ਮੁੰਬਈ ਤੋਂ 70 ਅਤੇ ਮਾਨੇਸਰ ਤੋਂ 17 ਕੋਰੋਨਾ ਪਾਜ਼ੇਟਿਵ ਮਰੀਜ਼ ਲਾਪਤਾ

Tuesday, Jun 23, 2020 - 08:59 PM (IST)

ਮੁੰਬਈ  (ਇੰਟ) : ਮੁੰਬਈ 'ਚ ਕੋਰੋਨਾ ਲਈ ਸਕਾਰਾਤਮਕ ਟੈਸਟ ਕਰਨ ਵਾਲੇ 70 ਤੋਂ ਜ਼ਿਆਦਾ ਮਰੀਜ਼ਾਂ ਦੇ ਪੀ.ਵਾਰਡ ਤੋਂ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ, ਜੋ ਕੋਰੋਨਾ ਦਾ ਹਾਟ-ਸਪਾਟ ਬਣ ਗਿਆ ਹੈ। ਡਿਪਟੀ ਕਮਿਸ਼ਨਰ ਪੁਲਸ ਅਸ਼ੋਕ ਨੇ ਕਿਹਾ ਕਿ ਨਗਰ ਪਾਲਿਕਾ ਦੇ ਪੀ.ਵਾਰਡ ਮਰੀਜ਼ਾਂ ਦੀ ਭਾਲ ਲਈ ਪੁਲਸ ਨੂੰ ਪੱਤਰ ਲਿਖਿਆ ਹੈ। ਕੋਰੋਨਾ ਦਾ ਟੈਸਟ ਕਰਦੇ ਸਮੇਂ ਸੰਬੰਧਿਤ ਵਿਅਕਤੀ ਦਾ ਫੋਨ ਨੰਬਰ, ਪਤਾ ਆਦਿ ਲਿਆ ਜਾਂਦਾ ਹੈ। ਕੁਝ ਅਸਲ ਜਾਣਕਾਰੀ ਨਹੀਂ ਦਿੰਦੇ ਹਨ, ਜਦਕਿ ਗਲਤ ਜਾਣਕਾਰੀ ਦੇ ਦਿੰਦੇ ਹਨ ਜਾਂ ਲੈਬ ਵਰਕਰ ਅਣਜਾਣੇ 'ਚ ਗਲਤ ਜਾਣਕਾਰੀ ਭਰ ਦਿੰਦੇ ਹਨ।

ਮੌਜੂਦਾ ਸਮੇਂ 'ਚ ਮਲਾਡ ਦੇ ਪੀ.ਵਾਰਡ 'ਚ ਕੋਰੋਨਾ ਵਾਇਰਸ ਫੈਲ ਰਿਹਾ ਹੈ। ਉੱਥੇ ਮਾਰੂਤੀ ਸੁਜ਼ੂਕੀ ਇੰਡੀਆ (ਐੱਮ.ਐੱਸ.ਆਈ.) ਦੇ ਹਰਿਆਣਾ ਸਥਿਤ ਮਾਨੇਸਰ ਪਲਾਂਟ 'ਚ ਤਾਇਨਾਤ ਇਕ ਨਿੱਜੀ ਸੁਰੱਖਿਆ ਏਜੰਸੀ ਦੇ 17 ਕਰਮਚਾਰੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਲਾਪਤਾ ਹਨ। ਇਹ ਸਾਰੇ ਸੁਰੱਖਿਆ ਏਜੰਸੀ ਐੱਸ.ਆਈ.ਐੱਸ. ਇੰਡੀਆ ਦੇ ਕਰਮਚਾਰੀ ਹਨ। ਇਨ੍ਹਾਂ ਦਾ ਕੋਰੋਨਾ ਟੈਸਟ 17 ਜੂਨ ਨੂੰ ਕੀਤਾ ਗਿਆ ਸੀ।


Karan Kumar

Content Editor

Related News