ਲਾਕਡਾਊਨ : ਦੇਸ਼ ਦੇ 3 ਸੂਬੇ ਬਣੇ ਕੋਰੋਨਾ ਵਾਇਰਸ ਦਾ 'ਗੜ੍ਹ', ਹਾਲਾਤ ਚਿੰਤਾਜਨਕ
05/02/2020 12:07:05 PM
ਨਵੀਂ ਦਿੱਲੀ (ਵਾਰਤਾ)— ਦੇਸ਼ ਦੇ ਤਿੰਨ ਸੂਬਿਆਂ-ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿਚ ਕੋਰੋਨਾ ਵਾਇਰਸ 'ਕੋਵਿਡ-19' ਦਾ ਕਹਿਰ ਲਗਾਤਾਰ ਜਾਰੀ ਹੈ। ਇੱਥੇ ਹਾਲਾਤ ਬਹੁਤ ਹੀ ਚਿੰਤਾਜਨਕ ਬਣੇ ਹੋਏ ਹਨ। ਇਸ ਵਾਇਰਸ ਦਾ ਕਹਿਰ ਤਿੰਨੋਂ ਸੂਬਿਆਂ 'ਚ ਇਸ ਕਦਰ ਹੈ ਕਿ ਹੁੱਣ ਤਕ ਮਹਾਰਾਸ਼ਟਰ 'ਚ 485, ਗੁਜਰਾਤ 'ਚ 236 ਅਤੇ ਮੱਧ ਪ੍ਰਦੇਸ਼ 'ਚ 145 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਦੇਸ਼ ਭਰ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਕਰੀਬ 71 ਫੀਸਦੀ ਹੈ। ਇਨ੍ਹਾਂ ਸੂਬਿਆਂ 'ਚ ਪੀੜਤਾਂ ਦੀ ਕੁੱਲ ਗਿਣਤੀ 18,946 ਹੈ, ਜੋ ਕੁੱਲ ਪੀੜਤਾਂ ਦਾ ਲੱਗਭਗ 50 ਫੀਸਦੀ ਹੈ।
ਮਹਾਰਾਸ਼ਟਰ 'ਚ ਪਿਛਲੇ ਇਕ ਦਿਨ ਵਿਚ 1008 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਇੱਥੇ ਪੀੜਤਾਂ ਦੀ ਗਿਣਤੀ 11,506 'ਤੇ ਪਹੁੰਚ ਗਈ ਹੈ ਅਤੇ ਇਸ ਦੌਰਾਨ 26 ਲੋਕਾਂ ਦੀ ਮੌਤ ਤੋਂ ਬਾਅਦ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 485 ਹੋ ਗਈ ਹੈ। ਕੁਝ ਅਜਿਹੇ ਹੀ ਹਾਲਾਤ ਗੁਜਰਾਤ ਵਿਚ ਬਣੇ ਹੋਏ ਹਨ, ਜਿੱਥੇ ਪੀੜਤਾਂ ਦੀ ਕੁੱਲ ਗਿਣਤੀ 4,721 ਹੋ ਗਈ ਹੈ ਅਤੇ 22 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 236 'ਤੇ ਪਹੁੰਚ ਗਈ ਹੈ। ਮੱਧ ਪ੍ਰਦੇਸ਼ 'ਚ ਇਸ ਵਾਇਰਸ ਦੀ ਲਪੇਟ 'ਚ ਹੁਣ ਤੱਕ 2,719 ਲੋਕ ਆ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 8 ਹੋਰ ਪੀੜਤਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 145 ਹੋ ਗਈ ਹੈ। ਇੱਥੇ ਦੱਸ ਦੇਈਏ ਕਿ ਦੇਸ਼ 'ਚ ਲਾਕਡਾਊਨ ਨੂੰ 17 ਮਈ ਤੱਕ ਵਧਾ ਦਿੱਤਾ ਗਿਆ ਹੈ। ਲਾਕਡਾਊਨ ਹੋਣ ਕਾਰਨ ਵੀ ਦੇਸ਼ ਅੰਦਰ ਕੋਰੋਨਾ ਮਾਮਲਿਆਂ ਦੀ ਗਿਣਤੀ ਵੀ ਵੱਡਾ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਸਵੇਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 37,336 ਤੱਕ ਪਹੁੰਚ ਗਈ ਹੈ ਅਤੇ ਇਸ ਮਹਾਂਮਾਰੀ ਕਾਰਨ ਮਰਨ ਵਾਲਿਆਂ ਦਾ ਅੰਕੜਾ 1,218 ਹੋ ਗਿਆ ਹੈ, ਉੱਥੇ ਹੀ 9,950 ਲੋਕਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ।
ਸੂਬੇ ਪੀੜਤ ਮਰੀਜ਼ ਠੀਕ ਹੋਏ ਮੌਤਾਂ
ਅੰਡੇਮਾਨ-ਨਿਕੋਬਾਰ 33 ......... 16 00
ਆਂਧਰਾ ਪ੍ਰਦੇਸ਼ 1463 403 33
ਅਰੁਣਾਚਲ ਪ੍ਰਦੇਸ਼ 1 1 00
ਅਸਾਮ 43 32 01
ਬਿਹਾਰ 471 98 ............. 03
ਚੰਡੀਗੜ੍ਹ 88 17 ............. 00
ਛੱਤੀਸਗੜ 43 ....... 36 ............. 00
ਦਿੱਲੀ 3738 .... 1167 ......... 61
ਗੋਆ 7 ............ 7 .............. 00
ਗੁਜਰਾਤ 4721 ...... 735 ......... 236
ਹਰਿਆਣਾ 360 ........ 227 ........... 04
ਹਿਮਾਚਲ ਪ੍ਰਦੇਸ਼ 40 ........... 30 ............. 01
ਜੰਮੂ ਕਸ਼ਮੀਰ 639 ........ 247 ............ 08
ਝਾਰਖੰਡ 111 ......... 20 ............ 03
ਕਰਨਾਟਕ 589 ........ 251 .......... 22
ਕੇਰਲ 497 ........ 392 ............ 04
ਲੱਦਾਖ 22 ............ 17 ........... 00
ਮੱਧ ਪ੍ਰਦੇਸ਼ 2719 ......... 524 .......... 145
ਮਹਾਰਾਸ਼ਟਰ 11506 ...... 1879 ........ 485
ਮਨੀਪੁਰ 2 ............. 2 ............. 00
ਮੇਘਾਲਿਆ 12 ........... 0 .............. 01
ਮਿਜੋਰਮ 1 ............ 0 .............. 00
ਓਡੀਸ਼ਾ 142 ........... 55 ........... 0 1
ਪੁਡੂਚੇਰੀ 8 .............. 5 ............. 00
ਪੰਜਾਬ 480 .......... 90 ........... 19
ਰਾਜਸਥਾਨ 2666 ......... 1116 .......... 62
ਤਾਮਿਲਨਾਡੂ 2526 ......... 1312 ......... 28
ਤੇਲੰਗਾਨਾ 1039 ......... 441 ......... 26
ਤ੍ਰਿਪੁਰਾ 2 ............. 2 .............. 00
ਉਤਰਾਖੰਡ 58 ........... 36 ............ 00
ਉੱਤਰ ਪ੍ਰਦੇਸ਼ 2328 ........ 654 .......... 42
ਪੱਛਮੀ ਬੰਗਾਲ 795 .......... 139 .......... 33
ਕੁੱਲ ਸੰਖਿਆ 37336 ..... 9951 ........ 1218