8ਵੀਂ ਜਮਾਤ ਦੇ ਵਿਦਿਆਰਥੀ ਦਾ ਗਲਾ ਘੁੱਟ ਕੇ ਕਤਲ, ਗੁਪਤ ਅੰਗ ਵੀ ਕੱਟਿਆ

Friday, Aug 02, 2024 - 04:26 AM (IST)

8ਵੀਂ ਜਮਾਤ ਦੇ ਵਿਦਿਆਰਥੀ ਦਾ ਗਲਾ ਘੁੱਟ ਕੇ ਕਤਲ, ਗੁਪਤ ਅੰਗ ਵੀ ਕੱਟਿਆ

ਬੇਗੂਸਰਾਏ - ਬਿਹਾਰ ਦੇ ਬੇਗੂਸਰਾਏ ਜ਼ਿਲੇ ਦੇ ਲੱਖੋ ਥਾਣਾ ਖੇਤਰ ਵਿਚ ਅੱਠਵੀਂ ਜਮਾਤ ਦੇ ਵਿਦਿਆਰਥੀ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਉਸ ਦਾ ਗੁਪਤ ਅੰਗ ਵੀ ਕੱਟ ਦਿੱਤਾ ਗਿਆ। ਇਸ ਤੋਂ ਬਾਅਦ ਨੌਜਵਾਨ ਦੀ ਲਾਸ਼ ਉਸ ਦੇ ਘਰ ਦੇ ਪਿੱਛੇ ਬਗੀਚੇ ਵਿਚ ਸੁੱਟ ਦਿੱਤੀ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਸ਼ਿਵਮ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੰਦੂ ਰਜਕ ਨੇ ਪ੍ਰਧਾਨ ਦੇ ਭਤੀਜੇ 'ਤੇ ਕਤਲ ਦਾ ਦੋਸ਼ ਲਗਾਇਆ ਹੈ।

ਇਹ ਘਟਨਾ ਲਖੋਂ ਥਾਣਾ ਖੇਤਰ ਦੇ ਆਜ਼ਾਦ ਨਗਰ ਕਾਸਿਮਪੁਰ ਪਿੰਡ ਦੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪ੍ਰਧਾਨ ਦਾ ਭਤੀਜਾ ਮੰਗਲਵਾਰ ਰਾਤ ਘਰ ਆਇਆ ਸੀ। ਉਸਨੇ ਮੇਰੇ ਬੇਟੇ ਨੂੰ ਕਿਹਾ ਕਿ ਉਸਨੇ ਦਾਅਵਤ 'ਤੇ ਖਾਣਾ ਖਾਣ ਜਾਣਾ ਹੈ। ਮੇਰਾ ਬੇਟਾ ਉਸ ਦੇ ਨਾਲ ਗਿਆ, ਪਰ ਸ਼ਿਵਮ ਦੇਰ ਰਾਤ ਤੱਕ ਘਰ ਨਹੀਂ ਪਹੁੰਚਿਆ। ਅਗਲੀ ਸਵੇਰ ਤਲਾਸ਼ ਕਰਨ 'ਤੇ ਸ਼ਿਵਮ ਦੀ ਲਾਸ਼ ਘਰ ਦੇ ਪਿੱਛੇ ਬਾਗ 'ਚੋਂ ਮਿਲੀ।


author

Inder Prajapati

Content Editor

Related News