ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ ਕੋਰੋਨਾ ਦੇ 6,987 ਨਵੇਂ ਮਾਮਲੇ, ਓਮੀਕਰੋਨ ਦੇ ਮਰੀਜ਼ਾਂ ਦੀ ਗਿਣਤੀ 422 ਪੁੱਜੀ

Sunday, Dec 26, 2021 - 10:50 AM (IST)

ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ ਕੋਰੋਨਾ ਦੇ 6,987 ਨਵੇਂ ਮਾਮਲੇ, ਓਮੀਕਰੋਨ ਦੇ ਮਰੀਜ਼ਾਂ ਦੀ ਗਿਣਤੀ 422 ਪੁੱਜੀ

ਗੈਜੇਟ ਡੈਸਕ– ਦੇਸ਼ ’ਚ ਓਮੀਕਰੋਨ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਦੇ ਦੇਸ਼ ’ਚ ਕੁੱਲ ਮਾਮਲੇ ਵਧ ਕੇ ਹੁਣ 422 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਮਹਾਰਾਸ਼ਟਰ ’ਚ ਓਮੀਕਰੋਨ ਦੇ ਸਭ ਤੋਂ ਜ਼ਿਆਦਾ 108 ਮਰੀਜ਼ ਦਰਜ ਕੀਤੇ ਗਏ ਹਨ। ਰਾਹਤ ਹੀ ਗੱਲ ਇਹ ਹੈ ਕਿ ਇਨ੍ਹਾਂ ’ਚੋਂ 42 ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਸ਼ਨੀਵਾਰ ਨੂੰ ਦੇਸ਼ ਭਰ ’ਚ ਓਮੀਕਰੋਨ ਦੇ ਕੁੱਲ 415 ਮਰੀਜ਼ ਸਨ। ਦਿੱਲੀ ’ਚ ਓਮੀਕਰੋਨ ਦੇ 79 ਮਰੀਜ਼ ਹਨ, ਇਨ੍ਹਾਂ ’ਚੋਂ 23 ਠੀਕ ਹੋ ਚੁੱਕੇ ਹਨ। ਹੁਣ ਤਕ ਦੇਸ਼ ’ਚ ਕੁੱਲ 130 ਓਮੀਕਰੋਨ ਦੇ ਮਰੀਜ਼ ਠੀਕ ਹੋ ਚੁੱਕੇ ਹਨ। 

ਇਹ ਵੀ ਪੜ੍ਹੋ– ਰਾਹੁਲ ਗਾਂਧੀ ਬੋਲੇ- ਮੋਦੀ ਸਰਕਾਰ ਨੇ ਬੂਸਟਰ ਡੋਜ਼ ਲਗਾਉਣ ਦਾ ਮੇਰਾ ਸੁਝਾਅ ਮੰਨਿਆ

 

ਇਹ ਵੀ ਪੜ੍ਹੋ– WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ

ਸਿਹਤ ਮੰਤਰਾਲਾ ਮੁਤਾਬਕ, ਦੇਸ਼ ਭਰ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ ਵੀ 6,987 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ ਦੇਸ਼ ’ਚ ਹੁਣ ਤਕ ਕੁੱਲ ਕੋਵਿਡ ਮਰੀਜ਼ਾਂ ਦੀ ਗਿਣਤੀ ਵਧ ਕੇ 3 ਕਰੋੜ, 47 ਲੱਖ 86 ਹਜ਼ਾਰ 802 ਹੋ ਗਈ ਹੈ। ਪਿਛਲੇ 24 ਘੰਟਿਾਂ ’ਚ ਦੇਸ਼ ਭਰ ’ਚ ਕੁੱਲ 162 ਲੋਕਾਂ ਦੀ ਕੋਵਿਡ ਨਾਲ ਮੌਤ ਵੀ ਹੋਈ ਹੈ। ਹੁਣ ਤਕ ਦੇਸ਼ ’ਚ ਕੋਵਿਡ ਨਾਲ ਕੁੱਲ 4 ਲੱਖ 79 ਹਜ਼ਾਰ 682 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਭਰ ’ਚ ਫਿਲਹਾਲ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 76,766 ਦਰਜ ਕੀਤੀ ਗਈ ਹੈ। 

 

ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ


author

Rakesh

Content Editor

Related News