ਗਾਜ਼ੀਪੁਰ ’ਚ ਬੇਕਾਬੂ ਟਰੱਕ ਦੀ ਲਪੇਟ ’ਚ ਆਉਣ ਨਾਲ 7 ਲੋਕਾਂ ਦੀ ਮੌਤ

Tuesday, Nov 02, 2021 - 02:07 PM (IST)

ਗਾਜ਼ੀਪੁਰ ’ਚ ਬੇਕਾਬੂ ਟਰੱਕ ਦੀ ਲਪੇਟ ’ਚ ਆਉਣ ਨਾਲ 7 ਲੋਕਾਂ ਦੀ ਮੌਤ

ਗਾਜ਼ੀਪੁਰ– ਉੱਤਰ ਪ੍ਰਦੇਸ਼ ’ਚ ਗਾਜ਼ੀਪੁਰ ਦੇ ਮੁਹੰਮਦਾਬਾਦ ਕੋਤਵਾਲੀ ਖੇਤਰ ’ਚ ਮੰਗਲਵਾਰ ਦੀ ਸਵੇਰ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਸ ਮੁਤਾਬਕ ਇਹ ਹਾਦਸਾ ਮੁਹੰਮਦਾਬਾਦ ਕੋਤਵਾਲੀ ਦੀ ਅਹੀਰੌਲੀ ਚੱਟੀ ’ਚ ਸਵੇਰੇ ਕਰੀਬ 7 ਵਜੇ ਹਾਈਵੇਅ ’ਤੇ ਹੋਇਆ। ਹਾਦਸੇ ਤੋਂ ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਲਾਸ਼ ਰੱਖ ਕੇ ਰਾਹ ਜਾਮ ਕਰ ਦਿੱਤਾ। ਪੁਲਸ ਮੁਤਾਬਕ ਬਲੀਆ ਵਲੋਂ ਇਕ ਤੇਜ਼ ਰਫ਼ਤਾਰ ਟਰੱਕ ਮੁਹੰਮਦਾਬਾਦ ਵੱਲ ਆ ਰਿਹਾ ਸੀ। ਇਸ ਦਰਮਿਆਨ ਇਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ’ਚ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਸੜਕ ਦੇ ਖੱਬੇ ਪਾਸੇ ਚਾਹ ਦੀ ਇਕ ਦੁਕਾਨ ਦੇ ਸਾਹਮਣੇ ਬੈਠੇ ਲੋਕਾਂ ਨੂੰ ਕੁਚਲਦੇ ਹੋਏ ਇਕ ਝੋਪੜੀ ’ਚ ਦਾਖ਼ਲ ਹੋ ਗਿਆ। ਚਾਹ ਦੀ ਦੁਕਾਨ ਸਥਾਨਕ ਵਾਸੀ ਤ੍ਰਿਲੋਕੀ ਵਿਸ਼ਕਰਮਾ ਦੀ ਦੱਸੀ ਗਈ ਹੈ।

ਇਸ ਹਾਦਸੇ ਵਿਚ 4 ਲੋਕਾਂ- ਉਮਾਸ਼ੰਕਰ ਯਾਦਵ ਪੁੱਤਰ ਚੰਦਰਦੇਵ ਯਾਦਵ ਵਾਸੀ ਜੀਵਨਦਾਸਪੁਰ ਉਰਫ਼ ਬਸਾਊ ਦਾ ਪੁਰਾ ਥਾਣਾ ਮੁਹੰਮਦਾਬਾਦ, ਵਰਿੰਦਰ ਰਾਮ ਪੁੱਤਰ ਰਾਮਬਚਨ, ਸੱਤਿਯ ਠਾਕੁਰ ਪੁੱਤਰ ਹੀਰਾ ਠਾਕੁਰ, ਗੋਲੂ ਯਾਦਵ ਪੁੱਤਰ ਦਰੋਗਾ ਯਾਦਵ ਵਾਸੀ ਅਹੀਰੌਲੀ ਥਾਣਾ ਮੁਹੰਮਦਾਬਾਦ ਦੀ ਘਟਨਾ ਵਾਲੀ ਥਾਂ ’ਤੇ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ ਸ਼ਿਆਮਬਿਹਾਰੀ ਕੁਸ਼ਵਾਹਾ ਅਤੇ ਚੰਦਰਮੋਹਨ ਰਾਏ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। 


author

Tanu

Content Editor

Related News