ਉੱਤਰ ਪ੍ਰਦੇਸ਼ ''ਚ ਕੋਲਡ ਸਟੋਰੇਜ ਦੀ ਛੱਤ ਡਿੱਗੀ, 8 ਲੋਕਾਂ ਦੀ ਦਰਦਨਾਕ ਮੌਤ

03/17/2023 10:36:22 AM

ਸੰਭਲ (ਏਜੰਸੀ)- ਉੱਤਰ ਪ੍ਰਦੇਸ਼ ਦੇ ਸੰਭਲ ਦੇ ਚੰਦੌਸੀ ਇਲਾਕੇ 'ਚ ਇਕ ਆਲੂ ਕੋਲਡ ਸਟੋਰੇਜ ਦੀ ਛੱਤ ਡਿੱਗਣ ਨਾਲ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 11 ਨੂੰ ਬਚਾ ਲਿਆ ਗਿਆ ਹੈ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫ਼ੋਰਸ (ਐੱਨ.ਡੀ.ਆਰ.ਐੱਫ.) ਅਤੇ ਰਾਜ ਆਫ਼ਤ ਪ੍ਰਤੀਕਿਰਿਆ ਫ਼ੋਰਸ (ਐੱਸ.ਡੀ.ਆਰ.ਐੱਫ.) ਦੀਆਂ ਟੀਮਾਂ ਬਚਾਅ ਮੁਹਿੰਮ ਚੱਲਾ ਰਹੀਆਂ ਹਨ। ਮੁਰਾਦਾਬਾਦ ਦੇ ਡੀ.ਆਈ.ਜੀ. ਸ਼ਲਭ ਮਾਥੁਰ ਨੇ ਦੱਸਿਆ ਕਿ ਇਸ ਘਟਨਾ 'ਚ ਕੁੱਲ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 11 ਲੋਕਾਂ ਨੂੰ ਬਚਾ ਲਿਆ ਗਿਆ ਹੈ। ਕੁਝ ਹੋਰ ਲੋਕ ਲਾਪਤਾ ਹਨ। ਇਮਾਰਤ 'ਚ ਇਕ ਤਹਿਖਾਨਾ ਹੈ ਅਤੇ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ।''

PunjabKesari

ਸੰਭਲ ਦੇ ਡੀ.ਐੱਮ. ਮਨੀਸ਼  ਬੰਸਲ ਨੇ ਕਿਹਾ ਕਿ ਮਲਬੇ 'ਚ ਫਸੇ ਲੋਕਾਂ ਦੀ ਭਾਲ ਲਈ ਅਧਿਕਾਰੀ ਖੋਜੀ ਕੁੱਤਿਆਂ ਦਾ ਇਸਤੇਮਾਲ ਕਰ ਰਹੇ ਹਨ। ਪੁਲਸ ਸੁਪਰਡੈਂਟ ਸੰਭਲ, ਚਕ੍ਰੇਸ਼ ਮਿਸ਼ਰਾ ਨੇ ਕਿਹਾ,''ਮਾਲਕ ਅਤੇ 2 ਹੋਰ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਅਸੀਂ ਚਾਰ ਲੋਕਾਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਹੈ। ਮੁੱਖ ਦੋਸ਼ੀ ਫਰਾਰ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਇਮਾਰਤ ਦੇ ਡਿੱਗਣ ਦਾ ਅਸਲੀ ਕਾਰਨ ਅਸੀਂ ਮਲਬੇ ਨੂੰ ਹਟਾਉਣ ਤੋਂ ਬਾਅਦ ਹੀ ਦੱਸ ਸਕਣਗੇ।'' ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਵੀਰਵਾਰ ਸਵੇਰੇ ਕਰੀਬ 11.30 ਵਜੇ ਹੋਈ। ਇਸ ਤੋਂ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਗੋਦਾਮ ਪਹਿਲੇ ਤੋਂ ਹੀ ਖ਼ਸਤਾ ਸਥਿਤੀ 'ਚ ਸੀ। ਅਧਿਕਾਰੀਆਂ ਅਨੁਸਾਰ, ਮਾਲਕ ਦੀ ਪਛਾਣ ਅੰਕੁਰ ਅਗਰਵਾਲ ਅਤੇ ਰੋਹਿਤ ਅਗਰਵਾਲ ਵਜੋਂ ਹੋਈ ਹੈ। ਮੁਰਾਦਾਬਾਦ ਦੇ ਡੀ.ਆਈ.ਜੀ. ਸ਼ਲਭ ਮਾਥੁਰ ਨੇ ਕਿਹਾ ਕਿ ਪੁਲਸ ਨੇ ਦੋਹਾਂ ਮਾਲਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ,''ਮਾਮਲੇ 'ਚ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। 2 ਦੋਸ਼ੀਆਂ (ਅੰਕੁਰ ਅਗਰਵਾਲ ਅਤੇ ਰੋਹਿਤ ਅਗਰਵਾਲ) 'ਤੇ ਧਾਰਾ 304 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਦੋਵੇਂ ਦੋਸ਼ੀ ਉਸ ਜਾਇਦਾਦ ਦੇ ਮਾਲਕ ਹੈ, ਜਿੱਥੇ ਘਟਨਾ ਹੋਈ ਸੀ।'' ਡੀ.ਆਈ.ਜੀ. ਨੇ ਅੱਗੇ ਕਿਹਾ,''ਇਸ ਮਾਮਲੇ 'ਚ ਏ.ਡੀ.ਐੱਮ. ਪੱਧਰ ਦੀ ਜਾਂਚ ਵੀ ਕਰਵਾਈ ਗਈ ਹੈ। ਕੋਲਡ ਸਟੋਰੇਜ ਦਾ ਜੋ ਹਿੱਸਾ ਡਿੱਗਿਆ ਹੈ, ਉਸ ਦਾ ਨਿਰਮਾਣ ਕੁਝ ਸਮੇਂ ਪਹਿਲਾਂ ਕੀਤਾ ਗਿਆ ਸੀ ਅਤੇ ਉਹ ਤੈਅ ਮਾਨਕਾਂ ਦੇ ਅਨੁਰੂਪ ਨਹੀਂ ਬਣਾਇਆ ਗਿਆ ਸੀ।''

PunjabKesari


DIsha

Content Editor

Related News