ਭਾਰਤ ''ਚ ਘੱਟ ਰਹੀ ਹੈ ਹਰਿਆਲੀ, ਅਮਰੀਕਾ ''ਚ ਪ੍ਰਤੀ ਵਿਅਕਤੀ ਨੇ 699 ਦਰੱਖਤ

09/19/2019 5:55:41 PM

ਨਵੀਂ ਦਿੱਲੀ— ਦੇਸ਼ ਦੁਨੀਆ ਵਿਚ ਜਿਸ ਤਰ੍ਹਾਂ ਨਾਲ ਆਬਾਦੀ ਵਧ ਰਹੀ ਹੈ, ਉਸ ਹਿਸਾਬ ਨਾਲ ਦਰੱਖਤਾਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਕਦੇ ਖੇਤਾਂ 'ਚ ਨਜ਼ਰ ਆਉਣ ਵਾਲੀ ਹਰਿਆਣੀ ਦੀ ਥਾਂ ਹੁਣ ਫਲੈਟਾਂ ਅਤੇ ਪਾਰਕਾਂ ਨੇ ਲੈ ਲਈ ਹੈ। ਜੰਗਲਾਂ ਦੀ ਕਟਾਈ ਗਲੋਬਲ ਚਿੰਤਾ ਦਾ ਵਿਸ਼ਾ ਹੈ ਪਰ ਜ਼ਿਆਦਾਤਰ ਦੇਸ਼ ਜੰਗਲ ਬਚਾਉਣ ਅਤੇ ਨਵੇਂ ਬੂਟੇ ਲਾਉਣ ਦੀ ਦਿਸ਼ਾ ਵਿਚ ਗੰਭੀਰ ਕਦਮ ਨਹੀਂ ਚੁੱਕ ਰਹੇ ਹਨ। ਰਹਿੰਦੀ ਗੱਲ ਜਿਨ੍ਹਾਂ ਥਾਂ 'ਤੇ ਜੰਗਲ ਸਨ, ਉੱਥੇ ਕੁਦਰਤੀ ਆਫਤਾਂ ਤਬਾਹੀ ਬਣ ਕੇ ਆ ਰਹੀਆਂ ਹਨ। ਅਮੇਜ਼ਨ ਦੇ ਜੰਗਲਾਂ 'ਚ ਲੱਗੀ ਅੱਗ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾ ਰਹੀ ਹੈ। ਕਾਰਬਨ ਡਾਈਆਕਸਾਈਡ ਨੂੰ ਘੱਟ ਕਰਨ 'ਚ ਅਮੇਜ਼ਨ ਦੇ ਜੰਗਲ ਵੱਡੀ ਭੂਮਿਕਾ ਨਿਭਾਉਂਦੇ ਹਨ। ਆਓ ਦਰੱਖਤਾਂ ਦੇ ਲਿਹਾਜ਼ ਨਾਲ ਵੱਖ-ਵੱਖ ਦੇਸ਼ਾਂ ਦਾ ਲੇਖਾ-ਜੋਖਾ ਜਾਣਦੇ ਹਾਂ- 

PunjabKesari
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਣੇ ਦੇਸ਼ ਭਾਰਤ ਦੀ, ਜਿੱਥੇ 3,518 ਕਰੋੜ ਦਰੱਖਤ ਹਨ। ਖੇਤਰਫਲ ਦੇ ਲਿਹਾਜ਼ ਨਾਲ ਪ੍ਰਤੀ ਵਰਗ ਕਿਲੋਮੀਟਰ ਕੁੱਲ 11,109 ਦਰੱਖਤ ਹਨ। ਜੇਕਰ ਗੱਲ ਪ੍ਰਤੀ ਵਿਅਕਤੀ ਦਰੱਖਤਾਂ ਦੀ ਗਿਣਤੀ ਦੀ ਕੀਤੀ ਜਾਵੇ ਤਾਂ ਇਹ ਅੰਕੜਾ ਸਿਰਫ 28 'ਤੇ ਆ ਕੇ ਰੁੱਕ ਜਾਂਦਾ ਹੈ। ਜਦਕਿ ਅਮਰੀਕਾ ਵਿਚ ਪ੍ਰਤੀ ਵਿਅਕਤੀ ਲਈ 699 ਦਰੱਖਤ ਉਪਲੱਬਧ ਹਨ। ਇਸ ਤਰ੍ਹਾਂ ਨਾਲ ਜੇਕਰ ਦੇਖੀਏ ਤਾਂ ਭਾਰਤ ਦੇ ਮੁਕਾਬਲੇ ਅਮਰੀਕਾ ਵਿਚ 22 ਗੁਣਾ ਵਧ ਦਰੱਖਤ ਲੱਗੇ ਹੋਏ ਹਨ। 

