ਮਹਾਰਾਸ਼ਟਰ 'ਚ ਕੋਰੋਨਾ ਦੇ 869 ਨਵੇਂ ਮਾਮਲੇ ਆਏ ਸਾਹਮਣੇ ਅਤੇ 2 ਮਰੀਜ਼ਾਂ ਦੀ ਹੋਈ ਮੌਤ
Tuesday, Sep 06, 2022 - 11:51 PM (IST)
ਮੁੰਬਈ-ਮਹਾਰਾਸ਼ਟਰ 'ਚ ਮੰਗਲਵਾਰ ਨੂੰ ਕੋਰੋਨਾ ਦੇ 869 ਨਵੇਂ ਮਾਮਲੇ ਸਾਹਮਣੇ ਆਏ ਅਤੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪ੍ਰਦੇਸ਼ਨ 'ਚ ਇਨਫੈਕਟਿਡਾਂ ਅਤੇ ਮਾਰਨ ਵਾਲਿਆਂ ਦੀ ਗਿਣਤੀ 81,06,272 ਅਤੇ 1,48,269 ਹੋ ਗਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਨਵੇਂ ਮਾਮਲਿਆਂ 'ਚੋਂ 505 ਇਕੱਲੇ ਮੁੰਬਈ ਤੋਂ ਹਨ। ਇਸ ਤੋਂ ਬਾਅਦ ਪੁਣੇ 'ਚ 210, ਨਾਸਿਕ 'ਚ 52, ਕੋਹਾਲਪੁਰ 'ਚ 25, ਔਰੰਗਾਬਾਦ ਅਤੇ ਲਾਤੂਰ 'ਚ 19-19, ਅਕੋਲਾ 'ਚ 16 ਅਤੇ ਨਾਗਪੁਰ 'ਚ 23 ਨਵੇਂ ਮਰੀਜ਼ ਮਿਲੇ ਹਨ।
ਇਹ ਵੀ ਪੜ੍ਹੋ :ਹੁੰਡਈ ਨੂੰ ਇਸ ਸਾਲ ਭਾਰਤ ’ਚ ਵਿਕਰੀ ਦਾ ਸਭ ਤੋਂ ਉੱਚਾ ਅੰਕੜਾ ਹਾਸਲ ਹੋਣ ਦੀ ਉਮੀਦ
ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ 'ਚ 1328 ਮਰੀਜ਼ ਠੀਕ ਹੋਏ ਹਨ, ਜਿਸ ਤੋਂ ਬਾਅਦ ਸੂਬੇ 'ਚ ਹੁਣ ਤੱਕ ਕੁੱਲ 79,50,302 ਮਰੀਜ਼ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਮਹਾਰਾਸ਼ਟਰ 'ਚ ਇਸ ਸਮੇਂ ਕੋਰੋਨਾ ਦੇ 7701 ਮਰੀਜ਼ ਇਲਾਜ ਅਧੀਨ ਹਨ। ਉਨ੍ਹਾਂ ਮੁਤਾਬਕ ਸੂਬੇ ਦੇ ਸਿਹਤ ਵਿਭਾਗ ਦੇ ਅਕੜਿਆਂ ਮੁਤਾਬਕ, ਮਹਾਰਾਸ਼ਟਰ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 98.08 ਫੀਸਦੀ ਅਤੇ ਮੌਤ ਦਰ 1.82 ਫੀਸਦੀ ਸੀ। ਅਧਿਕਾਰੀ ਮੁਤਾਬਕ ਪੁਣੇ 'ਚ ਦੋ ਮਰੀਜ਼ਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ 'ਚੋਂ ਇਕ ਸ਼ਹਿਰ ਅਤੇ ਦੂਜਾ ਪੇਂਡੂ ਖੇਤਰ ਦਾ ਸੀ।
ਇਹ ਵੀ ਪੜ੍ਹੋ : ਜਾਪਾਨ, ਅਮਰੀਕਾ ਤੇ ਫਿਲੀਪੀਨ ਦਰਮਿਆਨ ਹੋ ਸਕਦੈ ਸਮੁੰਦਰੀ ਸੁਰੱਖਿਆ ਸਮਝੌਤਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