ਡੇਂਗੂ ਦੇ 650 ਨਵੇਂ ਮਰੀਜ਼, ਕੁੱਲ ਗਿਣਤੀ 2884 ਹੋਈ
Monday, Oct 23, 2017 - 05:30 PM (IST)
ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਜਾਨਲੇਵਾ ਬੁਖਾਰ ਡੇਂਗੂ ਲਗਾਤਾਰ ਪੈਰ ਪਸਾਰ ਰਿਹਾ ਹੈ ਅਤੇ ਪਿਛਲੇ ਇਕ ਹਫਤੇ ਦੌਰਾਨ ਡੇਂਗੂ ਦੇ 650 ਨਵੇਂ ਮਰੀਜ਼ਾਂ ਦਾ ਪਤਾ ਲੱਗਾ। ਇਨ੍ਹਾਂ ਨੂੰ ਮਿਲਾ ਕੇ ਰਾਜਧਾਨੀ ਅਤੇ ਨੇੜੇ-ਤੇੜੇ ਦੇ ਰਾਜਾਂ ਤੋਂ ਆਉਣ ਵਾਲੇ ਡੇਂਗੂ ਦੇ ਮਰੀਜ਼ਾਂ ਦੀ ਕੁੱਲ ਗਿਣਤੀ 2884 'ਤੇ ਪੁੱਜ ਗਈ। ਇਸ ਸਾਲ ਡੇਂਗੂ ਨਾਲ ਤਿੰਨ ਲੋਕਾਂ ਦੀ ਮੌਤ ਵੀ ਹੋ ਚੁਕੀ ਹੈ। ਨਿਗਮਾਂ ਵੱਲੋਂ 21 ਅਕਤੂਬਰ ਤੱਕ ਦੇ ਸੋਮਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ ਮਹੀਨੇ ਦੌਰਾਨ 1077 ਡੇਂਗੂ ਦੇ ਮਰੀਜ਼ਾਂ ਦਾ ਪਤਾ ਲੱਗਾ ਹੈ। ਪਿਛਲੇ ਸਾਲ ਡੇਂਗੂ ਦੇ ਕੁੱਲ ਮਰੀਜ਼ਾਂ ਦੀ ਗਿਣਤੀ 4431 ਸੀ ਅਤੇ 10 ਲੋਕਾਂ ਦੀ ਮੌਤ ਹੋਈ ਸੀ। ਸਾਲ 2015 'ਚ ਡੇਂਗੂ ਦਾ ਭਿਆਨ ਪਰਲੋ ਰਿਹਾ ਸੀ।
ਸਾਲ ਦੇ ਦੌਰਾਨ 15867 ਡੇਂਗੂ ਦੇ ਮਰੀਜ਼ ਸਾਹਮਣੇ ਆਏ ਸਨ, ਜਦੋਂ ਕਿ 60 ਲੋਕਾਂ ਦੀ ਇਸ ਜਾਨਲੇਵਾ ਬੁਖਾਰ ਕਾਰਨ ਮੌਤ ਹੋਈ ਸੀ। ਚਿਕਨਗੁਨੀਆ ਦੇ 48 ਮਾਮਲੇ ਸਾਹਮਣੇ ਆਏ। ਇਸ ਨੂੰ ਮਿਲਾ ਕੇ ਬੁਖਾਰ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਇਸ ਸਾਲ 731 ਹੋ ਗਈ। ਮਲੇਰੀਆ ਦੇ 11 ਮਰੀਜ਼ ਰਹੇ, ਜਦੋਂ ਕਿ ਸਾਲ ਦੌਰਾਨ ਕੁੱਲ ਗਿਣਤੀ 1073 'ਤੇ ਪੁੱਜ ਗਈ।