PunjabKesari

ਕੁਝ ਅਜਿਹੀ ਹੀ ਸਥਿਤੀ ਸਾਡੇ ਗੁਆਂਢੀਆਂ ਦੀ ਵੀ ਹੈ-
ਚੀਨ- 17,753 ਕਰੋੜ ਦਰੱਖਤਾਂ ਨਾਲ ਗਲੋਬਲ ਰੈਂਕਿੰਗ 'ਚ 5ਵੇਂ ਨੰਬਰ 'ਤੇ, 
ਸ਼੍ਰੀਲੰਕਾ- 244 ਕਰੋੜ ਦਰੱਖਤ (ਨੰਬਰ-82) 
ਪਾਕਿਸਤਾਨ- 99 ਕਰੋੜ ਦਰੱਖਤ (ਨੰਬਰ-105)
ਬੰਗਲਾਦੇਸ਼- 96 ਕਰੋੜ ਦਰੱਖਤ (ਨੰਬਰ-107)

ਜੇਕਰ ਗੱਲ ਪ੍ਰਤੀ ਵਿਅਕਤੀ ਦਰੱਖਤਾਂ ਦੀ ਕੀਤੀ ਜਾਵੇ ਤਾਂ ਚੀਨ 130 ਕਰੋੜ ਦਰੱਖਾਂ ਨਾਲ ਗਲੋਬਲ ਸੂਚੀ 'ਚ 94ਵੇਂ, ਸ਼੍ਰੀਲੰਕਾ 118 ਦਰੱਖਤਾਂ ਨਾਲ 97ਵੇਂ, ਬੰਗਲਾਦੇਸ਼ 6 ਦਰੱਖਤਾਂ ਨਾਲ 137ਵੇਂ ਅਤੇ ਪਾਕਿਸਤਾਨ ਸਿਰਫ 5 ਦਰੱਖਤਾਂ ਨਾਲ 138ਵੇਂ ਸਥਾਨ 'ਤੇ ਹੈ। ਦਰੱਖਤਾਂ ਦੀ ਗਿਣਤੀ ਦੇ ਮਾਮਲੇ ਵਿਚ ਰੂਸ 69,834 ਕਰੋੜ, ਕੈਨੇਡਾ 'ਚ 36,120 ਕਰੋੜ, ਬ੍ਰਾਜ਼ੀਲ 33,816 ਕਰੋੜ, ਅਮਰੀਕਾ 22, 286 ਕਰੋੜ ਅਤੇ ਚੀਨ 17,753 ਕਰੋੜ ਦਰੱਖਤਾਂ ਨਾਲ ਟੌਪ 5 ਦੇਸ਼ਾਂ ਵਿਚ ਸ਼ੁਮਾਰ ਹੈ। ਇੱਥੇ ਦੱਸ ਦੇਈਏ ਕਿ ਰੈਂਕਿੰਗ ਵਿਚ 10,000 ਵਰਗ ਕਿਲੋਮੀਟਰ ਤੋਂ ਘੱਟ ਖੇਤਰਫਲ ਅਤੇ 1 ਲੱਖ ਤੋਂ ਘੱਟ ਆਬਾਦੀ ਵਾਲੇ ਦੇਸ਼ਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ।


Tanu

Content Editor

Related News