ਸੈਕਸ ਦੀ ਬਜਾਏ ਸੌਣਾ ਜ਼ਿਆਦਾ ਪਸੰਦ ਕਰਦੇ ਹਨ 80 ਫੀਸਦੀ ਲੋਕ
Tuesday, Feb 05, 2019 - 10:34 PM (IST)

ਨਵੀਂ ਦਿੱਲੀ-ਜ਼ਿਆਦਾਤਰ ਤੁਸੀਂ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਸ਼ੌਕ ਵੱਡੀ ਚੀਜ਼ ਹੈ ਪਰ ਨੀਂਦ ਵੀ ਵੱਡੀ ਚੀਜ਼ ਹੈ। ਸੁਣ ਕੇ ਥੋੜ੍ਹਾ ਕਨਫਿਊਜ਼ ਹੋ ਗਏ ਹੋਵੋਗੇ ਪਰ ਅਜਿਹਾ ਅਸੀਂ ਨਹੀਂ ਇਕ ਹਾਲੀਆ ਸਟੱਡੀ ਕਹਿ ਰਹੀ ਹੈ। ਦਰਅਸਲ, ਇਕ ਲਾਈਫਸਟਾਈਲ ਸਰਵੇ ਦੀ ਮੰਨੀਏ ਤਾਂ ਲੱਗਭਗ 80 ਫੀਸਦੀ ਵਿਆਹੁਤਾ ਲੋਕ ਰਾਤ ਨੂੰ ਸੈਕਸ ਦੀ ਬਜਾਏ ਸੌਣਾ ਜ਼ਿਆਦਾ ਪਸੰਦ ਕਰਦੇ ਹਨ। ਹਾਲਾਂਕਿ ਇਹ ਫੈਸਲਾ ਲੈਣਾ ਵੀ ਆਸਾਨ ਨਹੀਂ ਹੁੰਦਾ। ਜੇਕਰ ਤੁਸੀਂ ਵੀ ਅਜਿਹਾ ਹੀ ਕਰਦੇ ਹੋ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਅਖੀਰ ਅਜਿਹਾ ਕਿਉਂ ਹੁੰਦਾ ਹੈ। ਜੇਕਰ ਤੁਸੀਂ ਰਾਤ ਨੂੰ ਪੂਰੀ ਨੀਂਦ ਨਹੀਂ ਲੈਂਦੇ ਹੋ ਤਾਂ ਅਗਲੇ ਦਿਨ ਤੁਹਾਨੂੰ ਸੁਸਤੀ ਮਹਿਸੂਸ ਹੋਵੇਗੀ। ਕੰਸਨਟ੍ਰੇਸ਼ਨ ਲੇਵਲ ਪ੍ਰਭਾਵਿਤ ਹੋਵੇਗਾ। ਘੱਟ ਸੌਣ ਨਾਲ ਭਾਰ ਵਧਣ ਦੀ ਸਮੱਸਿਆ ਵੀ ਹੁੰਦੀ ਹੈ ਅਤੇ ਨਾਲ ਹੀ ਤੁਹਾਡੀ ਇਮਿਊਨਿਟੀ ਵੀ ਕਮਜ਼ੋਰ ਹੁੰਦੀ ਹੈ।