ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨਵੇਂ ਸੰਸਦ ਭਵਨ ''ਚ ਜਾਵੇਗੀ ਮਨਾਈ

09/12/2019 5:14:22 PM

ਨਵੀਂ ਦਿੱਲੀ (ਭਾਸ਼ਾ)— ਸਰਕਾਰ ਨੇ ਸੰਸਦ ਭਵਨ, ਕੇਂਦਰੀ ਸਕੱਤਰੇਤ ਅਤੇ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤਕ 'ਸੈਂਟਰਲ ਵਿਸਟਾ' ਨੂੰ ਅਗਲੇ 5 ਸਾਲ ਵਿਚ ਨਵਾਂ ਰੂਪ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਅਧੀਨ 2022 'ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨਵੇਂ ਜਾਂ ਮੁੜ ਵਿਕਾਸ ਤੋਂ ਬਾਅਦ ਬਦਲੇ ਰੂਪ ਵਾਲੇ ਸੰਸਦ ਭਵਨ ਵਿਚ ਮਨਾਈ ਜਾਵੇਗੀ। ਆਵਾਸ ਅਤੇ ਸ਼ਹਿਰ ਮਾਮਲਿਆਂ ਦਾ ਮੰਤਰਾਲਾ ਬਦਲੇ ਹਲਾਤਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਡਰੀਮ ਪ੍ਰਾਜੈਕਟ ਨੂੰ ਅੰਜ਼ਾਮ ਦੇਵੇਗਾ। 
ਮੰਤਰਾਲੇ ਦੇ ਉੱਚ ਅਹੁਦਾ ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਮਹੱਤਵਪੂਰਨ ਪ੍ਰਾਜੈਕਟ ਤਹਿਤ ਨਵੇਂ ਰੂਪ ਵਿਚ ਸੰਸਦ ਭਵਨ, ਸੰਯੁਕਤ ਕੇਂਦਰੀ ਸਕੱਤਰੇਤ ਅਤੇ ਸੈਂਟਰਲ ਵਿਸਟਾ ਦੇ ਡਿਜ਼ਾਈਨ ਲਈ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ 'ਤੇ ਪ੍ਰਸਤਾਵ ਮੰਗੇ ਗਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ 26 ਜਨਵਰੀ 2020 ਤੋਂ ਨਵੰਬਰ 2020 ਤਕ ਸੈਂਟਰਲ ਵਿਸਟਾ ਦਾ ਕੰਮ ਪੂਰਾ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਜਦਕਿ ਸੰਸਦ ਭਵਨ ਨੂੰ ਨਵਾਂ ਰੂਪ ਦੇਣ ਦਾ ਕੰਮ ਅਗਸਤ 2022 ਤਕ ਪੂਰਾ ਕਰਨ ਦਾ ਅਤੇ ਸੰਯੁਕਤ ਕੇਂਦਰੀ ਸਕੱਤਰੇਤ ਬਣਾਉਣ ਦਾ ਕੰਮ 2024 ਤਕ ਪੂਰਾ ਕਰਨ ਦਾ ਟੀਚਾ ਹੈ।


Tanu

Content Editor

Related News