ਸਨਸਨੀਖੇਜ਼ ਵਾਰਦਾਤ: ਕਾਰ ''ਚ ਬੈਠੇ ਬਜ਼ੁਰਗ ਨੂੰ ਬਦਮਾਸ਼ਾਂ ਨੇ ਸਿਰ ''ਚ ਮਾਰੀ ਗੋਲੀ

Tuesday, Nov 24, 2020 - 12:56 PM (IST)

ਸਨਸਨੀਖੇਜ਼ ਵਾਰਦਾਤ: ਕਾਰ ''ਚ ਬੈਠੇ ਬਜ਼ੁਰਗ ਨੂੰ ਬਦਮਾਸ਼ਾਂ ਨੇ ਸਿਰ ''ਚ ਮਾਰੀ ਗੋਲੀ

ਨਵੀਂ ਦਿੱਲੀ— ਦਿੱਲੀ 'ਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਪੱਛਮੀ ਦਿੱਲੀ ਦੇ ਵਿਕਾਸਪੁਰੀ 'ਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਨੇ 70 ਸਾਲ ਦੇ ਇਕ ਬਜ਼ੁਰਗ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਿਕਾਸਪੁਰੀ ਵਾਸੀ ਉਤਮ ਸਿੰਘ ਦੇ ਤੌਰ 'ਤੇ ਹੋਈ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਸ਼ਾਮ ਕਰੀਬ 5 ਵਜ ਕੇ 20 ਮਿੰਟ 'ਤੇ ਪੁਲਸ ਨੂੰ ਸੂਚਨਾ ਮਿਲੀ ਕਿ ਵਿਕਾਸਪੁਰੀ 'ਚ ਮਕਾਨ ਨੰਬਰ- ਐੱਚ-358 ਦੇ ਨੇੜੇ ਗੋਲੀ ਚੱਲਣ ਦੀ ਘਟਨਾ ਵਾਪਰੀ।

ਇਹ ਵੀ ਪੜ੍ਹੋ: ਪਤਨੀ ਨੇ ਖਾਧਾ ਜ਼ਹਿਰ ਤਾਂ JBT ਅਧਿਆਪਕ ਨੇ ਆਪਣੇ 2 ਬੱਚਿਆਂ ਨਾਲ ਨਹਿਰ 'ਚ ਮਾਰੀ ਛਾਲ

ਪੁਲਸ ਡਿਪਟੀ ਕਮਿਸ਼ਨਰ ਦੀਪਕ ਪੁਰੋਹਿਤ ਨੇ ਦੱਸਿਆ ਕਿ ਉਤਮ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਗੋਲੀ ਉਨ੍ਹਾਂ ਦੇ ਸਿਰ 'ਚ ਲੱਗੀ ਸੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਮੋਟਰਸਾਈਕਲ ਸਵਾਰ ਦੋ ਲੋਕ ਉਤਮ ਸਿੰਘ ਦੇ ਘਰ ਦੇ ਆਲੇ-ਦੁਆਲੇ ਵੇਖੇ ਗਏ ਸਨ। ਉਨ੍ਹਾਂ ਲੋਕਾਂ ਨੇ ਹੈਲਮੇਟ ਪਹਿਨੇ ਹੋਏ ਸਨ। ਜਦੋਂ ਸਿੰਘ ਨੇ ਆਪਣੇ ਘਰ ਨੇੜੇ ਕਾਰ ਰੋਕੀ ਤਾਂ ਬਾਈਕ 'ਤੇ ਪਿੱਛੇ ਬੈਠੇ ਵਿਅਕਤੀ ਨੇ ਉਨ੍ਹਾਂ 'ਤੇ ਗੋਲੀ ਚੱਲਾ ਦਿੱਤੀ, ਇਸ ਤੋਂ ਬਾਅਦ ਉੱਥੋਂ ਫਰਾਰ ਹੋ ਗਏ। ਸਿੰਘ ਕਰਾਲਾ ਪਿੰਡ ਦੇ ਆਨੰਦਪੁਰ ਧਾਮ ਦੇ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦੇ ਸਨ। ਉਹ ਪ੍ਰਾਪਰਟੀ ਡੀਲਰ ਸਨ। ਡੀ. ਸੀ. ਪੀ. ਨੇ ਦੱਸਿਆ ਕਿ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਇਸ ਕਾਰੋਬਾਰੀ ਦੇ ਸ਼ੌਕ ਅਵੱਲੇ, 25 ਸਾਲ ਦੀ ਮਿਹਨਤ ਨਾਲ ਇਕੱਠੇ ਕੀਤੇ 150 ਸਾਲ ਪੁਰਾਣੇ 'ਲੈਂਪਸ'

ਇਹ ਵੀ ਪੜ੍ਹੋ: ਲਾਪਤਾ ਹੋਣ ਦੇ 6 ਦਿਨਾਂ ਬਾਅਦ ਮਿਲੀਆਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ, ਤੰਤਰ-ਮੰਤਰ ਨੇ ਵਿਗਾੜੀ ਪੂਰੀ ਖੇਡ


author

Tanu

Content Editor

Related News