ਕਾਂਝਵਾਲਾ ਮਾਮਲਾ: 7ਵੇਂ ਮੁਲਜ਼ਮ ਨੇ ਸੁਲਤਾਨਪੁਰੀ ਥਾਣੇ ''ਚ ਕੀਤਾ ਆਤਮ-ਸਮਰਪਣ, ਪੁੱਛਗਿੱਛ ''ਚ ਜੁਟੀ ਪੁਲਸ

Friday, Jan 06, 2023 - 10:24 PM (IST)

ਕਾਂਝਵਾਲਾ ਮਾਮਲਾ: 7ਵੇਂ ਮੁਲਜ਼ਮ ਨੇ ਸੁਲਤਾਨਪੁਰੀ ਥਾਣੇ ''ਚ ਕੀਤਾ ਆਤਮ-ਸਮਰਪਣ, ਪੁੱਛਗਿੱਛ ''ਚ ਜੁਟੀ ਪੁਲਸ

ਨੈਸ਼ਨਲ ਡੈਸਕ: ਦਿੱਲੀ ਦੇ ਕਾਂਝਵਾਲਾ ਮਾਮਲੇ ਦੇ ਸੱਤਵੇਂ ਮੁਲਜ਼ਮ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਅੰਕੁਸ਼ ਖੰਨਾ ਨੇ ਸ਼ੁੱਕਰਵਾਰ ਨੂੰ ਸੁਲਤਾਨਪੁਰੀ ਥਾਣੇ 'ਚ ਆਤਮ ਸਮਰਪਣ ਕਰ ਦਿੱਤਾ ਹੈ। ਦਿੱਲੀ ਪੁਲਸ ਮੁਲਜ਼ਮਾਂ ਦੀ ਭਾਲ ਵਿਚ ਲੱਗੀ ਹੋਈ ਹੈ। ਆਤਮ ਸਮਰਪਣ ਕਰਨ ਤੋਂ ਬਾਅਦ ਹੁਣ ਪੁਲਸ ਨੇ ਮੁਲਜ਼ਮ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਕਾਂਝਵਾਲਾ ਕਾਂਡ ਨੂੰ ਛੇ ਦਿਨ ਹੋ ਗਏ ਹਨ ਅਤੇ ਪੁਲਸ ਦੀ ਜਾਂਚ ਅਜੇ ਤਕ ਕਿਸੇ ਸਿੱਟੇ ’ਤੇ ਨਹੀਂ ਪੁੱਜੀ ਹੈ।

ਇਹ ਖ਼ਬਰ ਵੀ ਪੜ੍ਹੋ - ਫਲਾਈਟ 'ਚ ਔਰਤ 'ਤੇ ਪਿਸ਼ਾਬ ਕਰਨ ਵਾਲੇ ਸ਼ੰਕਰ ਮਿਸ਼ਰਾ ਦੀ ਗਈ ਨੌਕਰੀ, ਘਰ ਪਹੁੰਚੀ ਪੁਲਸ

ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ ਸ਼ਹਿਰ ਦੇ ਕਾਂਝਵਾਲਾ ਇਲਾਕੇ ਵਿਚ ਕਾਰ ਦੀ ਲਪੇਟ ਵਿਚ ਆ ਕੇ ਇਕ ਔਰਤ ਦੀ ਮੌਤ ਦੇ ਮਾਮਲੇ ਵਿਚ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੀ ਪਛਾਣ ਆਸ਼ੂਤੋਸ਼ ਵਜੋਂ ਕੀਤੀ ਗਈ ਹੈ। ਉਹ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਛੇਵਾਂ ਵਿਅਕਤੀ ਹੈ। ਆਸ਼ੂਤੋਸ਼ 'ਤੇ ਦੋਸ਼ੀ ਨੂੰ ਬਚਾਉਣ ਦਾ ਸ਼ੱਕ ਹੈ। ਜ਼ਿਕਰਯੋਗ ਹੈ ਕਿ ਐਤਵਾਰ ਤੜਕੇ ਅੰਜਲੀ ਸਿੰਘ (20) ਦੀ ਸਕੂਟੀ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਲੜਕੀ ਨੂੰ ਸੁਲਤਾਨਪੁਰੀ ਤੋਂ ਕਾਂਝਵਾਲਾ ਤੱਕ ਕਰੀਬ 12 ਕਿਲੋਮੀਟਰ ਤਕ ਘੜੀਸ ਕੇ ਲੈ ਗਈ। ਇਸ ਘਟਨਾ ਵਿਚ ਕੁੜੀ ਦੀ ਮੌਤ ਹੋ ਗਈ ਸੀ। ਅੰਜਲੀ ਦੀ ਮੌਤ ਦੇ ਮਾਮਲੇ ਵਿਚ ਮੁਲਜ਼ਮ ਪੰਜ ਵਿਅਕਤੀਆਂ ਨੇ ਕਥਿਤ ਤੌਰ 'ਤੇ ਆਸ਼ੂਤੋਸ਼ ਤੋਂ ਕਾਰ ਲਈ ਸੀ।

ਇਹ ਖ਼ਬਰ ਵੀ ਪੜ੍ਹੋ - Breaking News: ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਵਿਚ ਵਧੀਆਂ ਸਰਦੀ ਦੀਆਂ ਛੁੱਟੀਆਂ

ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਦੀਪਕ ਖੰਨਾ, ਅਮਿਤ ਖੰਨਾ, ਕ੍ਰਿਸ਼ਨਾ, ਮਿਥੁਨ ਅਤੇ ਮਨੋਜ ਮਿੱਤਲ ਸ਼ਾਮਲ ਹਨ। ਪੁਲਸ ਮੁਤਾਬਕ ਮਾਮਲੇ ਦੇ ਦੋਸ਼ੀ ਅੰਕੁਸ਼ ਖੰਨਾ ਨੇ ਸ਼ੁੱਕਰਵਾਰ ਸ਼ਾਮ ਨੂੰ ਸੁਲਤਾਨਪੁਰੀ ਥਾਣੇ 'ਚ ਆਤਮ ਸਮਰਪਣ ਕਰ ਦਿੱਤਾ। ਅੰਕੁਸ਼ ਦੂਜੇ ਮੁਲਜ਼ਮ ਅਮਿਤ ਦਾ ਭਰਾ ਹੈ। ਸੀ.ਸੀ.ਟੀ.ਵੀ. ਫੁਟੇਜ ਨੂੰ ਖੰਗਾਲਣ ਤੋਂ ਬਾਅਦ ਪੁਲਸ ਨੇ ਪਾਇਆ ਕਿ ਆਸ਼ੂਤੋਸ਼ ਅਤੇ ਅੰਕੁਸ਼ ਕਥਿਤ ਤੌਰ 'ਤੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News