UP ਵਿਚ ਇਕ ਹੀ ਦਿਨ ''ਚ ਮਿਲੇ 7 ਨਵੇਂ ਮਰੀਜ਼, ਨੋਇਡਾ ਸਭ ਤੋਂ ਵੱਧ ਪ੍ਰਭਾਵਿਤ

03/27/2020 12:43:05 PM

ਨੋਇਡਾ : ਉੱਤਰ ਪ੍ਰਦੇਸ਼ ਵਿਚ ਵੀਰਵਾਰ ਨੂੰ ਇਕ ਹੀ ਦਿਨ ਵਿਚ 7 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲਣ ਨਾਲ ਸਿਹਤ ਵਿਭਾਗ ਵਿਚ ਤਰਥੱਲੀ ਮਚ ਗਈ ਹੈ। ਇਨ੍ਹਾਂ ਵਿਚੋਂ ਨੋਇਡਾ ਵਿਚ 3, ਗਾਜ਼ੀਆਬਾਦ ਵਿਚ 2, ਆਗਰਾ ਅਤੇ ਬਾਗਪਤ ਵਿਚ 1-1 ਨਵਾਂ ਮਰੀਜ਼ ਮਿਲਿਆ ਹੈ। ਬਾਗਪਤ ਵਿਚ ਪਹਿਲਾ ਇਨਫੈਕਟਡ ਮਰੀਜ਼ ਮਿਲਿਆ ਹੈ। ਸ਼ੁੱਕਰਵਾਰ ਨੂੰ ਵੀ 2 ਮਰੀਜ਼ ਪ੍ਰਦੇਸ਼ ਤੋਂ ਸਾਹਮਣੇ ਆਏ। ਇਸ ਦੇ ਨਾਲ ਹੀ ਪ੍ਰਦੇਸ਼ ਵਿਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਕੁਲ 47 ਹੋ ਗਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਚੰਗੀ ਹੈ।

PunjabKesari

14 ਪਾਜ਼ੇਟਿਵ ਮਰੀਜ਼ ਠੀਕ ਹੋਏ
ਵੀਰਵਾਰ ਨੂੰ ਨੋਇਡਾ ਵਿਚ 3 ਮਰੀਜ਼ਾਂ ਦੀ ਰਿਕਵਰੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪ੍ਰਦੇਸ਼ ਵਿਚ ਹੁਣ ਤਕ 14 ਪਾਜ਼ੇਟਿਵ ਮਰੀਜ਼ ਠੀਕ ਹੋ ਚੁੱਕੇ ਹਨ। ਨੋਇਡਾ ਵਿਚ ਲੰਡਨ ਤੋਂ ਆਇਆ ਆਡਿਟਰ ਕੋਰੋਨਾ ਇਨਫੈਕਟਡ ਸੀ। ਉਸ ਦੇ ਸੰਪਰਕ ਵਿਚ ਆਉਣ ਨਾਲ ਇਕ ਮਹਿਲਾ ਕਰਮਚਾਰੀ ਦੀ ਬੇਟੀ ਅਤੇ ਇਕ ਹੋਰ ਕਰਮਚਾਰੀ ਅਤੇ ਉਸ ਦੀ ਪਤਨੀ ਇਨਫੈਕਟਡ ਹੋਈ ਹੈ। ਉੱਥੇ ਹੀ ਗਾਜ਼ੀਆਬਾਦ ਵਿਚ ਇਕ ਮਰੀਜ਼ ਦੁਬਈ ਤੋਂ ਪਰਤ  ਕੇ ਆਇਆ ਸੀ। ਦੂਜਾ ਕੋਰੋਨਾ ਪਾਜ਼ੇਟਿਵ ਦੇ ਸੰਪਰਕ ਵਿਚ ਆਇਆ ਸੀ। ਬਾਗਪਤ ਵਿਚ ਜੋ ਨੌਜਵਾਨ ਕੋਰਨਾ ਪਾਜ਼ੇਟਿਵ ਪਾਇਆ ਗਿਆ ਉਹ ਦੁਬਈ ਤੋਂ ਪਰਤਿਆ ਹੈ। 

ਡਾ. ਵਿਕਾਸੇਂਦੁ ਅਗਰਵਾਲ ਨੇ ਦੱਸਿਆ  ਕਿ ਵੀਰਵਾਰ ਤਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਆਏ 37,748 ਯਾਤਰੀਆਂ ਦੀ ਪਛਾਣ ਹੋ ਚੁੱਕੀ ਹੈ।

ਜ਼ਿਲਾ ਮਰੀਜ਼ਾ ਦੀ ਗਿਣਤੀ ਠੀਕ ਹੋਏ
ਨੋਇਡਾ 16 3
ਗਾਜ਼ੀਆਬਾਦ 5 2
ਆਗਰਾ 9  5
ਲਖਨਊ 8 4
ਬਾਗਪਤ 1 0
ਸ਼ਾਮਲੀ 1 0
ਕਾਨਪੁਰ 1 0
ਵਾਰਾਣਸੀ 1 0
ਲਖੀਮਪੁਰ 1 0
ਪੀਲੀਭੀਤ 2 0
ਮੁਰਾਦਾਬਾਦ 1 0
ਜਾਨਪੁਰ 1 0
ਕੁਲ ਜ਼ਿਲੇ 47 ਕੁਲ - 14

 


Ranjit

Content Editor

Related News