ਭੁੱਖਿਆਂ ਨੂੰ ਰਜਾਉਂਦਾ ਹੈ ''ਬੱਚੂਦਾਦਾ'', ਪਿਛਲੇ 40 ਸਾਲਾਂ ਤੋਂ ਚਲਾ ਰਹੇ ਹਨ ਢਾਬਾ (ਤਸਵੀਰਾਂ)

Sunday, Nov 15, 2020 - 07:03 PM (IST)

ਭੁੱਖਿਆਂ ਨੂੰ ਰਜਾਉਂਦਾ ਹੈ ''ਬੱਚੂਦਾਦਾ'', ਪਿਛਲੇ 40 ਸਾਲਾਂ ਤੋਂ ਚਲਾ ਰਹੇ ਹਨ ਢਾਬਾ (ਤਸਵੀਰਾਂ)

ਗੁਜਰਾਤ— ਹਾਲ ਹੀ 'ਚ ਤੁਸੀਂ ਦਿੱਲੀ ਦੇ ਮਸ਼ਹੂਰ 'ਬਾਬਾ ਕਾ ਢਾਬਾ' ਬਾਰੇ ਸੁਣਿਆ ਅਤੇ ਵੇਖਿਆ ਹੋਵੇਗਾ। ਸੋਸ਼ਲ ਮੀਡੀਆ 'ਤੇ ਇਹ ਢਾਬਾ ਕਾਫੀ ਵਾਇਰਲ ਹੋਇਆ ਸੀ। ਬਜ਼ੁਰਗ ਜੋੜੇ ਦੀ ਤਾਲਾਬੰਦੀ ਅਤੇ ਉਸ ਤੋਂ ਬਾਅਦ ਦੇ ਦੁੱਖ ਨੂੰ ਸਾਂਝਾ ਕਰਦੇ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ। ਇਸ ਜੋੜੇ ਦਾ ਦਰਦ ਲੋਕਾਂ ਨੇ ਸਮਝਿਆ ਅਤੇ ਵੇਖਦੇ ਹੀ ਵੇਖਦੇ ਢਾਬੇ 'ਤੇ ਲੋਕਾਂ ਦੀ ਭੀੜ ਪੈ ਗਈ। ਕੁਝ ਅਜਿਹੀ ਹੀ ਕਹਾਣੀ ਹੈ ਗੁਜਰਾਤ ਦੇ ਮੋਰਬੀ ਸ਼ਹਿਰ ਵਿਚ ਸਥਿਤ 'ਬੱਚੂਦਾਦਾ ਦਾ ਢਾਬਾ' ਦੀ। ਜਿੱਥੇ ਸਵੇਰੇ 11 ਵਜੇ ਹੀ ਭੀੜ ਜੁੜਣੀ ਸ਼ੁਰੂ ਹੋ ਜਾਂਦੀ ਹੈ। ਉਹ ਇਸ ਲਈ ਕਿ ਬੱਚੂਦਾਦਾ ਪਿਛਲੇ 40 ਸਾਲਾਂ ਤੋਂ ਸਿਰਫ 40 ਰੁਪਏ ਵਿਚ ਲੋਕਾਂ ਨੂੰ ਢਿੱਡ ਭਰ ਕੇ ਰੋਟੀ ਖੁਆਉਂਦਾ ਹੈ। ਇੰਨਾ ਹੀ ਨਹੀਂ, ਜਿਨ੍ਹਾਂ ਕੋਲ ਪੈਸੇ ਨਹੀਂ ਹਨ, ਉਹ ਇੱਥੇ ਮੁਫ਼ਤ ਵਿਚ ਵੀ ਖਾ ਸਕਦੇ ਹਨ। 72 ਸਾਲ ਦੀ ਉਮਰ ਦੇ ਇਸ ਪੜਾਅ ਵਿਚ ਬੱਚੂਦਾਦਾ ਇਕੱਲੇ ਹੀ ਢਾਬਾ ਚਲਾਉਂਦੇ ਹਨ। ਢਾਬੇ 'ਤੇ ਰੋਜ਼ਾਨਾ 100 ਤੋਂ 150 ਲੋਕ ਆਉਂਦੇ ਹਨ। 

PunjabKesari
ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ

ਬੱਚੂਦਾਦਾ ਦੇ ਢਾਬਾ ਕੋਈ ਦੁਕਾਨ ਜਾਂ ਰੇਹੜੀ 'ਤੇ ਨਹੀਂ ਹੈ। ਉਹ ਮੋਰਬੀ ਸ਼ਹਿਰ ਦੇ ਸਟੇਸ਼ਨ ਨੇੜੇ ਇਕ ਝੋਪੜੀ 'ਚ ਰਹਿੰਦੇ ਹਨ ਅਤੇ ਨੇੜੇ ਹੀ ਉਨ੍ਹਾਂ ਦਾ ਢਾਬਾ ਚੱਲਦਾ ਹੈ। ਢਾਬੇ ਦਾ ਦਾਇਰਾ ਤਾਂ ਕਾਫੀ ਛੋਟਾ ਹੈ ਪਰ ਇਸ ਦਾ ਨਾਮ ਅੱਜ ਕਾਫੀ ਮਸ਼ਹੂਰ ਹੋ ਚੁੱਕਾ ਹੈ। ਉਂਝ ਤਾਂ ਰੋਟੀ ਦੀ ਪੂਰੀ ਥਾਲੀ ਦਾ ਰੇਟ 40 ਰੁਪਏ ਹੈ ਪਰ ਇਹ ਸਿਰਫ ਨਾਮ ਦਾ ਹੈ। ਜੇਕਰ ਕਿਸੇ ਕੋਲ ਘੱਟ ਪੈਸੇ ਹੋਣ ਤਾਂ ਉਹ 10 ਰੁਪਏ ਜਾਂ 20 ਰੁਪਏ ਵੀ ਦੇ ਸਕਦਾ ਹੈ। ਬੱਚੂਦਾਦਾ ਖੁਸ਼ੀ-ਖੁਸ਼ੀ ਉਸ ਨੂੰ ਪ੍ਰਵਾਨ ਕਰ ਲੈਂਦੇ ਹਨ। ਜਿਨ੍ਹਾਂ ਕੋਲ ਬਿਲਕੁਲ ਵੀ ਪੈਸੇ ਨਾ ਹੋਣ ਤੰ ਉਹ ਮੁਫ਼ਤ ਵਿਚ ਵੀ ਖਾ ਸਕਦੇ ਹਨ। 

