800 ਕਿ.ਮੀ. ਤੋਂ ਵਧ ਦੀ ਦੂਰੀ ’ਤੇ ਦੁਸ਼ਮਣ ਦੇ ਟਿਕਾਣੇ ’ਤੇ ਹਮਲਾ ਕਰਨ ’ਚ ਸਮਰੱਥ ਹੋਵੇਗੀ ਬ੍ਰਹਿਮੋਸ ਸਿਜ਼ਾਈਲ

Monday, Mar 14, 2022 - 02:23 AM (IST)

ਨਵੀਂ ਦਿੱਲੀ- ਭਾਰਤ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਇਕ ਨਵਾਂ ਏਅਰ ਲਾਂਚ ਐਡੀਸ਼ਨ ਵਿਕਸਤ ਕਰ ਰਿਹਾ ਹੈ ਜੋ 800 ਕਿਲੋਮੀਟਰ ਤੋਂ ਵਧ ਦੀ ਦੂਰੀ ’ਤੇ ਦੁਸ਼ਮਣ ਦੇ ਟਿਕਾਣੇ ’ਤੇ ਹਮਲਾ ਕਰਨ ’ਚ ਸਮਰੱਥ ਹੋਵੇਗਾ। ਪਹਿਲਾਂ ਸੁਖੋਈ ਹਵਾਈ ਜਹਾਜ਼ ਰਾਹੀਂ ਛੱਡੇ ਜਾਣ ’ਤੇ ਮਿਜ਼ਾਈਲ ਨਾਲ ਲੱਗਭਗ 300 ਕਿਲੋਮੀਟਰ ਦੀ ਦੂਰੀ ’ਤੇ ਨਿਸ਼ਾਨੇ ਨੂੰ ਵਿਨ੍ਹਣ ਦੀ ਸਮਰੱਥਾ ਸੀ।

ਇਹ ਖ਼ਬਰ ਪੜ੍ਹੋ- ਪੰਤ ਨੇ ਟੈਸਟ ਕ੍ਰਿਕਟ 'ਚ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ, ਤੋੜਿਆ ਕਪਿਲ ਦੇਵ ਦਾ 40 ਸਾਲ ਪੁਰਾਣਾ ਰਿਕਾਰਡ

PunjabKesari
ਸੂਤਰਾਂ ਨੇ ਐਤਵਾਰ ਦੱਸਿਆ ਕਿ ਬ੍ਰਹਿਮੋਸ ਮਿਜ਼ਾਈਲ ਦੀ ਹੱਦ ਪਹਿਲਾਂ ਹੀ ਵਧਾ ਦਿੱਤੀ ਗਈ ਹੈ। ਉਚਾਈ ’ਤੇ ਹਵਾ ’ਚ ਮਾਰ ਕਰਨ ਦੀ ਸਮੱਰਥਾ ਵਧ ਜਾਂਦੀ ਹੈ। ਮਿਜ਼ਾਈਲ ਲੰਬੀ ਦੂਰੀ ਦੀ ਯਾਤਰਾ ਕਰ ਸਕਦੀ ਹੈ ਅਤੇ 800 ਕਿਲੋਮੀਟਰ ਅਤੇ ਉਸ ਤੋਂ ਵੀ ਵਧ ਦੇ ਨਿਸ਼ਾਨੇ ਨੂੰ ਮਾਰ ਸਕਦੀ ਹੈ। ਇਹ ਮਿਜ਼ਾਈਲ ਕੁਝ ਸਮਾਂ ਪਹਿਲਾਂ ਉਦੋਂ ਸੁਰਖੀਆਂ ’ਚ ਆਈ ਸੀ ਜਦੋਂ ਇਕ ਵਾਰ ਏਅਰ ਸਟਾਫ ਇੰਸਪੈਕਸ਼ਨ ਦੌਰਾਨ ਭਾਰਤੀ ਹਵਾਈ ਫੌਜ ਦੀ ਇਕ ਇਕਾਈ ਕੋਲੋਂ ਤਕਨੀਕੀ ਖਰਾਬੀ ਕਾਰਨ ਮਿਸ ਫਾਇਰ ਹੋ ਗਿਆ ਸੀ ਅਤੇ ਇਹ ਮਿਜ਼ਾਈਲ ਪਾਕਿਸਤਾਨ ਦੇ ਇਕ ਇਲਾਕੇ ’ਚ ਜਾ ਡਿੱਗੀ ਸੀ ਇਸ ਕਾਰਨ ਉਥੇ ਜਾਇਦਾਦ ਅਤੇ ਉਪਕਰਨਾਂ ਨੂੰ ਕੁਝ ਨੁਕਸਾਨ ਪੁੱਜਾ ਸੀ। ਜਾਨੀ ਨੁਕਸਾਨ ਨਹੀਂ ਹੋਇਆ ਸੀ। ਘਟਨਾ ਪਿਛੋਂ ਭਾਰਤ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪਾਕਿਸਤਾਨੀ ਅਧਿਕਾਰੀਆਂ ਨੂੰ ਚਿੱਠੀ ਭੇਜੀ ਸੀ ਅਤੇ ਇਕ ਬਿਆਨ ਵੀ ਜਾਰੀ ਕੀਤਾ ਸੀ।

ਇਹ ਖ਼ਬਰ ਪੜ੍ਹੋ- PAK v AUS : ਕੈਰੀ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਦਾ ਸਕੋਰ 505/8

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News