ਕੁਪਵਾੜਾ ’ਚ 90 ਫ਼ੀਸਦੀ ਆਬਾਦੀ ਆਯੁਸ਼ਮਾਨ ਭਾਰਤ ਸਕੀਮ ਹੇਠ: ਰਾਜ ਮੰਤਰੀ ਰਾਮੇਸ਼ਵਰ

Saturday, Nov 19, 2022 - 03:04 PM (IST)

ਕੁਪਵਾੜਾ ’ਚ 90 ਫ਼ੀਸਦੀ ਆਬਾਦੀ ਆਯੁਸ਼ਮਾਨ ਭਾਰਤ ਸਕੀਮ ਹੇਠ: ਰਾਜ ਮੰਤਰੀ ਰਾਮੇਸ਼ਵਰ

ਕੁਪਵਾੜਾ - ਕੇਂਦਰੀ ਪੈਟਰੋਲੀਅਮ, ਕੁਦਰਤੀ ਗੈਸ, ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਯੂਸ਼ਮਾਨ ਭਾਰਤ ਸਕੀਮ ਕੁਪਵਾੜਾ ਜ਼ਿਲ੍ਹੇ ’ਚ ਲਾਗੂ ਹੈ ਅਤੇ 90 ਫ਼ੀਸਦੀ ਤੋਂ ਵੱਧ ਇਸ ਦੀ ਆਬਾਦੀ ਨੂੰ ਇਸ ਸਿਹਤ ਸਕੀਮ ਤਹਿਤ ਕਵਰ ਕੀਤਾ ਗਿਆ।

ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਮੈਨੂੰ ਕੁਪਵਾੜਾ ਜ਼ਿਲ੍ਹੇ ਦਾ ਦੌਰਾ ਕਰਨ ਲਈ ਭੇਜਿਆ ਹੈ। ਮੈਂ ਆਪਣੇ ਵਿਭਾਗਾਂ ਨਾਲ ਸਬੰਧਤ ਕੰਮਾਂ ਨੂੰ ਮੁੜ ਸੁਰਜੀਤ ਕੀਤਾ। ਮੈਂ ਜ਼ਿਲ੍ਹੇ ’ਚ 1 ਕਰੋੜ ਰੁਪਏ ਦੀ ਲਾਗਤ ਵਾਲੇ ਆਡੀਟੋਰੀਅਮ, 6 ਕਰੋੜ ਰੁਪਏ ਦੇ ਇਕ ਪੁਲ ਅਤੇ ਇਕ ਪਾਵਰ ਸਟੇਸ਼ਨ ਦਾ ਉਦਘਾਟਨ ਕੀਤਾ। ਮੈਂ ਕੁਪਵਾੜਾ ’ਚ ਬੇਰੁਜ਼ਗਾਰ ਨੌਜਵਾਨਾਂ ਨੂੰ ਕੁਝ ਵਾਹਨ ਵੀ ਵੰਡੇ।

ਇਹ ਵੀ ਪੜ੍ਹੋ- ਪਠਾਨਕੋਟ ਵਿਖੇ ਡਿਊਟੀ ਦੌਰਾਨ ASI ਦੇ ਗੋਲੀ ਲੱਗਣ ਨਾਲ ਹੋਈ ਮੌਤ

ਉਨ੍ਹਾਂ ਇਹ ਵੀ ਕਿਹਾ ਕਿ ਬਡਗਾਮ ਜ਼ਿਲ੍ਹੇ ’ਚ 160 ਕਰੋੜ ਰੁਪਏ ਦੀ ਲਾਗਤ ਵਾਲੇ ਹਸਪਤਾਲ ਦਾ ਨਿਰਮਾਣ ਚੱਲ ਰਿਹਾ ਹੈ, ਜਿੱਥੇ ਬੀਮਾਯੁਕਤ ਵਿਅਕਤੀ ਇਲਾਜ ਕਰਵਾ ਸਕਦੇ ਹਨ। ਮੰਤਰੀ ਨੇ ਇਕ ਈ-ਸ਼੍ਰਮ ਰਜਿਸਟ੍ਰੇਸ਼ਨ ਕੈਂਪ ਦਾ ਉਦਘਾਟਨ ਕੀਤਾ ਅਤੇ ਉੱਜਵਲਾ ਸਕੀਮ ਦੇ ਲਾਭ ਵੰਡੇ। ਜ਼ਿਲ੍ਹਾ ਕੁਪਵਾੜਾ ਦੇ ਸਪੋਰਟ ਸਟੇਡੀਅਮ ਗਲੀਜ਼ੂ ਵਿਖੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਦਰਸਾਉਂਦੇ ਵੱਖ-ਵੱਖ ਸਟਾਲਾਂ ਦਾ ਨਿਰੀਖਣ ਕੀਤਾ।

ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਆਪਣੇ ਵਿਭਾਗਾਂ ’ਚ ਗਰੀਬ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਅਤੇ ਕਾਮਨ ਸਰਵਿਸ ਸੈਂਟਰਾਂ ਰਾਹੀਂ ਈ-ਸ਼ਰਮ ਕਾਰਡ ਦਿੱਤੇ ਹਨ। ਦੱਸ ਦੇਈਏ ਕੁਪਵਾੜਾ ਜ਼ਿਲ੍ਹੇ ’ਚ ਉਨ੍ਹਾਂ ਨੇ ਕਸ਼ਮੀਰ ’ਚ ਕੁਪਵਾੜਾ ਦੇ ਕੰਠਪੋਰਾ ਲੋਲਾਬ ਵਿਖੇ ਸਟੀਲ ਗਰਡਰ ਬ੍ਰਿਜ (92 ਮੀਟਰ ਸਪੈਨ) ਦਾ ਉਦਘਾਟਨ ਵੀ ਕੀਤਾ। 


author

Shivani Bassan

Content Editor

Related News