ਜੁਲਾਈ ਮਹੀਨੇ 'ਚ 800 ਰੁਪਏ ਕੱਟ ਕੇ ਮਿਲੇਗੀ ਤੁਹਾਨੂੰ ਸੈਲਰੀ, ਜਾਣੋ ਕਿਉਂ?
Friday, Jun 29, 2018 - 06:04 PM (IST)
ਨਵੀਂ ਦਿੱਲੀ—ਜੀ.ਐੈੱਸ.ਟੀ. ਬਾਰ ਨੇ 'ਡਿਵੈਲਪਮੈਂਟ ਟੈਕਸ' ਅਤੇ ਜੀ.ਐੈੱਸ.ਟੀ. ਆਡਿਟ 'ਤੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ 'ਚ ਪੰਜਾਬ ਸਰਕਾਰ ਵੱਲੋਂ ਲਗਾਏ ਗਏ 'ਡਿਵੈਲਪਮੈਂਟ ਟੈਕਸ' 'ਤੇ ਚਰਚਾ ਹੋਈ। ਸਪੀਕਰ ਸੀ.ਏ. ਸ਼ਸ਼ੀ ਭੂਸ਼ਣ ਨੇ ਦੱਸਿਆ ਕਿ ਸਰਕਾਰ ਨੇ ਜੁਲਾਈ ਮਹੀਨੇ ਤੋਂ ਸਰਕਾਰੀ ਕਰਮਚਾਰੀਆਂ ਦੀ ਤਨਖਾਹ 'ਚ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ 4 ਮਹੀਨੇ ਦਾ 200 ਰੁਪਏ ਹਰ ਮਹੀਨੇ ਦੇ ਹਿਸਾਬ ਨਾਲ 800 ਰੁਪਏ ਕੱਟ ਕੇ ਸੈਲਰੀ ਦੇਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਉਮੀਦ ਹੈ ਕਿ ਜੁਲਾਈ ਮਹੀਨੇ 'ਚ ਸਰਕਾਰ ਵੱਲੋਂ ਰਜਿਸ਼ਟ੍ਰੇਸ਼ਨ ਦੇ ਫਾਰਮ ਅਤੇ ਵੈੱਬਸਾਈਟ ਲਾਂਚ ਕਰ ਦਿੱਤੀ ਜਾਵੇਗੀ। ਪ੍ਰਾਈਵੇਟ ਵਪਾਰੀਆਂ ਨੂੰ ਵੀ ਜੁਲਾਈ ਮਹੀਨੇ 'ਚ 'ਡਿਵੈਲਪਮੈਂਟ ਟੈਕਸ' ਕੱਟਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। 'ਡਿਵੈਲਪਮੈਂਟ ਟੈਕਸ' 200 ਰੁਪਏ ਹਰ ਮਹੀਨੇ ਭਾਵ ਸਾਲ ਦਾ 2400 ਰੁਪਏ ਕੱਟੇਗਾ ਅਤੇ ਇਹ ਟੈਕਸ ਢਾਈ ਲੱਖ ਤੋਂ ਵਧ ਇਨਕਮ ਵਾਲਿਆਂ 'ਤੇ ਲੱਗੇਗਾ।

ਸਾਲ ਦਾ ਕੱਟੇਗਾ 2400 ਰੁਪਏ
ਸੀ.ਏ. ਅਸ਼ਵਨੀ ਜਿੰਦਲ ਨੇ ਕਿਹਾ ਕਿ ਇਹ ਟੈਕਸ 3 ਲੱਖ ਕਮਾਉਣ ਵਾਲਿਆਂ 'ਤੇ ਵੀ 2400 ਹੈ ਅਤੇ 50 ਲੱਖ ਕਮਾਉਣ 'ਤੇ ਵੀ 2400 ਹੈ, ਜੋ ਕਿ ਪ੍ਰੋਗਰੈਸਿਵ ਸਿਧਾਂਤ ਦੇ ਖਿਲਾਫ ਹੈ। ਉਨ੍ਹਾਂ ਨੇ ਕਿਹਾ ਕਿ ਜੀ.ਐੈੱਸ.ਟੀ. ਬਾਰ 'ਡਿਵੈਲਪਮੈਂਟ ਟੈਕਸ' ਦੀਆਂ ਕਮੀਆਂ 'ਤੇ ਸਰਕਾਰ ਨੂੰ ਮੈਮੋਰੰਡਮ ਦੇਵੇਗੀ।

ਮਿਉਚੁਅਲ ਫੰਡ 'ਚ ਨਿਵੇਸ਼
ਇਸ ਪ੍ਰੋਗਰਾਮ 'ਚ ਆਈ.ਸੀ.ਆਈ.ਸੀ.ਆਈ. ਪਰੂਡੈਂਸ਼ੀਅਲ ਮਿਉਚੁਅਲ ਫੰਡ ਵੱਲੋਂ ਸੀ.ਏ. ਨਵਨੀਤ ਅਗਰਵਾਲ ਅਤੇ ਸੀ.ਏ. ਵਿਸ਼ਾਲ ਥਾਪਰ ਵੱਲੋਂ ਸਾਰੇ ਸੀ.ਏ. ਨੂੰ ਜਾਣਕਾਰੀ ਦਿੱਤੀ ਗਈ ਅਤੇ ਸਮਝਾਇਆ ਗਿਆ ਕਿ ਕਿਸ ਪ੍ਰਕਾਰ ਮਿਉਚੁਅਲ ਫੰਡ 'ਚ ਠੀਕ ਇਨਵੈਸਟਮੈਂਟ ਤੋਂ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਪ੍ਰੈਸੀਡੈਂਟ ਸੀ.ਏ ਸੁਰਿੰਦਰ ਮਹਾਜਨ ਨੇ ਸਾਰਿਆਂ ਨੂੰ ਆਮਦਨ ਟੈਕਸ ਬਾਰੇ ਜਾਣਕਾਰੀ ਦਿੱਤੀ। ਸੀ.ਏ ਰਜਿੰਦਰ ਚੌਪੜਾ, ਸਕੱਤਰ ਸੀ.ਏ ਮਨੋਜ ਚੱਡਾ, ਸੀ.ਏ ਸੀ.ਕੇ.ਕੌਲ, ਸੀ.ਏ ਸਾਹਿਲ ਰਸਤੋਗੀ, ਸੀ.ਏ ਰਾਜੇਸ਼ ਆਨੰਦ, ਸੀ.ਏ ਰਾਜੇਸ਼ ਗੁਪਤਾ, ਸੀ.ਏ ਜਤਿੰਦਰ ਮਲਿਕ, ਸੀ.ਏ ਐਮ.ਕੇ ਜੈਨ, ਸੀ.ਏ.ਆਰ.ਐਸ ਕਾਲਰਾ, ਸੀ.ਏ ਰਨਦਵੇ, ਸੀ.ਏ ਆਸ਼ੂਤੋਸ਼, ਸੀ.ਏ ਗੁਰਲੀਨ ਸਾਹਨੀ, ਸੀ.ਏ ਮਨਮੋਹਨ ਪੂਰੀ ਆਦਿ ਮੌਜੂਦ ਸਨ।
