ਰਾਜ ਸਭਾ ਚੋਣਾਂ ’ਚ ਬਾਗੀ ਹੋਏ ਸੀ ਅਖਿਲੇਸ਼ ਦੇ 7 ਵਿਧਾਇਕ, ਕ੍ਰਾਸ ਵੋਟਿੰਗ ਕਰਾਉਣ ਮਗਰੋਂ ਹੁਣ ਭਾਜਪਾ ਨੇ ਵੱਟਿਆ ਪਾਸਾ

06/22/2024 11:26:30 AM

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ’ਚ ਫਰਵਰੀ ’ਚ ਹੋਈਆਂ ਰਾਜ ਸਭਾ ਚੋਣਾਂ ’ਚ ਭਾਜਪਾ ਦੇ ਹੱਕ ’ਚ ਕ੍ਰਾਸ ਵੋਟ ਕਰਨ ਵਾਲੇ ਸਮਾਜਵਾਦੀ ਪਾਰਟੀ (ਸਪਾ) ਦੇ ਵਿਧਾਇਕਾਂ ਦੀਆਂ ਛੇਤੀ ਮੁਸ਼ਕਿਲਾਂ ਵਧ ਸਕਦੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਪਾ ਛੇਤੀ ਹੀ ਇਨ੍ਹਾਂ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰ ਸਕਦੀ ਹੈ। ਇਕ ਰਿਪੋਰਟ ਅਨੁਸਾਰ ਰਾਜ ਸਭਾ ਚੋਣਾਂ ਨਿਪਟਾਉਣ ਦੇ ਬਾਅਦ ਤੋਂ ਹੀ ਹੁਣ ਭਾਜਪਾ ਵੀ ਉਨ੍ਹਾਂ ਨੂੰ ਜ਼ਿਆਦਾ ਤਰਜ਼ੀਹ ਨਹੀਂ ਦੇ ਰਹੀ ਹੈ ਜਦਕਿ ਹੁਣ ਸਪਾ ਲੋਕ ਸਭਾ ਚੋਣਾਂ ’ਚ ਸੂਬੇ ਦੇ ਅੰਦਰ ਮਜ਼ਬੂਤ ਹੋ ਕੇ ਉਭਰੀ ਹੈ।

ਇਹ ਵੀ ਪੜ੍ਹੋ - ਇੰਦੌਰ ਏਅਰਪੋਰਟ ਨੂੰ ਇਕ ਹਫ਼ਤੇ 'ਚ ਦੂਜੀ ਵਾਰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪਈਆਂ ਭਾਜੜਾਂ

ਕ੍ਰਾਸ ਵੋਟਿੰਗ ’ਤੇ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਦੀ ਵਿਵਸਥਾ ਨਹੀਂ ਹੁੰਦੀ ਹੈ ਅਤੇ ਨਾ ਹੀ ਕੋਈ ਵ੍ਹਿਪ ਜਾਰੀ ਹੁੰਦਾ ਹੈ। ਇਸ ਕਾਰਨ ਉਨ੍ਹਾਂ ਵਿਧਾਇਕਾਂ ਵਿਰੁੱਧ ਸਪਾ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਰਿਪੋਰਟ ’ਚ ਸਪਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਾਰਟੀ ਇਨ੍ਹਾਂ ਸਾਰੇ ਵਿਧਾਇਕਾਂ ਵਿਰੁੱਧ ਵਿਧਾਨ ਸਭਾ ਸਪੀਕਰ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਏਗੀ ਅਤੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਵਾਈ ਜਾਵੇਗੀ। ਸਪਾ ਦਾ ਕਹਿਣਾ ਹੈ ਕਿ ਇਨ੍ਹਾਂ ਵਿਧਾਇਕਾਂ ਦੀ ਹਾਲਤ ਖ਼ਰਾਬ ਹੈ, ਕਿਉਂਕਿ ਇਹ ਫ਼ਾਇਦੇ ਲਈ ਭਾਜਪਾ ’ਚ ਗਏ ਸਨ ਪਰ ਭਾਜਪਾ ਨੇ ਇਨ੍ਹਾਂ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਦਿੱਤਾ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਬਦਲੇ ਸਮੀਕਰਨਾਂ ਵਿਚਾਲੇ ਹੁਣ ਭਾਜਪਾ ਵਲੋਂ ਵੀ ਇਨ੍ਹਾਂ ਵਿਧਾਇਕਾਂ ਨੂੰ ਮਹੱਤਵ ਨਹੀਂ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ - ਫਿਲਹਾਲ ਜੇਲ੍ਹ 'ਚ ਰਹਿਣਗੇ ਕੇਜਰੀਵਾਲ, ਦਿੱਲੀ ਹਾਈਕੋਰਟ ਨੇ ED ਦੀ ਅਰਜ਼ੀ 'ਤੇ ਸੁਰੱਖਿਅਤ ਰੱਖਿਆ ਫ਼ੈਸਲਾ

