67 ਸਾਲਾ ਬੇਬੇ ਦਾ 28 ਸਾਲ ਦੇ ਨੌਜਵਾਨ ’ਤੇ ਆਇਆ ਦਿਲ, ‘ਲਿਵ ਇਨ ਰਿਲੇਸ਼ਨ’ ’ਚ ਰਹਿਣਗੇ ਦੋਵੇਂ

03/24/2022 5:51:38 PM

ਗਵਾਲੀਅਰ– ਪਿਆਰ ਅੰਨ੍ਹਾ ਹੁੰਦਾ ਹੈ। ਦਿਲ ਮਿਲ ਜਾਣ ਤੋਂ ਬਾਅਦ ਉਮਰ ਦੀ ਕੰਧ ਟੁੱਟ ਜਾਂਦੀ ਹੈ। ਐੱਮ.ਪੀ. ਦੇ ਗਵਾਲੀਅਰ ਤੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। 67 ਸਾਲ ਦੀ ਇਕ ਬੇਬੇ ਨੂੰ 28 ਸਾਲ ਦੇ ਨੌਜਵਾਨ ਨਾਲ ਪਿਆਰ ਹੋ ਗਿਆ ਹੈ। ਦੋਵੇਂ ਦੋ ਸਾਲਾਂ ਤੋਂ ਇਕ-ਦੂਜੇ ਦੇ ਕਰੀਬ ਹਨ ਅਤੇ ਹੁਣ ਇਕੱਠੇ ਰਹਿਣ ਦਾ ਫੈਸਲਾ ਕੀਤਾ ਹੈ। ਇਸ ਲਈ ਦੋਵਾਂ ਨੇ ਨੋਟਰੀ ਕਰਵਾਈ ਹੈ। 67 ਸਾਲ ਦੀ ਬੇਬੇ ਅਤੇ 28 ਸਾਲ ਦੇ ਨੌਜਵਾਨ ਦੇ ਪਿਆਰ ਦੀ ਕਹਾਣੀ ਦੀ ਚਚਾ ਪੂਰੇ ਇਲਾਕੇ ’ਚ ਖ਼ੂਬ ਹੋ ਰਹੀ ਹੈ। ਨਾਲ ਹੀ ਲੋਕ ਹੈਰਾਨ ਵੀ ਹਨ। 

ਇਹ ਵੀ ਪੜ੍ਹੋ– ਐਪਲ ਵਾਚ ਨੇ ਬਚਾਈ ਭਾਰਤੀ ਯੂਜ਼ਰ ਦੀ ਜਾਨ, ਬੇਹੱਦ ਕਮਾਲ ਦਾ ਹੈ ਇਹ ਫੀਚਰ

ਮੁਰੈਨਾ ਜ਼ਿਲ੍ਹੇ ਦੀ ਰਹਿਣ ਵਾਲੀ 67 ਸਾਲਾ ਰਾਮਕਲੀ ਨਾਂ ਦੀ ਇਕ ਬੇਬੇ ਨੂੰ 28 ਸਾਲਾ ਭੋਲੂ ਨਾਲ ਪਿਆਰ ਹੋ ਗਿਆ ਹੈ। ਪਿਆਰ ਇੰਨਾ ਅੱਗੇ ਵੱਧ ਗਿਆ ਕਿ ਦੋਵਾਂ ਨੇ ‘ਲਿਵ ਇਨ ਰਿਲੇਸ਼ਨ’ਨੂੰ ਚੁਣਿਆ। ਇਸ ਲਈ ਦੋਵੇਂ ਗਵਾਲੀਅਰ ਪਹੁੰਚ ਅਤੇ ‘ਲਿਵ ਇਨ ਰਿਲੇਸ਼ਨ’ ਦੀ ਨੋਟਰੀ ਕਰਵਾ ਲਈ। ਬਜ਼ੁਰਗ ਬੀਬੀ ਮੁਰੈਨਾ ਜ਼ਿਲ੍ਹੇ ਦੀ ਕੈਲਾਰਸ ਦੀ ਰਹਿਣ ਵਾਲੀ ਹੈ। ਰਾਮਕਲੀ ਤੋਂ ਭੋਲੂ ਕਾਫੀ ਛੋਟਾ ਹੈ। ਦੋਵਾਂ ਨੇ ਹੁਣ ਇਕੱਠੇ ਰਹਿਣ ਦਾ ਫੈਸਲਾ ਕੀਤਾ ਹੈ ਪਰ ਵਿਆਹ ਨਹੀਂ ਕਰਵਾਉਣਾ ਚਾਹੁੰਦੇ। 

