ਕੋਰੋਨਾ ਨਾਲ ਬੀਤੇ 24 ਘੰਟੇ 'ਚ 67 ਲੋਕਾਂ ਦੀ ਮੌਤ, ਇਕੱਲੇ ਮੁੰਬਈ 'ਚ 47 ਨੇ ਤੋੜਿਆ ਦਮ

05/16/2020 9:50:14 PM

ਮੁੰਬਈ - ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੇ 24 ਘੰਟੇ 'ਚ ਸੂਬੇ 'ਚ ਇਸ ਖਤਰਨਾਕ ਵਾਇਰਸ ਦੀ ਚਪੇਟ 'ਚ ਆਉਣ ਨਾਲ 67 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚ ਇਕੱਲੇ 47 ਲੋਕਾਂ ਦੀ ਮੌਤ ਮੁੰਬਈ 'ਚ ਹੋਈ ਹੈ। ਇੱਕ ਦਿਨ 'ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਇਹ ਸਭ ਤੋਂ ਵੱਡੀ ਗਿਣਤੀ ਹੈ।
ਮਹਾਰਾਸ਼ਟਰ 'ਚ ਪਿਛਲੇ 24 ਘੰਟੇ 'ਚ 1606 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਮਹਾਰਾਸ਼ਟਰ 'ਚ ਬੀਤੇ 24 ਘੰਟੇ 'ਚ 67 ਪੀੜਤਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 1135 ਹੋ ਗਿਆ ਹੈ। ਰਾਜ 'ਚ ਕੋਰੋਨਾ ਤੋਂ ਪੀੜਤ ਦਾ ਅੰਕੜਾ 30 ਹਜ਼ਾਰ ਤੋਂ ਪਾਰ ਕਰ ਗਿਆ ਹੈ। ਮਹਾਰਾਸ਼ਟਰ 'ਚ ਕੋਰੋਨਾ ਪੀੜਤਾਂ ਦੀ ਗਿਣਥੀ ਵੱਧ ਕੇ 30 ਹਜ਼ਾਰ 706 ਹੋ ਗਈ ਹੈ। ਇਨ੍ਹਾਂ 'ਚ ਇਕੱਲੇ ਮੁੰਬਈ 'ਚ 18 ਹਜ਼ਾਰ 555 ਕੇਸ ਸ਼ਾਮਲ ਹਨ।
ਮੁੰਬਈ 'ਚ ਪਿਛਲੇ 24 ਘੰਟੇ 'ਚ 884 ਨਵੇਂ ਕੇਸ ਸਾਹਮਣੇ ਆਏ ਹਨ। ਨਾਲ ਹੀ ਮੁੰਬਈ 'ਚ ਕੋਰੋਨਾ ਨਾਲ ਹੁਣ ਤਕ 696 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਮੁੰਬਈ 'ਚ ਪਿਛਲੇ 24 ਘੰਟਿਆਂ 'ਚ 52 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਨਾਲ ਮਰਨ ਵਾਲਿਆਂ ਦਾ ਇਹ ਰਿਕਾਰਡ ਅੰਕੜਾ ਹੈ। 7088 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।


Inder Prajapati

Content Editor

Related News