ਜੇ ਹੁਣ ਇਨ੍ਹਾਂ ਵਿਧਾਇਕਾਂ ਦੀ ਮੈਂਬਰਸ਼ਿਪ ਜਾਂਦੀ ਹੈ ਤਾਂ ਫਿਰ ਉਨ੍ਹਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਅਜੇ ਸੂਬੇ ’ਚ ਵਿਧਾਨ ਸਭਾ ਚੋਣਾਂ ਹੋਇਆਂ ਸਿਰਫ਼ 2 ਸਾਲ ਹੀ ਹੋਏ ਹਨ ਅਤੇ 3 ਸਾਲ ਦਾ ਕਾਰਜਕਾਲ ਬਾਕੀ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਕਿਸੇ ਵੀ ਵਿਧਾਇਕ ਨੂੰ ਭਾਜਪਾ ਨੇ ਲੋਕ ਸਭਾ ਲਈ ਟਿਕਟ ਨਹੀਂ ਦਿੱਤੀ ਸੀ। ਹੁਣ ਜੇ ਮੈਂਬਰਸ਼ਿਪ ਜਾਂਦੀ ਹੈ ਤਾਂ ਫਿਰ ਉਹ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਰਹਿਣਗੇ।ਸੰਕਟ ਇਹ ਵੀ ਹੋਵੇਗਾ ਕਿ ਜੇ ਭਾਜਪਾ ਨੇ ਇਨ੍ਹਾਂ ਲੋਕਾਂ ਨੂੰ ਉਪ ਚੋਣਾਂ ’ਚ ਟਿਕਟ ਨਹੀਂ ਦਿੱਤੀ ਤਾਂ ਇਨ੍ਹਾਂ ਦੇ ਸਿਆਸੀ ਭਵਿੱਖ ’ਤੇ ਵੀ ਖ਼ਤਰਾ ਪੈਦਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਸਪਾ ਦੇ ਬਾਗੀ ਵਿਧਾਇਕ ਮਨੋਜ ਪਾਂਡੇ ਪਾਰਟੀ ਦੇ ਚੀਫ ਵ੍ਹਿਪ ਸੀ ਅਤੇ ਉਹ ਰਾਏਬਰੇਲੀ ਦੀ ਉਂਚਾਹਾਰ ਸੀਟ ਤੋਂ ਵਿਧਾਨ ਸਭਾ ਦੇ ਮੈਂਬਰ ਹਨ। ਰਾਏਬਰੇਲੀ ਸੀਟ ’ਤੇ ਭਾਜਪਾ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਇਸ ਤੋਂ ਇਲਾਵਾ ਪੂਜਾ ਪਾਲ ਤੋਂ ਲੈ ਕੇ ਰਾਕੇਸ਼ ਪਾਂਡੇ, ਵਿਨੋਦ ਚਤੁਰਵੇਦੀ, ਆਸ਼ੂਤੋਸ਼ ਵਰਮਾ ਅਤੇ ਅਭੈ ਸਿੰਘ ਵੀ ਲੋਕ ਸਭਾ ਦੀਆਂ ਆਪਣੀਆਂ ਖੇਤਰੀ ਸੀਟਾਂ ’ਤੇ ਭਾਜਪਾ ਨੂੰ ਕੋਈ ਫ਼ਾਇਦਾ ਨਹੀਂ ਪਹੁੰਚਾ ਸਕੇ ਸਨ। ਚੋਣ ਨਤੀਜਿਆਂ ਦੇ ਬਾਅਦ ਤੋਂ ਹੀ ਭਾਜਪਾ ਇਨ੍ਹਾਂ ਵਿਧਾਇਕਾਂ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ, ਜਦਕਿ ਇਨ੍ਹਾਂ ਖ਼ਿਲਾਫ਼ ਹੁਣ ਸਪਾ ਵੱਡੀ ਕਾਰਵਾਈ ਕਰ ਸਕਦੀ ਹੈ। ਸਪਾ ਸੁਪਰੀਮੋ ਅਖਿਲੇਸ਼ ਯਾਦਵ ਨੇ ਪਹਿਲਾਂ ਹੀ ਇਨ੍ਹਾਂ ਵਿਧਾਇਕਾਂ ਬਾਰੇ ਕਿਹਾ ਸੀ ਕਿ ਧੋਖਾ ਦੇਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਮੁਆਫ਼ ਨਹੀਂ ਕੀਤਾ ਜਾਵੇਗਾ। ਸਪਾ ਦਾ ਕਹਿਣਾ ਹੈ ਕਿ ਗਲਤੀਆਂ ਨੂੰ ਮੁਆਫ਼ ਕੀਤਾ ਜਾ ਸਕਦਾ ਹੈ ਪਰ ਸਾਜ਼ਿਸ਼ ਰਚਣ ਲਈ ਮੁਆਫ਼ੀ ਨਹੀਂ ਹੋ ਸਕਦੀ। ਅਜਿਹੇ ’ਚ ਸਪਾ ਆਪਣੇ ਇਨ੍ਹਾਂ ਬਾਗੀ ਵਿਧਾਇਕਾਂ ’ਤੇ ਸਖਤ ਕਾਰਵਾਈ ਕਰਨ ’ਚ ਫਿਲਹਾਲ ਕੋਈ ਢਿੱਲ ਵਰਤਣ ਦੇ ਸੰਕੇਤ ਨਹੀਂ ਦੇ ਰਹੀ ਹੈ।

ਇਹ ਵੀ ਪੜ੍ਹੋ - ਰਾਤ ਨੂੰ ਮਿਲ ਗਿਆ ਸੀ ਪੇਪਰ, ਫੁੱਫੜ ਨੇ ਕਰਵਾਈ ਸੈਟਿੰਗ, NEET ਪੇਪਰ ਲੀਕ ਮਾਮਲੇ 'ਚ ਵਿਦਿਆਰਥੀ ਦਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News