ਪਿਤਾ ਦੀ ਅਰਥੀ ਨੂੰ ਮੋਢਾ ਦੇ 9 ਧੀਆਂ ਨੇ ਨਿਭਾਇਆ ਪੁੱਤ ਹੋਣ ਦਾ ਫਰਜ਼; ਕੀਤਾ ਅੰਤਿਮ ਸੰਸਕਾਰ

Wednesday, Feb 28, 2024 - 05:17 PM (IST)

ਪਿਤਾ ਦੀ ਅਰਥੀ ਨੂੰ ਮੋਢਾ ਦੇ 9 ਧੀਆਂ ਨੇ ਨਿਭਾਇਆ ਪੁੱਤ ਹੋਣ ਦਾ ਫਰਜ਼; ਕੀਤਾ ਅੰਤਿਮ ਸੰਸਕਾਰ

ਸਾਗਰ- ਪੁਲਸ ਦੀ ਨੌਕਰੀ ਤੋਂ ਸੇਵਾਮੁਕਤ ਇਕ ਏ.ਐੱਸ.ਆਈ. ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀਆਂ 9 ਧੀਆਂ ਨੇ ਪੁੱਤ ਦੀ ਤਰ੍ਹਾਂ ਫਰਜ਼ ਨਿਭਾਇਆ। ਅੰਤਿਮ ਸੰਸਕਾਰ 'ਚ 9 ਧੀਆਂ ਨੇ ਇਕੱਠੇ ਉਨ੍ਹਾਂ ਨੂੰ ਹਿੰਦੂ ਰੀਤੀ-ਰਿਵਾਜ਼ਾਂ ਨਾਲ ਅਗਨੀ ਦਿੱਤੀ। ਦਰਅਸਲ ਮ੍ਰਿਤਕ ਦੀਆਂ 9 ਧੀਆਂ ਹੀ ਸਨ, ਉਨ੍ਹਾਂ ਦਾ ਕੋਈ ਪੁੱਤ ਨਹੀਂ ਸੀ। ਪਿਤਾ ਨੇ ਸਾਰੀਆਂ ਧੀਆਂ ਦਾ ਪਾਲਣ-ਪੋਸ਼ਣ ਪੁੱਤਾਂ ਵਾਂਗ ਹੀ ਕੀਤਾ ਸੀ। ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਮਕਰੋਨੀਆ ਦੇ ਵਾਰਡ ਨੰਬਰ 17 ਮਹਾਤਮਾ ਗਾਂਧੀਵਾਰਡ ਵਾਸੀ ਅਤੇ 10ਵੀਂ ਬਟਾਲੀਅਨ ਤੋਂ ਸੇਵਾਮੁਕਤ ਏਐੱਸਆਈ ਹਰੀਸ਼ਚੰਦਰ ਅਹਿਰਵਾਰ ਬ੍ਰੇਨ ਹੈਮਰੇਜ ਨਾਲ ਪੀੜਤ ਸਨ। ਸੋਮਵਾਰ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਕੋਈ ਪੁੱਤ ਨਹੀਂ ਸੀ, ਸਿਰਫ਼ 9 ਧੀਆਂ ਸਨ। ਧੀਆਂ 'ਚੋਂ 7 ਦਾ ਵਿਆਹ ਹੋ ਚੁੱਕਿਆ ਸੀ। ਸੋਮਵਾਰ ਨੂੰ ਸਾਰੀਆਂ ਧੀਆਂ ਨੇ ਆਪਣੇ ਪਿਤਾ ਦਾ ਖ਼ੁਦ ਅੰਤਿਮ ਸੰਸਕਾਰ ਕਰਨ ਦਾ ਫ਼ੈਸਲਾ ਕੀਤਾ।

PunjabKesari

ਦੁਪਹਿਰ 'ਚ ਜਦੋਂ ਹਰੀਸ਼ਚੰਦਰ ਦੀ ਅਰਥੀ ਘਰੋਂ ਨਿਕਲੀ ਤਾਂ ਸਾਰੀਆਂ ਧੀਆਂ ਨੇ ਉਨ੍ਹਾਂ ਨੂੰ ਮੋਢਾ ਦਿੱਤਾ। ਇਹ ਦ੍ਰਿਸ਼ ਜਿਸ ਨੇ ਵੀ ਦੇਖਿਆ, ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਵੱਡੀ ਗਿਣਤੀ 'ਚ ਲੋਕ ਅੰਤਿਮ ਯਾਤਰਾ 'ਚ ਸ਼ਾਮਲ ਹੋਏ ਸਨ, ਸਾਰਿਆਂ ਨੇ ਨਮ ਅੱਖਾਂ ਨਾਲ ਹਰੀਸ਼ਚੰਦਰ ਨੂੰ ਵਿਦਾਈ ਦਿੱਤੀ। ਮਕਰੋਨੀਆ ਮੁਕਤੀਧਾਮ 'ਚ ਧੀਆਂ ਨੇ ਆਪਣੇ ਪਿਤਾ ਨੂੰ ਹਿੰਦੂ ਰੀਤੀ-ਰਿਵਾਜ਼ਾਂ ਨਾਲ ਅਗਨੀ ਦਿੱਤੀ ਅਤੇ ਅੰਤਿਮ ਸੰਸਕਾਰ ਦੀ ਸਾਰੀ ਵਿਧੀ ਪੂਰੀ ਕੀਤੀ। ਧੀ ਵੰਦਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਆਪਣੀਆਂ ਧੀਆਂ ਨਾਲ ਕਾਫ਼ੀ ਲਗਾਅ ਸੀ। ਸਾਡਾ ਕੋਈ ਭਰਾ ਨਹੀਂ ਹੈ, ਇਸ ਕਾਰਨ ਉਨ੍ਹਾਂ ਨਾਲ ਸਾਰੀਆਂ ਛੋਟੀਆਂ-ਵੱਡੀਆਂ ਭੈਣਾਂ ਜਿਨ੍ਹਾਂ 'ਚ ਅਨਿਤਾ, ਤਾਰਾ, ਜੈਸ਼੍ਰੀ, ਕਲਪਨਾ, ਰਿੰਕੀ, ਗੁੜੀਆ, ਰੋਸ਼ਨੀ, ਦੁਰਗਾ ਨੇ ਇਕੱਠੇ ਧੀ ਹੋਣ ਦਾ ਫਰਜ਼ਾ ਨਿਭਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੇ ਪਿਤਾ ਹੀ ਉਨ੍ਹਾਂ ਦਾ ਸੰਸਾਰ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News