ਨਾਗਾਲੈਂਡ ਦੇ ਦੀਮਾਪੁਰ ਜ਼ਿਲੇ ''ਚ 8 ਦਿਨਾਂ ਤਾਲਾਬੰਦੀ ਹੋਈ ਸ਼ੁਰੂ

07/26/2020 7:59:42 PM

ਕੋਹਿਮਾ— ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਨਾਗਾਲੈਂਡ ਦੇ ਵਪਾਰਕ ਹੱਬ ਦੀਮਾਪੁਰ ਵਿਖੇ ਐਤਵਾਰ ਨੂੰ ਅੱਠ ਦਿਨਾਂ ਦੀ ਤਾਲਾਬੰਦੀ ਸ਼ੁਰੂ ਹੋ ਗਈ ਹੈ।

ਜ਼ਿਲ੍ਹਾ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਕੁੱਲ 1,339 ਮਾਮਲੇ ਹਨ, ਜਿਨ੍ਹਾਂ ਵਿੱਚੋਂ 527 ਦੀਮਾਪੁਰ ਜ਼ਿਲ੍ਹੇ ਵਿਚ ਹਨ। ਇਸ ਤੋਂ ਬਾਅਦ ਕੋਹਿਮਾ ਵਿਚ 334 ਮਾਮਲੇ ਚੱਲ ਰਹੇ ਹਨ। ਕੋਹਿਮਾ ਜ਼ਿਲ੍ਹਾ ਪ੍ਰਸ਼ਾਸਨ ਨੇ ਸੂਬੇ ਦੀ ਰਾਜਧਾਨੀ ਵਿਚ 25 ਜੁਲਾਈ ਤੋਂ ਸੱਤ ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕੀਤਾ ਸੀ।

ਦੀਮਾਪੁਰ ਵਿਚ ਅੱਜ ਤਾਲਾਬੰਦੀ ਕਾਰਨ ਸੜਕਾਂ ਖਾਲੀ ਰਹੀਆਂ ਅਤੇ ਦੁਕਾਨਾਂ ਵੀ ਬੰਦ ਰਹੀਆਂ। ਡਾਕਟਰੀ ਐਮਰਜੈਂਸੀ ਵਿਚ ਲੋਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਕੁਝ ਇਲਾਕਿਆਂ ਵਿਚ ਕੁਝ ਦਵਾਈਆਂ ਦੇ ਸਟੋਰ ਅਤੇ ਹਸਪਤਾਲ ਖੁੱਲ੍ਹੇ ਰਹੇ। ਤਾਲਾਬੰਦੀ ਦੇ ਦਾਇਰੇ ਤੋਂ ਬਾਹਰ ਰੱਖੇ ਸਰਕਾਰੀ ਦਫ਼ਤਰ, ਬੈਂਕ ਅਤੇ ਮੈਡੀਕਲ ਕਲੀਨਿਕ ਅੱਜ ਐਤਵਾਰ ਕਾਰਨ ਬੰਦ ਰਹੇ। ਜ਼ਿਲ੍ਹਾ 2 ਅਗਸਤ ਤੱਕ ਤਾਲਾਬੰਦੀ ਜਾਰੀ ਰਹੇਗਾ। ਸੂਬੇ ਦੀ ਰਾਜਧਾਨੀ ਵਿਚ ਸੰਪੂਰਨ ਤਾਲਾਬੰਦੀ ਦੇ ਦੂਜੇ ਦਿਨ ਸੜਕਾਂ 'ਤੇ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਨਹੀਂ ਹੋਈ, ਜਦੋਂ ਕਿ ਸਾਰੇ ਕਾਰੋਬਾਰੀ ਅਦਾਰੇ ਬੰਦ ਰਹੇ। ਕੋਹਿਮਾ ਵਿਚ ਮੁਕੰਮਲ ਤਾਲਾਬੰਦੀ 31 ਜੁਲਾਈ ਨੂੰ ਖ਼ਤਮ ਹੋਵੇਗੀ।


Sanjeev

Content Editor

Related News