PunjabKesari

ਇਹ ਵੀ ਪੜ੍ਹੋ: ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ 
ਬੱਚੂਦਾਦਾ ਦੀ ਥਾਲੀ ਵਿਚ ਤਿੰਨ ਸੁਆਦੀ ਸਬਜ਼ੀਆਂ, ਰੋਟੀ-ਦਾਲ, ਪਾਪੜ ਅਤੇ ਛਾਛ ਵੀ ਦਿੰਦੇ ਹਨ। ਢਾਬੇ ਦੇ ਆਲੇ-ਦੁਆਲੇ ਗਰੀਬ ਲੋਕ ਰਹਿੰਦੇ ਹਨ। ਉੱਥੋਂ 10 ਤੋਂ 15 ਲੋਕ ਹਮੇਸ਼ਾ ਢਿੱਡ ਭਰਨ ਚੱਲੇ ਜਾਂਦੇ ਹਨ। ਬੱਚੂਦਾਦਾ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਇੱਥੇ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ। ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਸਿਰਫ ਗਰੀਬ ਲੋਕਾਂ ਦਾ ਢਿੱਡ ਭਰਨ ਦਾ ਹੈ। ਬੱਚੂਦਾਦਾ ਦੀ ਪਤਨੀ ਦਾ 10 ਮਹੀਨੇ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਪਹਿਲੇ ਦੋਵੇਂ ਮਿਲ ਕੇ ਢਾਬਾ ਚਲਾਉਂਦੇ ਸਨ। ਹੁਣ ਉਹ ਇਕੱਲੇ ਹੀ ਚਲਾਉਂਦੇ ਹਨ। ਉਨ੍ਹਾਂ ਦੀ ਇਕ ਧੀ ਹੈ, ਜਿਸ ਦਾ ਵਿਆਹ ਹੋ ਗਿਆ ਹੈ। ਉਹ ਆਪਣੇ ਸਹੁਰੇ ਘਰ ਰਹਿੰਦੀ ਹੈ।

PunjabKesari

ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'
ਮੋਰਬੀ ਸ਼ਹਿਰ 'ਚ ਰਹਿਣ ਵਾਲੇ ਕਮਲੇਸ਼ ਮੋਦੀ ਨਾਂ ਦੇ ਵਿਅਕਤੀ ਨੇ ਬੱਚੂਦਾਦਾ ਦੇ ਢਾਬੇ ਦੀ ਵੀਡੀਓ ਯੂ-ਟਿਊਬ 'ਤੇ ਅਪਲੋਡ ਕੀਤੀ ਸੀ। ਇਹ ਵੀਡੀਓ ਰਾਤੋਂ-ਰਾਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਪਹਿਲਾਂ 30-40 ਲੋਕ ਹੀ ਰੋਟੀ ਖਾਣ ਆਉਂਦੇ ਸਨ। ਹੁਣ ਇਹ ਗਿਣਤੀ ਵੱਧ ਕੇ 150 ਤੱਕ ਪਹੁੰਚ ਚੁੱਕੀ ਹੈ। ਬੱਚੂਦਾਦਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਕੰਮ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਮੋਰਾਰੀ ਬਾਪੂ ਇੱਥੇ ਆਏ ਸਨ ਅਤੇ ਮੈਨੂੰ ਕਿਹਾ ਸੀ ਕਿ ਬੱਚੂਦਾਦਾ ਇਹ ਸੇਵਾ ਕੰਮ ਹਮੇਸ਼ਾ ਜਾਰੀ ਰੱਖਣਾ। ਇਹ ਉਨ੍ਹਾਂ ਦਾ ਆਸ਼ੀਰਵਾਦ ਹੀ ਹੈ ਕਿ ਮੇਰਾ ਇਹ ਕੰਮ ਜਾਰੀ ਹੈ। ਅਜੇ ਮੈਂ ਇਕ ਥਾਲੀ ਦੇ 40,30, 20 ਅਤੇ 10 ਰੁਪਏ ਤੱਕ ਲੈਂਦਾ ਹਾਂ ਅਤੇ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ, ਉਨ੍ਹਾਂ ਨੂੰ ਮੁਫ਼ਤ ਵਿਚ ਖੁਆਉਂਦਾ ਹਾਂ। ਇਕ ਥਾਲੀ ਵਿਚ ਜੋ ਵਿਅਕਤੀ ਜਿੰਨਾ ਖਾਣਾ ਚਾਹੁੰਦਾ ਹੈ, ਖਾ ਸਕਦਾ ਹੈ। ਬੱਚੂਦਾਦਾ ਨੇ ਕਿਹਾ ਕਿ ਮੈਂ ਇਹ ਕੰਮ ਉਦੋਂ ਤੱਕ ਕਰਨਾ ਹੈ, ਜਦੋਂ ਤੱਕ ਮੈਂ ਥੱਕ ਨਹੀਂ ਜਾਂਦਾ।  


author

Tanu

Content Editor

Related News