ਸਤੰਬਰ ਤੱਕ 73 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ, ਨਰਾਤਿਆਂ ਲਈ ਹੋ ਰਹੀ ਖ਼ਾਸ ਤਿਆਰੀ

10/07/2023 10:22:12 AM

ਜੰਮੂ (ਭਾਸ਼ਾ)- ਸ਼੍ਰੀ ਮਾਤਾ ਵੈਸ਼ਣੋ ਦੇਵੀ ਦੇ ਪਵਿੱਤਰ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਹਰ ਮਹੀਨੇ ਲਗਾਤਾਰ ਵਧਦੀ ਜਾ ਰਹੀ ਹੈ। ਇਸ ਸਾਲ ਸਤੰਬਰ ਤੱਕ 73 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ। ਉਮੀਦ ਹੈ ਕਿ ਇਸ ਸਾਲ ਦੇ ਖ਼ਤਮ ਹੋਣ ਤਕ ਇਹ ਅੰਕੜਾ ਇਕ ਕਰੋੜ ਦੇ ਕਰੀਬ ਹੋ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਸ਼ਰਧਾਲੂਆਂ ਦੀ ਸਹੂਲਤ ਲਈ ਵਧੀਆ ਸਹੂਲਤਾਂ ਦੇ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਸਾਲ ਦੇ ਪਹਿਲੇ 9 ਮਹੀਨਿਆਂ ਵਿਚ ਸਤੰਬਰ ਤੱਕ ਕੁੱਲ 73, 25, 298 ਸ਼ਰਧਾਲੂਆਂ ਨੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਮੰਦਰ ਦੇ ਦਰਸ਼ਨ ਕੀਤੇ ਜਦੋਂ ਕਿ 2022 ਵਿਚ ਇਸੇ ਸਮੇਂ ਦੌਰਾਨ 72,10,139 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। ਇਸ ਸਾਲ 1,15,159 ਸ਼ਰਧਾਲੂਆਂ ਦਾ ਵਾਧਾ ਹੈ। ਹਾਲੀਆ ਛੁੱਟੀਆਂ ਕਾਰਨ ਬੇਸ ਕੈਂਪ ਕਟੜਾ ਸ਼ਰਧਾਲੂਆਂ ਨਾਲ ਭਰਿਆ ਰਿਹਾ।

ਇਹ ਵੀ ਪੜ੍ਹੋ : ਸਾਲ 2023 'ਚ ਅਗਸਤ ਤੱਕ 65 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ

ਸ਼ਰਧਾਲੂਆਂ ਲਈ ਵਰਚੁਅਲ ਦਰਸ਼ਨ ਸ਼ੁਰੂ

ਸ਼ਰਾਈਨ ਬੋਰਡ ਨੇ ਮਾਤਾ ਵੈਸ਼ਣੋ ਦੇਵੀ ਦੇ ਤੀਰਥ ਅਸਥਾਨ ਤੱਕ ਜਾਣ ਵਾਲੀਆਂ 5 ਥਾਵਾਂ ’ਤੇ ਕਿਓਸਕ ਲਾ ਕੇ ਸ਼ਰਧਾਲੂਆਂ ਲਈ ਕੁਦਰਤੀ ਗੁਫਾ ਰਾਹੀਂ ਵਰਚੁਅਲ ਦਰਸ਼ਨ ਦੀ ਸ਼ੁਰੂਆਤ ਕੀਤੀ ਹੈ ਜੋ ਇਕ ਹੋਰ ਇਤਿਹਾਸਕ ਕਦਮ ਹੈ। ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅੰਸ਼ੁਲ ਗਰਗ ਨੇ ਕਿਹਾ ਕਿ ਸ਼ਰਧਾਲੂ 15 ਅਕਤੂਬਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਦੇ ਨਰਾਤਿਆਂ ਦੌਰਾਨ ਸਿਰਫ਼ 101 ਰੁਪਏ ਦਾ ਡਿਜੀਟਲ ਭੁਗਤਾਨ ਕਰ ਕੇ ਵੀ. ਆਰ. ਹੈੱਡਸੈੱਟ ਰਾਹੀਂ ਵਿਲੱਖਣ ਤਜਰਬੇ ਦਾ ਆਨੰਦ ਲੈ ਸਕਦੇ ਹਨ। ਕਿਓਸਕ ਨਿਹਾਰਿਕਾ ਭਵਨ (ਕਟੜਾ), ਸੇਰਲੀ ਹੈਲੀਪੈਡ, ਅਰਧਕੁੰਵਾਰੀ, ਪਾਰਵਤੀ ਭਵਨ ਅਤੇ ਦੁਰਗਾ ਭਵਨ ਵਿਖੇ ਉਪਲਬਧ ਹੋਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News