ਟਰੱਕ ਨਾਲ ਟੱਕਰ ਹੋਣ ਤੋਂ ਬਾਅਦ ਗੱਡੀ ਨੂੰ ਲੱਗੀ ਅੱਗ, 8 ਦੀ ਮੌਤ

07/18/2018 2:58:53 AM

ਰਾਜਕੋਟ— ਗੁਜਰਾਤ ਦੇ ਰਾਜਕੋਟ 'ਚ ਇਕ ਗੱਡੀ ਦੀ ਟਰੱਕ ਨਾਲ ਟੱਕਰ ਹੋਣ ਤੋਂ ਬਾਅਦ ਅੱਗ ਲੱਗ ਗਈ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮੁੱਢਲੀ ਸੂਚਨਾ ਮੁਤਾਬਕ ਕਚਝ ਜ਼ਿਲੇ ਦੇ ਰਾਪਰ ਤੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ਪਰਤ ਰਹੇ ਇਕ ਪਰਿਵਾਰ ਦੇ 7 ਮੈਂਬਰ ਤੇ ਗੱਡੀ ਦੇ ਡਰਾਈਵਰ ਦੀ ਕੁਵਾੜਵਾ ਥਾਣੇ ਦੇ ਛੱਤਰ ਪਿੰਡ ਨੇੜੇ ਮੋਰਬੀ ਰੋਡ 'ਤੇ ਰਾਤ 9 ਵਜੇ ਵਾਪਰੇ ਇਸ ਹਾਦਸੇ 'ਚ ਮੌਤ ਹੋ ਗਈ। ਇਨ੍ਹਾਂ 'ਚੋਂ 6 ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 2 ਹੋਰਾਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਟੱਕਰ ਦੇ ਚੱਲਦੇ ਇਕੋ ਵਾਹਨ ਦੇ ਸੀ.ਐੱਨ.ਜੀ. ਟੈਂਕ ਦੇ ਫੱਟ ਜਾਣ ਕਾਰਨ ਅੱਗ ਲੱਗ ਗਈ।


Related News