕਿਹਾ ਗਿਆ ਹੈ ਕਿ 93.5 ਫੀਸਦੀ ਭਾਰਤੀਆਂ ਨੂੰ ਯਕੀਨ ਹੈ ਕਿ ਮੋਦੀ ਸਰਕਾਰ ਕੋਰੋਨਾ ਸੰਕਟ ਨਾਲ ਬਹੁਤ ਅਸਰਦਾਰ ਢੰਗ ਨਾਲ ਨਜਿੱਠ ਰਹੀ ਹੈ। ਕੇਂਦਰ ਸਰਕਾਰ ਨੇ 25 ਮਾਰਚ ਨੂੰ 21 ਦਿਨਾਂ ਲਈ ਲਾਕਡਾਊਨ ਦਾ ਐਲਾਨ ਕੀਤਾ ਸੀ, ਜਿਸ ਨੂੰ 14 ਅਪ੍ਰੈਲ ਨੂੰ 3 ਮਈ ਤੱਕ ਵਧਾ ਦਿੱਤਾ ਗਿਆ। ਆਈ. ਏ. ਐੱਨ. ਐੱਸ.-ਸੀ ਵੋਟਰ ਕੋਵਿਡ-19 ਟ੍ਰੈਕਰ ਮੁਤਾਬਕ ਲਾਕਡਾਊਨ ਦੇ ਪਹਿਲੇ ਦਿਨ 76.8 ਫੀਸਦੀ ਲੋਕ ਮੋਦੀ ਸਰਕਾਰ 'ਤੇ ਭਰੋਸਾ ਕਰ ਰਹੇ ਸਨ। 21 ਅਪ੍ਰੈਲ ਤੱਕ 93.5 ਫੀਸਦੀ ਦੇਸ਼ ਵਾਸੀ ਮੋਦੀ ਸਰਕਾਰ ਦੇ ਇਸ ਕਦਮਾਂ ਤੋਂ ਖੁਸ਼ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਕੋਰੋਨਾ ਸੰਕਟ ਤੋਂ ਪ੍ਰਭਾਵੀ ਤੌਰ ਨਾਲ ਨਜਿੱਠ ਰਹੀ ਹੈ।

PunjabKesari

ਗਲੋਬਲ ਪੱਧਰ 'ਤੇ ਵੀ ਮੋਦੀ ਦੀ ਤਾਰੀਫ—
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਕ ਅਮਰੀਕੀ ਸਰਵੇ ਕੰਪਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗਲੋਬਲ ਪੱਧਰ 'ਤੇ ਸਭ ਤੋਂ ਵਧੀਆ ਰਾਸ਼ਟਰ ਮੁਖੀ ਐਲਾਨ ਕੀਤਾ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਸੱਚਾਈ ਸਾਰਿਆਂ ਦੇ ਸਾਹਮਣੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਤਰ੍ਹਾਂ ਨਾਲ ਕੋਵਿਡ-19 ਮਹਾਮਾਰੀ ਨਾਲ ਨਜਿੱਠ ਰਹੇ ਹਨ, ਭਾਰਤੀਆਂ ਦੀ ਦੇਖਭਾਲ ਕਰ ਰਹੇ ਹਨ ਅਤੇ ਅਜਿਹੇ ਚੁਣੌਤੀਪੂਰਨ ਸਮੇਂ ਵਿਚ ਗਲੋਬਲ ਭਾਈਚਾਰੇ ਨੂੰ ਮਦਦ ਕਰ ਰਹੇ ਹਨ, ਉਸ ਦੀ ਪੂਰੀ ਦੁਨੀਆ ਪ੍ਰਸ਼ੰਸਾ ਕਰ ਰਹੀ ਹੈ। ਹਰ ਭਾਰਤੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ 'ਤੇ ਭਰੋਸਾ ਕਰ ਰਿਹਾ ਹੈ।

ਇਕ ਦਿਨ 'ਚ ਵਧਿਆ 10.5 ਫੀਸਦੀ ਲੋਕਾਂ ਦਾ ਭਰੋਸਾ—
ਵੱਡੀ ਗੱਲ ਇਹ ਹੈ ਕਿ 1 ਅਪ੍ਰੈਲ ਤੱਕ ਮੋਦੀ ਸਰਕਾਰ 'ਤੇ ਭਰੋਸਾ ਕਰਨ ਵਾਲਿਆਂ ਦਾ ਫੀਸਦੀ ਵੱਧ ਕੇ 89.9 ਹੋ ਗਿਆ, ਜਦਕਿ ਇਕ ਦਿਨ ਪਹਿਲਾਂ 31 ਮਾਰਚ ਨੂੰ 79.4 ਫੀਸਦੀ ਲੋਕਾਂ ਨੂੰ ਹੀ ਸਰਕਾਰ ਦੇ ਕੰਮਕਾਜ 'ਤੇ ਯਕੀਨ ਸੀ। ਯਾਨੀ ਕਿ ਇਕ ਦਿਨ 'ਚ ਮੋਦੀ ਸਰਕਾਰ ਦਾ ਭਰੋਸਾ ਕਰਨ ਵਾਲਿਆਂ 'ਚ 10.5 ਫੀਸਦੀ ਦਾ ਵਾਧਾ ਹੋ ਗਿਆ।


Tanu

Content Editor

Related News