ਨਵੀ ਮੁੰਬਈ ’ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 8 ਬੰਗਲਾਦੇਸ਼ੀ ਗ੍ਰਿਫਤਾਰ

Wednesday, Mar 13, 2024 - 11:11 AM (IST)

ਨਵੀ ਮੁੰਬਈ ’ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 8 ਬੰਗਲਾਦੇਸ਼ੀ ਗ੍ਰਿਫਤਾਰ

ਠਾਣੇ- ਮਹਾਰਾਸ਼ਟਰ ਦੇ ਨਵੀ ਮੁੰਬਈ ਇਲਾਕੇ ’ਚ ਗੈਰ-ਕਾਨੂੰਨੀ ਢੰਗ ਨਾਲ ਰਹਿਣ ਦੇ ਦੋਸ਼ ਹੇਠ ਪੁਲਸ ਨੇ 8 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਸ ਦੀ ਮਨੁੱਖੀ ਸਮੱਗਲਿੰਗ ਵਿਰੋਧੀ ਇਕਾਈ ਨੇ ਸਵੇਰੇ ਬੇਲਾਪੁਰ ਖੇਤਰ ਦੇ ਸ਼ਾਹਬਾਜ਼ ਦੇ ਇਕ ਫਲੈਟ ’ਤੇ ਛਾਪਾ ਮਾਰਿਆ।
ਐੱਨ. ਆਰ. ਆਈ. ਸਾਗਰੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਫਲੈਟ ’ਚ ਬੰਗਲਾਦੇਸ਼ ਦੀਆਂ 5 ਔਰਤਾਂ ਅਤੇ 3 ਮਰਦ ਮਿਲੇ। ਉਨ੍ਹਾਂ ਦੀ ਉਮਰ 20 ਤੋਂ 40 ਸਾਲ ਦਰਮਿਆਨ ਹੈ। ਇਹ ਬੰਗਲਾਦੇਸ਼ੀ ਨਾਗਰਿਕ ਪਿਛਲੇ 4 ਸਾਲਾਂ ਤੋਂ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ਾਂ ਤੋਂ ਰਹਿ ਰਹੇ ਸਨ।


author

Aarti dhillon

Content Editor

Related News