ਇਹ ਵੀ ਪੜ੍ਹੋ– ਇੰਸਟਾਗ੍ਰਾਮ ’ਤੇ ਡਿਲੀਟ ਹੋਈ ਪੋਸਟ ਨੂੰ ਆਸਾਨੀ ਨਾਲ ਕਰ ਸਕਦੇ ਹੋ ਰਿਕਵਰ, ਜਾਣੋ ਕਿਵੇਂ

PunjabKesari

ਇਹ ਵੀ ਪੜ੍ਹੋ– ਇਸ ਸਾਲ ਬੰਦ ਹੋ ਸਕਦੈ Apple ਦਾ ਇਹ ਪ੍ਰੋਡਕਟ, 2017 ’ਚ ਹੋਇਆ ਸੀ ਲਾਂਚ

ਆਪਣੇ ਇਸ ਰਿਸ਼ਤੇ ਨੂੰ ਨਾਮ ਦੇਣ ਲਈ ਦੋਵਾਂ ਨੇ ਗਵਾਲੀਅਰ ਦਾ ਰੁਖ ਕੀਤਾ, ਇੱਥੇ ਜ਼ਿਲ੍ਹਾ ਅਦਾਲਤ ’ਚ ਪਹੁੰਚ ਕੇ ਦੋਵਾਂ ਨੇ ‘ਲਿਵ ਇਨ ਰਿਲੇਸ਼ਨ’ ਨੂੰ ਮਾਣਤਾ ਦੇਣ ਲਈ ਨੋਟਰੀ ਕਰਵਾ ਲਈ। ਦੋਵਾਂ ਦੀ ਪਿਆਰ ਦੀ ਕਹਾਣੀ ਗਵਾਲੀਅਰ ਚੰਬਲ ਇਲਾਕੇ ’ਚ ਚਰਚਾ ਦਾ ਵਿਸ਼ਾ ਹੈ। ਦੋਵਾਂ ਨੇ ਨੋਟਰੀ ਇਸ ਲਈ ਕਰਵਾਈ ਹੈ ਕਿ ਅੱਗੇ ਚੱਲ ਕੇ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਾ ਹੋਵੇ। ਹਮੇਸ਼ਾ ਇਹ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਕਿ ‘ਲਿਵ ਇਨ ਰਿਲੇਸ਼ਨ’ ’ਚ ਵਿਵਾਦ ਹੋ ਗਿਆ ਅਤੇ ਮਾਮਲਾ ਕੋਰਟ ’ਚ ਪਹੁੰਚ ਗਿਆ। ਦੋਵਾਂ ਨੇ ਇਸੇ ਤੋਂ ਬਚਣ ਲਈ ਨੋਟਰੀ ਕਰਵਾਈ ਹੈ।

ਰਾਮਕਲੀ ਅਤੇ ਭੋਲੂ ਹੁਣ ਕੈਲਾਰਸ ’ਚ ਇਕੱਠੇ ਰਹਿਣਗੇ। ਵਕੀਲ ਨੇ ਕਿਹਾ ਹੈ ਕਿ ਦੋਵੇਂ ਬਾਲਗ ਹਨ। ਦੋਵਾਂ ਨੂੰ ਆਪਣੇ ਫੈਸਲਾ ਲੈਣ ਦਾ ਅਧਿਕਾਰ ਹੈ। ਇਸ ਵਿਚ ਕੋਈ ਪਰੇਸ਼ਾਨੀ ਨਹੀਂ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਉਜੈਨ ’ਚ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ 80 ਸਾਲਾ ਬਜ਼ੁਰਗ ਨੇ 40 ਸਾਲ ਦੀ ਜਨਾਨੀ ਨਾਲ ਵਿਆਹ ਰਚਾਇਆ ਸੀ।

ਇਹ ਵੀ ਪੜ੍ਹੋ– ਸੈਮਸੰਗ ਨੇ ਭਾਰਤ ’ਚ 8 ਸਾਲਾਂ ਬਾਅਦ ਲਾਂਚ ਕੀਤੇ 6 ਨਵੇਂ ਲੈਪਟਾਪ, ਕੀਮਤ 38,990 ਰੁਪਏ ਤੋਂ ਸ਼ੁਰੂ


Rakesh

Content Editor

Related News