ਸਿੱਕੇ ਨਾਲ ਖੇਡਦੇ-ਖੇਡਦੇ 7 ਸਾਲ ਦੇ ਮਾਸੂਮ ਦੀ ਗਈ ਜਾਨ, ਪਰਿਵਾਰ ''ਚ ਇਕਲੌਤਾ ਬੇਟਾ ਸੀ ਕਾਹਨਾ

Saturday, Aug 03, 2024 - 03:20 PM (IST)

ਸਿੱਕੇ ਨਾਲ ਖੇਡਦੇ-ਖੇਡਦੇ 7 ਸਾਲ ਦੇ ਮਾਸੂਮ ਦੀ ਗਈ ਜਾਨ, ਪਰਿਵਾਰ ''ਚ ਇਕਲੌਤਾ ਬੇਟਾ ਸੀ ਕਾਹਨਾ

ਗੁਨਾ- ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ 'ਚ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ 7 ਸਾਲ ਦੇ ਬੱਚੇ ਦੀ ਖੂਹ 'ਚ ਡਿੱਗਣ ਨਾਲ ਮੌਤ ਹੋ ਗਈ। ਬੱਚਾ 5 ਰੁਪਏ ਦੇ ਸਿੱਕੇ ਨਾਲ ਖੇਡ ਰਿਹਾ ਸੀ। ਸਿੱਕਾ ਉਛਲਣ ਲੱਗਾ ਤਾਂ ਉਹ ਫੜ੍ਹਨ ਦੌੜਿਆ। ਇਸ ਦੌਰਾਨ ਮਾਸੂਮ ਖੂਹ 'ਚ ਜਾ ਡਿੱਗਿਆ। ਇਸ ਘਟਨਾ ਨਾਲ ਪੂਰੇ ਪਿੰਡ 'ਚ ਸੰਨਾਟਾ ਪਸਰ ਗਿਆ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਗੁਨਾ ਜ਼ਿਲ੍ਹੇ ਦੇ ਮਯਾਨਾ ਥਾਣਾ ਖੇਤਰ ਦੇ ਗਜਨਾਈ ਪਿੰਡ ਦਾ ਹੈ। ਇੱਥੇ 7 ਸਾਲ ਦਾ ਮਾਸੂਮ ਕਾਹਨਾ 5 ਰੁਪਏ ਦੇ ਸਿੱਕੇ ਨਾਲ ਖੇਡ ਰਿਹਾ ਸੀ। ਖੇਡ-ਖੇਡ 'ਚ ਜਦੋਂ ਸਿੱਕਾ ਉਛਲਣ ਲੱਗਾ ਤਾਂ ਕਾਹਨਾ ਨੇ ਸਿੱਕੇ ਨੂੰ ਫੜਨ ਲਈ ਪਿੱਛੇ-ਪਿੱਛੇ ਦੌੜਨਾ ਸ਼ੁਰੂ ਕਰ ਦਿੱਤਾ।

ਸਿੱਕੇ ਨੂੰ ਫੜਨ ਦੀ ਕੋਸ਼ਿਸ਼ 'ਚ ਕਾਨਹਾ ਘਰ ਕੋਲ ਖੂਹ 'ਚ ਜਾ ਡਿੱਗਿਆ। ਇਸ ਨਾਲ ਬੱਚੇ ਦੀ ਮੌਤ ਹੋ ਗਈ। ਬੱਚੀ ਦੀ ਮੌਤ ਨਾਲ ਪਰਿਵਾਰ ਵਾਲਿਆਂ 'ਚ ਕੋਹਰਾਮ ਮਚ ਗਿਆ ਹੈ। ਉਹ ਪਰਿਵਾਰ 'ਚ ਇਕਲੌਤਾ ਬੇਟਾ ਸੀ। ਦਰਅਸਲ ਗਜਨਾਈ ਪਿੰਡ ਦੇ ਰਹਿਣ ਵਾਲੇ ਕਿਸਾਨ ਮਾਧੋਲਾਲ ਕੁਸ਼ਵਾਹ ਦੀ ਪਹਿਲੀ ਪਤਨੀ ਤੋਂ 2 ਧੀਆਂ ਸਨ। ਦੂਜੇ ਵਿਆਹ ਤੋਂ ਬਾਅਦ ਮਾਧੋਲਾਲ ਦੇ ਇਕ ਬੇਟਾ ਹੋਇਆ, ਜਿਸ ਦਾ ਨਾਂ ਕਾਹਨਾ ਸੀ। ਕਾਹਨਾ ਆਪਣੀਆਂ ਭੈਣਾਂ ਦਾ ਸਭ ਤੋਂ ਲਾਡਲਾ ਸੀ। ਉਸ ਦੀ ਮੌਤ ਦੇ ਬਾਅਦ ਤੋਂ ਪੂਰੇ ਗਜਨਾਈ ਪਿੰਡ 'ਚ ਸੰਨਾਟਾ ਪਸਰ ਗਿਆ। ਇਸ ਘਟਨਾ ਦੇ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਏ.ਐੱਸ.ਪੀ. ਮਾਨਸਿੰਘ ਠਾਕੁਰ ਨੇ ਦੱਸਿਆ ਕਿ ਬੱਚਾ ਸਿੱਕੇ ਨਾਲ ਖੇਡ ਰਿਹਾ ਸੀ ਪਰ ਸਿੱਕਾ ਉਛਲ ਕੇ ਖੂਹ ਵੱਲ ਚੱਲਾ ਗਿਆ, ਜਿਸ ਨੂੰ ਫੜਨ ਦੇ ਚੱਕਰ 'ਚ ਬੱਚਾ ਖੂਹ 'ਚ ਡਿੱਗ ਗਿਆ ਅਤੇ ਸਿਰ 'ਚ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News