ਦੁਬਈ, ਬੰਗਲਾਦੇਸ਼ ਤੇ ਬਹਿਰੀਨ ਤੋਂ 655 ਭਾਰਤੀ ਵਿਦੇਸ਼ ਤੋਂ ਵਾਪਸ ਪਰਤੇ

Saturday, May 09, 2020 - 08:48 PM (IST)

ਦੁਬਈ, ਬੰਗਲਾਦੇਸ਼ ਤੇ ਬਹਿਰੀਨ ਤੋਂ 655 ਭਾਰਤੀ ਵਿਦੇਸ਼ ਤੋਂ ਵਾਪਸ ਪਰਤੇ

ਨਵੀਂ ਦਿੱਲੀ (ਏ. ਐਨ. ਆਈ.) - ਕੇਂਦਰ ਸਰਕਾਰ ਦੇ 'ਵੰਦੇ ਮਾਤਰਮ ਮਿਸ਼ਨ' ਦੇ ਤਹਿਤ ਏਅਰ ਇੰਡੀਆ ਦੀਆਂ 2 ਉਡਾਣਾਂ ਵਿਚ ਦੁਬਈ ਤੋਂ ਤਮਿਲਨਾਡੂ ਦੇ ਕਰੀਬ 359 ਲੋਕਾਂ ਨੂੰ ਸ਼ਨੀਵਾਰ ਸਵੇਰੇ ਚੇੱਨਈ ਲਿਆਂਦਾ ਗਿਆ। ਯਾਤਰੀਆਂ ਵਿਚ ਤਿਰੂਨੇਲਵਲੀ ਦੀ ਇਕ ਮਹਿਲਾ ਸੀ, ਜਿਸ ਦੇ ਪਤੀ ਦੀ ਦੁਬਈ ਵਿਚ ਮੌਤ ਹੋ ਗਈ ਸੀ। ਉਧਰ, ਸ਼ਨੀਵਾਰ ਨੂੰ ਏਅਰ ਇੰਡੀਆ ਦਾ ਜਹਾਜ਼ ਬੰਗਲਾਦੇਸ਼ ਤੋਂ 129 ਯਾਤਰੀਆਂ ਨੂੰ ਲੈ ਕੇ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਉਤਰਿਆ। ਇਸ ਤੋਂ ਪਹਿਲਾਂ, ਬਹਿਰੀਨ ਤੋਂ 177 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਸ਼ੁੱਕਰਵਾਰ ਦੇਰ ਰਾਤ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ।


author

Khushdeep Jassi

Content Editor

Related News