ਬਰਫ਼ ਨਾਲ ਢਕੀ ਗੁਰੇਜ਼ ਵਾਦੀ ’ਚੋਂ 75 ਯਾਤਰੀਆਂ ਨੂੰ ਕੀਤਾ ਏਅਰਲਿਫਟ

02/15/2023 10:40:09 AM

ਬਾਂਦੀਪੋਰਾ/ਜੰਮੂ (ਉਦੇ)- ਬਾਂਦੀਪੋਰਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਮਰੀਜ਼ਾਂ, ਜੇ.ਕੇ.ਐੱਸ.ਐੱਸ.ਬੀ. ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਸਮੇਤ ਗੁਰੇਜ਼ ਤੇ ਬਾਂਦੀਪੋਰਾ ਵਿਚਕਾਰ ਬਰਫ਼ ਵਿਚ ਫਸੇ 75 ਯਾਤਰੀਆਂ ਨੂੰ ਏਅਰਲਿਫਟ ਕੀਤਾ।

ਇਹ ਵੀ ਪੜ੍ਹੋ : ਅਲ ਕਾਇਦਾ ਦੇ 4 ਅੱਤਵਾਦੀਆਂ ਨੂੰ 7 ਸਾਲ ਤੋਂ ਜ਼ਿਆਦਾ ਦੀ ਜੇਲ੍ਹ

ਡਿਪਟੀ ਕਮਿਸ਼ਨਰ ਬਾਂਦੀਪੋਰਾ ਡਾ. ਓਵੈਸ ਅਹਿਮਦ ਦੀ ਹਦਾਇਤ ’ਤੇ ਬਰਫ਼ੀਲੀ ਗੁਰੇਜ਼ ਵਾਦੀ ’ਚ ਫਸੇ ਯਾਤਰੀਆਂ ਨੂੰ ਏਅਰਲਿਫਟ ਕਰਨ ਲਈ ਵਿਸ਼ੇਸ਼ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਗਈ ਹੈ। ਯਾਤਰੀਆਂ ਵਿਚ ਦੋਵੇਂ ਪਾਸੇ ਫਸੇ ਹੋਰ ਸਥਾਨਕ ਲੋਕਾਂ ਤੋਂ ਇਲਾਵਾ ਮਰੀਜ਼ ਤੇ ਵਿਦਿਆਰਥੀ ਸ਼ਾਮਲ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News