8 ਸਾਲਾ ਬੱਚੀ ਨੇ ਠੁਕਰਾਇਆ ਮੋਦੀ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਸਨਮਾਨ

Saturday, Mar 07, 2020 - 10:48 PM (IST)

8 ਸਾਲਾ ਬੱਚੀ ਨੇ ਠੁਕਰਾਇਆ ਮੋਦੀ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਸਨਮਾਨ

ਨਵੀਂ ਦਿੱਲੀ - ਜਲਵਾਯੂ ਪਰਿਵਰਤਨ 'ਤੇ ਆਪਣੀ ਗੱਲ ਨਾ ਸੁਣੇ ਜਾਣ ਨੂੰ ਲੈ ਕੇ 8 ਸਾਲਾ ਮਣੀਪੁਰੀ ਵਾਤਾਵਰਣ ਪ੍ਰੇਮੀ ਲਿਕੀਪਿ੍ਰਯਾ ਕੰਗੁਜਾਮ ਨੇ ਮੋਦੀ ਸਰਕਾਰ ਵੱਲੋਂ ਦਿੱਤਾ ਗਿਆ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਡਾ. ਏ. ਪੀ. ਜੇ. ਅਬਦੁਲ ਕਲਾਮ ਚਿਲਡ੍ਰਨ ਅਵਾਰਡ, ਗੋਲਬਲ ਸ਼ਾਂਤੀ ਪੁਰਸਕਾਰ ਅਤੇ ਭਾਰਤ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮੋਦੀ ਸਰਕਾਰ ਵੱਲੋਂ ਟਵਿੱਟਰ 'ਤੇ ਟਵੀਟ ਕੀਤਾ ਗਿਆ ਸੀ ਕਿ ਕੀ ਲਿਕੀਪਿ੍ਰਯਾ ਕੰਗੁਜਾਮ ਪ੍ਰਰੇਣਾਤਮਕ ਨਹੀਂ ਹੈ। ਕੀ ਤੁਸੀਂ ਅਜਿਹੇ ਕਿਸੇ ਨੂੰ ਜਾਣਦੇ ਹੋ। ਸਾਨੂੰ #SheInspiresUs ਦੇ ਨਾਲ ਦੱਸੋ।

PunjabKesari

ਸਰਕਾਰ ਵੱਲੋਂ ਇਸ ਟਵੀਟ 'ਤੇ ਰੀ-ਟਵੀਟ ਕਰਦੇ ਹੋਏ ਲਿਕੀਪਿ੍ਰਯਾ ਕੰਗੁਜਾਮ ਨੇ ਲਿੱਖਿਆ ਕਿ ਡੀਅਰ ਨਰਿੰਦਰ ਮੋਦੀ ਜੀ ਜੇਕਰ ਤੁਸੀਂ ਮੇਰੀ ਗੱਲ ਨਾ ਸੁਣ ਸਕਦੇ ਤਾਂ ਕਿ੍ਰਪਾ ਤੁਸੀਂ ਮੇਰੀ ਤਰੀਫ ਵੀ ਨਾ ਕਰੋ। ਮੈਨੂੰ ਦੇਸ਼ ਦੀ ਪ੍ਰਭਾਵਸ਼ਾਲੀ ਔਰਤਾਂ ਵਿਚ ਚੁਣਨ ਲਈ ਸ਼ੁਕਰੀਆ ਪਰ ਮੈਂ ਬਹੁਤ ਸੋਚਣ ਤੋਂ ਬਾਅਦ ਇਹ ਸਨਮਾਨ ਨਾ ਲੈਣ ਦਾ ਫੈਸਲਾ ਕੀਤਾ ਹੈ। ਜੈ ਹਿੰਦ।

PunjabKesari

ਇਕ ਅੰਗ੍ਰੇਜ਼ੀ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਲਿਕੀਪਿ੍ਰਯਾ ਨੇ ਆਖਿਆ ਕਿ ਮੈਨੂੰ ਇਸ ਸਨਮਾਨ ਲਈ ਚੁਣਿਆ ਗਿਆ ਮੈਨੂੰ ਚੰਗਾ ਲੱਗਾ ਪਰ ਉਸ ਦੀ ਗੱਲ ਨਹੀਂ ਸੁਣੀ ਜਾ ਰਹੀ। ਅਭਿਆਨ ਉਨ੍ਹਾਂ ਦੇ ਲਈ ਇਕ ਚੰਗੀ ਪਹਿਲ ਹੋ ਸਕਦੀ ਹੈ ਪਰ ਔਰਤਾਂ ਅਤੇ ਬੱਚਿਆਂ ਖਿਲਾਫ ਅਪਰਾਧਾਂ ਨੂੰ ਦੇਖਦੇ ਹੋਏ, ਮੈਨੂੰ ਨਹੀਂ ਲੱਗਦਾ ਕਿ ਇਹ ਕੁਝ ਵੀ ਹੱਲ ਕਰ ਸਕਦਾ ਹੈ। ਇਹ ਸਾਡੇ ਚਿਹਰੇ 'ਤੇ ਇਕ ਫੇਅਰਨੈੱਸ ਕ੍ਰੀਮ ਲਗਾਉਣ ਜਿਹਾ ਹੋਵੇਗਾ, ਜਿਹਡ਼ਾ ਸਾਫ ਕਰਨ ਤੋਂ ਬਾਅਦ ਨਹੀਂ ਰਹਿੰਦੀ ਹੈ।

PunjabKesari


author

Khushdeep Jassi

Content Editor

Related News