827 ਪੋਰਨ ਸਾਈਟਸ ''ਤੇ ਪਾਬੰਦੀ, ਭੜਕੇ ਚਾਹੁਣ ਵਾਲੇ

Monday, Nov 05, 2018 - 09:45 PM (IST)

827 ਪੋਰਨ ਸਾਈਟਸ ''ਤੇ ਪਾਬੰਦੀ, ਭੜਕੇ ਚਾਹੁਣ ਵਾਲੇ

ਨਵੀਂ ਦਿੱਲੀ - ਭਾਰਤ ਸਰਕਾਰ ਦਾ 827 ਪੋਰਨ ਵੈੱਬਸਾਈਟਸ 'ਤੇ ਪਾਬੰਦੀ ਲਾਉਣ ਦਾ ਫੈਸਲਾ ਯੂਜ਼ਰਸ ਅਤੇ ਨੈੱਟ ਨਿਊਟਰੈਲਿਟੀ ਦੇ ਪੈਰੋਕਾਰਾਂ ਨੂੰ ਰਾਸ ਨਹੀਂ ਆ ਰਿਹਾ ਹੈ। ਖਾਸ ਕਰ ਕੇ ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਨੇ ਇਨ੍ਹਾਂ ਵੈੱਬਸਾਈਟਸ ਦੀ ਐਨੂਅਲ ਸਬਸੀਕ੍ਰਿਪਸ਼ਨ ਲੈ ਰੱਖੀ ਹੈ। ਹਾਲਾਂਕਿ ਪੋਰਨ ਸਾਈਟਸ ਦੇ ਲੋਕਾਂ ਵਲੋਂ ਆਪਣੇ ਗਾਹਕਾਂ ਲਈ ਕੁਝ ਇੰਤਜ਼ਾਮ ਵੀ ਕੀਤੇ ਗਏ ਹਨ। ਅਮਰੀਕਾ ਤੇ ਬ੍ਰਿਟੇਨ ਤੋਂ ਬਾਅਦ ਆਪਣੇ ਤੀਸਰੇ ਸਭ ਤੋਂ ਵੱਡੇ ਬਾਜ਼ਾਰ ਭਾਰਤ ਲਈ ਪੋਰਨ ਹਬ ਵਰਗੀਆਂ ਮਸ਼ਹੂਰ ਵੈੱਬਸਾਈਟ ਨੇ ਇਕ ਨਵੀਂ ਮਿਰਰ ਸਾਈਟ ਬਣਾਈ ਹੈ। ਇਸੇ ਤਰ੍ਹਾਂ ਇਕ ਵੈੱਬਸਾਈਟ ਹੁਣ ਆਪਣੇ ਯੂਜ਼ਰਸ ਨੂੰ ਮੋਬਾਇਲ ਐਪ ਡਾਊਨਲੋਡ ਕਰਨ ਦੀ ਸਲਾਹ ਦੇ ਰਹੀ ਹੈ।
ਮੋਬਾਇਲ ਇੰਟਰਨੈੱਟ ਪ੍ਰੋਵਾਈਡਰ ਜੀਓ ਨੇ ਵੀ ਆਪਣੇ ਨੈੱਟਵਰਕ 'ਤੇ ਇਨ੍ਹਾਂ ਵੈੱਬਸਾਈਟਸ ਨੂੰ ਬੈਨ ਕਰ ਦਿੱਤਾ ਹੈ। ਇਸ ਕਦਮ ਤੋਂ ਬਾਅਦ ਜੀਓ ਦੇ ਨਾਲ-ਨਾਲ ਏਅਰਟੈੱਲ ਅਤੇ ਵੋਡਾਫੋਨ ਦੇ ਵੀ ਕਸਟਮਰ ਕੇਅਰ 'ਤੇ ਲੋਕਾਂ ਦੀਆਂ ਲਗਾਤਾਰ ਕਾਲਾਂ ਆ ਰਹੀਆਂ ਹਨ। ਲੋਕਾਂ ਨੇ ਟਵਿੱਟਰ 'ਤੇ ਹੈਸ਼ਟੈਗ #prrnban ਲਿਖ ਆਪਣੇ ਗੱਲ ਰੱਖੀ ਹੈ।
ਚਾਈਲਡ ਪੋਰਨ ਵਰਗੀਆਂ ਚੀਜ਼ਾਂ 'ਤੇ ਹੋਵੇ ਐਕਸ਼ਨ : ਯੂਜ਼ਰਸ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਈਲਡ ਪੋਰਨ, ਰੇਪ ਪੋਰਨ ਅਤੇ ਬੀ. ਡੀ. ਐਸ. ਐਮ. (ਬਾਂਡੇਜ, ਡਿਸਿਪਲਿਨ, ਸੈਡਿਜ਼ਮ ਅਤੇ ਮਾਸੋਕਿਜ਼ਮ) ਵਰਗੀਆਂ ਚੀਜ਼ਾਂ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ।


Related News