ਜੱਦੀ ਪਿੰਡ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, 7 ਜੀਆਂ ਦੀ ਮੌਤ

Wednesday, Aug 30, 2023 - 12:12 PM (IST)

ਜੱਦੀ ਪਿੰਡ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, 7 ਜੀਆਂ ਦੀ ਮੌਤ

ਪਟਨਾ (ਏਜੰਸੀ)- ਬਿਹਾਰ ਦੇ ਰੋਹਤਾਸ ਜ਼ਿਲ੍ਹੇ 'ਚ ਬੁੱਧਵਾਰ ਤੜਕੇ ਭਿਆਨਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਐੱਸਯੂਵੀ ਦੇ ਇਕ ਖੜ੍ਹੇ ਕੰਟੇਨਰ ਟਰੱਕ ਨਾਲ ਟਕਰਾਉਣ ਕਾਰਨ ਇਕ ਹੀ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਦਿੱਲੀ-ਕੋਲਕਾਤਾ ਰਾਸ਼ਟਰੀ ਰਾਜਮਾਰ 19 'ਤੇ ਸ਼ਿਵ ਸਾਗਰ ਪੁਲਸ ਸਟੇਸ਼ਨ ਦੇ ਅਧੀਨ ਪਖਨਾਰੀ ਪਿੰਡ 'ਚ ਸਵੇਰੇ ਕਰੀਬ 3 ਵਜੇ ਵਾਪਰਿਆ। ਪੀੜਤ ਬੋਧਗਯਾ ਤੋਂ ਆਪਣੇ ਜੱਦੀ ਕੁਰਾਨੀ ਪਿੰਡ ਜਾ ਰਹੇ ਸਨ।

ਇਹ ਵੀ ਪੜ੍ਹੋ : 2 ਸਾਲ ਦੇ ਪਿਆਰ ਨੂੰ ਲੱਗਿਆ 'ਗ੍ਰਹਿਣ', ਪ੍ਰੇਮੀ ਨੇ ਲਿਵ-ਇਨ-ਪਾਰਟਨਰ ਦਾ ਪ੍ਰੈਸ਼ਰ ਕੁੱਕਰ ਨਾਲ ਕੀਤਾ ਕਤਲ

ਮ੍ਰਿਤਕਾਂ ਦੀ ਪਛਾਣ ਆਦਿਤਿਆ ਕੁਮਾਰ (8), ਰੀਆ ਕੁਮਾਰੀ (9), ਚਾਂਦਨੀ ਕੁਮਾਰੀ (15), ਤਾਰਾ ਕੁਮਾਰੀ (18), ਸੋਨੀ ਕੁਮਾਰੀ (35), ਰਾਜਮਤੀ ਦੇਵੀ (50) ਅਤੇ ਅਰਵਿੰਦ ਸ਼ਰਮਾ (50) ਵਜੋਂ ਕੀਤੀ ਗਈ ਹੈ। ਹਾਦਸੇ 'ਚ 5 ਲੋਕ ਜ਼ਖ਼ਮੀ ਵੀ ਹੋਏ ਹਨ। ਉਨ੍ਹਾਂ ਦੀ ਪਛਾਣ ਰਿਤੂ ਸ਼ਰਮਾ (14), ਦਿਵਿਆ ਕੁਮਾਰੀ (25), ਰਵੀ ਨੰਦਨ ਪ੍ਰਿਯਦਰਸ਼ੀ (30), ਉਪੇਂਦਰ ਸ਼ਰਮਾ (30) ਅਤੇ ਸੁਦੇਸ਼ਵਰ ਸ਼ਰਮਾ (60) ਵਜੋਂ ਕੀਤੀ ਗਈ। ਇਨ੍ਹਾਂ ਦਾ ਇਲਾਜ ਰੋਹਤਾਸ ਦੇ ਸਦਰ ਹਸਪਤਾਲ 'ਚ ਚੱਲ ਰਿਹਾ ਹੈ। ਜ਼ਖ਼ਮੀਆਂ ਵਿਅਕਤੀਆਂ 'ਚੋਂ ਇਕ ਸੁਦੇਸ਼ਵਰ ਸ਼ਰਮਾ ਨੇ ਕਿਹਾ,''ਅਸੀਂ ਬੋਧਗਯਾ ਤੋਂ ਆ ਰਹੇ ਸੀ ਅਤੇ ਸਾਡਾ ਵਾਹਨ ਪਿੱਛਿਓਂ ਇਕ ਖੜ੍ਹੇ ਟਰੱਕ ਨਾਲ ਟਕਰਾ ਗਿਆ। ਸਾਨੂੰ ਸਮਝ ਨਹੀਂ ਆਇਆ ਕਿ ਇਹ ਕਿਵੇਂ ਹੋਇਆ।'' ਐੱਨ.ਐੱਚ.ਏ.ਆਈ. ਦੇ ਅਧਿਕਾਰੀ ਨਰੇਂਦਰ ਪਾਂਡੇ ਨੇ ਕਿਹਾ,''ਸਕਾਰਪੀਓ (ਐੱਸਯੂਵੀ) ਦਾ ਡਰਾਈਵਰ ਸ਼ਾਇਦ ਇਕ ਪਲ ਲਈ ਸੌਂ ਗਿਆ ਸੀ, ਜਿਸ ਕਾਰਨ ਦੁਖ਼ਦ ਹਾਦਸਾ ਹੋਇਆ। ਅਸੀਂ ਰੈਸਕਿਊ ਆਪਰੇਸ਼ਨ ਕਰ ਕੇ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਸਦਰ ਹਸਪਤਾਲ ਭੇਜ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News