NRC ਲਾਗੂ ਹੋਇਆ ਤਾਂ ਦੇਸ਼ ਵਿਚੋਂ ਬਾਹਰ ਹੋ ਜਾਣਗੇ 8 ਕਰੋੜ ਮੁਸਲਮਾਨ : ਓਵੈਸੀ

Saturday, Feb 22, 2020 - 11:58 PM (IST)

NRC ਲਾਗੂ ਹੋਇਆ ਤਾਂ ਦੇਸ਼ ਵਿਚੋਂ ਬਾਹਰ ਹੋ ਜਾਣਗੇ 8 ਕਰੋੜ ਮੁਸਲਮਾਨ : ਓਵੈਸੀ

ਨਵੀਂ ਦਿੱਲੀ – ਆਈ. ਐੱਮ. ਆਈ. ਐੱਮ. ਦੇ ਮੁਖੀ ਅਸਦੂਦੀਨ ਓਵੈਸੀ ਨੇ ਐੱਨ. ਆਰ. ਸੀ. ਦਾ ਵਿਰੋਧ ਕਰਦਿਆਂ ਸ਼ਨੀਵਾਰ ਕਿਹਾ ਕਿ ਜੇ ਇਸ ਨੂੰ ਲਾਗੂ ਕਰ ਦਿੱਤਾ ਗਿਆ ਤਾਂ ਦੇਸ਼ ਵਿਚੋਂ 8 ਕਰੋੜ ਮੁਸਲਮਾਨ ਬਾਹਰ ਹੋ ਜਾਣਗੇ। ਉਨ੍ਹਾਂ ਸਰਕਾਰ ਦੀ ਵਿਦੇਸ਼ ਨੀਤੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਆਪਣੇ ਦੌਰੇ ਦੌਰਾਨ ਸਾਡੇ ਨਾਲ ਧਾਰਮਿਕ ਆਜ਼ਾਦੀ ਬਾਰੇ ਗੱਲਬਾਤ ਕਰਨਗੇ। ਜੇ ਭਾਰਤ ਅਮਰੀਕਾ ਨੂੰ ਆਪਣਾ ਦੋਸਤ ਸਮਝਦਾ ਹੈ ਤਾਂ ਇਹ ਉਸ ਦੀ ਸਭ ਤੋਂ ਵੱਡੀ ਗਲਤਫਹਿਮੀ ਹੈ। ਉਨ੍ਹਾਂ ਕਿਹਾ ਕਿ ਜੇ ਅਮਰੀਕਾ ਸਾਨੂੰ ਆਪਣਾ ਦੋਸਤ ਮੰਨਦਾ ਹੈ ਤਾਂ ਫਿਰ ਮੁੰਬਈ ਦੇ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹਾਫਿਜ਼ ਸਈਦ ਨੂੰ ਮਾਰਨ ਵਿਚ ਸਾਡੀ ਮਦਦ ਕਿਉਂ ਨਹੀਂ ਕਰਦਾ। ਪਾਕਿਸਤਾਨ ਨੂੰ ਐੱਫ. ਏ. ਟੀ. ਐੱਫ. ਦੀ ਬਲੈਕਲਿਸਟ ਵਿਚ ਸ਼ਾਮਲ ਇਸ ਲਈ ਨਹੀਂ ਕੀਤਾ ਗਿਆ ਕਿਉਂਕਿ ਅਮਰੀਕਾ ਨੇ ਉਸ ਨੂੰ ਗ੍ਰੇ ਲਿਸਟ ਵਿਚ ਰੱਖਣ ਦੀ ਗੱਲ ਕਹੀ ਹੈ।


author

Inder Prajapati

Content Editor

Related News