ਜੰਮੂ-ਕਸ਼ਮੀਰ: ਡਲ ਝੀਲ ਦੇ ਕੰਢੇ 7500 ਵਰਗ ਫੁੱਟ ਦਾ ਲਹਿਰਾਇਆ ਗਿਆ ‘ਤਿਰੰਗਾ’

08/16/2022 4:56:52 PM

ਸ਼੍ਰੀਨਗਰ- ਸੈਰ-ਸਪਾਟਾ ਮੰਤਰਾਲਾ ਨੇ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸੋਮਵਾਰ ਨੂੰ ਸ਼੍ਰੀਨਗਰ ’ਚ ਡਲ ਝੀਲ ਦੇ ਕੰਢੇ 7500 ਵਰਗ ਫੁੱਟ ਦਾ ਰਾਸ਼ਟਰੀ ਝੰਡਾ ਲਹਿਰਾਇਆ। ਇਹ ਆਜ਼ਾਦੀ ਦੇ 75 ਸਾਲ ਅਤੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਉਣ ਦੇ ਹਿੱਸੇ ਦੇ ਵਜੋਂ ਸੀ। ਇਸ ਪ੍ਰੋਗਰਾਮ ’ਚ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸਭਾ ਨੂੰ ਸੰਬੋਧਿਤ ਵੀ ਕੀਤਾ। 

ਉੱਪ ਰਾਜਪਾਲ ਨੇ ਆਪਣੇ ਭਾਸ਼ਣ ’ਚ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਅਗਲੇ 25 ਸਾਲਾਂ ਲਈ ਵਿਕਾਸ ਯੋਜਨਾ ਬਾਰੇ ਗੱਲ ਕੀਤੀ। ਸਿਨਹਾ ਨੇ 7500 ਵਰਗ ਫੁੱਟ ਦੇ ਤਿਰੰਗੇ ਨੂੰ ਸਲਾਮੀ ਦਿੱਤੀ। ਸਿਨਹਾ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਜੰਮੂ-ਕਸ਼ਮੀਰ ‘ਹਰ ਘਰ ਤਿਰੰਗਾ’ ਉਤਸਵ ਤਹਿਤ ਇੰਨੇ ਵਿਸ਼ਾਲ ਰਾਸ਼ਟਰੀ ਝੰਡੇ ਦੀ ਮੇਜ਼ਬਾਨੀ ਕਰ ਰਿਹਾ ਹੈ। 

PunjabKesari

ਓਧਰ ਸੈਰ ਸਪਾਟਾ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਉੱਤਰੀ ਖੇਤਰ ਦੇ ਸਹਿਯੋਗ ਨਾਲ ਹਿਮਾਲੀਅਨ ਮਾਊਂਟੇਨੀਅਰਿੰਗ ਇੰਸਟੀਚਿਊਟ (ਐੱਚ.ਐੱਮ.ਆਈ.), ਦਾਰਜੀਲਿੰਗ ਦੇ ਇਕ ਦਲ ਨੇ ਡਲ ਝੀਲ ਦੇ ਕੰਢੇ ਰਾਸ਼ਟਰੀ ਝੰਡਾ ਲਹਿਰਾਇਆ। ਸਮੂਹ ਦੀ ਅਗਵਾਈ ਗਰੁੱਪ ਕੈਪਟਨ ਜੈ ਕਿਸ਼ਨ ਨੇ ਕੀਤੀ। ਸੈਰ-ਸਪਾਟਾ ਮੰਤਰਾਲਾ ਨੇ ਕਿਹਾ ਕਿ ਟੀਮ HMI ਨੇ ਪਹਿਲੀ ਵਾਰ ਅਪ੍ਰੈਲ 2021 ਵਿਚ ਹਿਮਾਲਿਆ ਦੇ ਸਿੱਕਮ ਵਿਚ ਤਿਰੰਗਾ ਲਹਿਰਾਇਆ ਸੀ। 

ਪਿਛਲੇ ਸਾਲ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਵਿਚ ਝੰਡਾ ਲਹਿਰਾਇਆ ਸੀ। 31 ਅਕਤੂਬਰ, 2021 ਨੂੰ ਗੁਜਰਾਤ ਦੇ ਸਟੈਚੂ ਆਫ ਯੂਨਿਟੀ ’ਚ ਇਸੇ ਤਿਰੰਗੇ ਨੂੰ ਲਹਿਰਾਇਆ ਗਿਆ ਸੀ। ਇਸ ਤੋਂ ਬਾਅਦ ਅੰਟਾਰਕਟਿਕਾ ਵਿਚ ਤਿਰੰਗਾ ਲਹਿਰਾਇਆ ਗਿਆ ਸੀ। ਰਾਸ਼ਟਰੀ ਝੰਡੇ ਨੇ ਅੰਟਾਰਕਟਿਕਾ ਵਿਚ ਪਹਿਲੀ ਵਾਰ ਕਿਸੇ ਵੀ ਦੇਸ਼ ਦੇ ਸਭ ਤੋਂ ਵੱਡੇ ਰਾਸ਼ਟਰੀ ਝੰਡੇ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ। ਹੁਣ ਭਾਰਤ ਸਰਕਾਰ ਦੇ ‘ਹਰ ਘਰ ਤਿਰੰਗਾ’ ਮੁਹਿੰਮ ਦੀ ਤਰਜ਼ ’ਤੇ ਸ਼੍ਰੀਨੰਗਰ ’ਚ ਤਿਰੰਗਾ ਲਹਿਰਾਇਆ ਜਾ ਰਿਹਾ ਹੈ। ਇਹ ਹੀ ਰਾਸ਼ਟਰੀ ਝੰਡਾ ਆਉਣ ਵਾਲੇ ਦਿਨਾਂ ’ਚ ਦੇਸ਼ ਦੇ ਹੋਰ ਹਿੱਸਿਆਂ ਦੀ ਯਾਤਰਾ ਕਰੇਗਾ।


Tanu

Content Editor

Related News