ਸ਼ਿਮਲਾ ''ਚ ਲੱਕੜ ਦੇ ਬਣੇ ਮਕਾਨ ''ਚ ਲੱਗੀ ਅੱਗ, 70 ਸਾਲਾ ਔਰਤ ਜ਼ਿੰਦਾ ਸੜੀ

Tuesday, Feb 28, 2023 - 01:24 PM (IST)

ਸ਼ਿਮਲਾ ''ਚ ਲੱਕੜ ਦੇ ਬਣੇ ਮਕਾਨ ''ਚ ਲੱਗੀ ਅੱਗ, 70 ਸਾਲਾ ਔਰਤ ਜ਼ਿੰਦਾ ਸੜੀ

ਸ਼ਿਮਲਾ- ਸ਼ਿਮਲਾ ਦੇ ਰਾਮਪੁਰ 'ਚ ਇਕ ਮਕਾਨ 'ਚ ਅੱਗ ਲੱਗਣ ਕਾਰਨ 70 ਸਾਲਾ ਇਕ ਔਰਤ ਜ਼ਿੰਦਾ ਸੜ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਰੰਜੋਰੀ ਪਿੰਡ ਵਿਚ ਲੱਕੜ ਦੇ ਬਣੇ ਮਕਾਨ 'ਚ ਸੋਮਵਾਰ ਦੇਰ ਰਾਤ ਕਰੀਬ ਅੱਗ ਲੱਗ ਗਈ ਅਤੇ ਉਸ ਨੇ ਤੁਰੰਤ ਮਕਾਨ ਦੇ 8 ਕਮਰਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ। 

ਇਹ ਵੀ ਪੜ੍ਹੋ- ਮੁੰਬਈ ਲੋਕਲ ਟਰੇਨ ਦੇ 3 ਡੱਬੇ ਲੀਹੋਂ ਲੱਥੇ, ਰੇਲ ਆਵਾਜਾਈ ਮੁਅੱਤਲ

ਡੀ. ਐੱਸ. ਪੀ. ਚੰਦਰਸ਼ੇਖਰ ਨੇ ਕਿਹਾ ਕਿ ਪਿੰਡ ਬਿਹਤਰ ਸੜਕ ਸੰਪਰਕ ਨਾਲ ਨਹੀਂ ਜੁੜਿਆ ਹੈ, ਇਸ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਵਾਲੀ ਥਾਂ 'ਤੇ ਨਹੀਂ ਪਹੁੰਚ ਸਕੀਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਘਟਨਾ ਵਿਚ ਮ੍ਰਿਤਕ ਔਰਤ ਦੀ ਪਛਾਣ ਸੁਖਰੀ ਦੇਵੀ ਦੇ ਰੂਪ 'ਚ ਹੋਈ ਹੈ। ਤਹਿਸੀਲਦਾਰ ਸਰਾਹਨ ਭੀਮ ਸਿੰਘ ਨੇ ਕਿਹਾ ਕਿ ਮਾਲੀਆ ਵਿਭਾਗ ਅੱਗ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਪ੍ਰਭਾਵਿਤ ਪਰਿਵਾਰ ਨੂੰ ਤੁਰੰਤ ਸਹਾਇਤਾ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਸ਼ਖ਼ਸ ਨੇ ਜਿਊਂਦੇ ਜੀਅ ਆਪਣੇ ਤੇ ਪਤਨੀ ਲਈ ਬਣਵਾਈਆਂ ਸੰਗਮਰਮਰ ਦੀਆਂ ਕਬਰਾਂ, ਵਜ੍ਹਾ ਜਾਣ ਹੋਵੋਗੇ ਹੈਰਾਨ


 


author

Tanu

Content Editor

Related News