ਓਡੀਸ਼ਾ ’ਚ 650 ਮਾਓਵਾਦੀ ਸਮਰਥਕਾਂ ਨੇ ਕੀਤਾ ਆਤਮਸਮਰਪਣ

Sunday, Nov 06, 2022 - 05:31 PM (IST)

ਓਡੀਸ਼ਾ ’ਚ 650 ਮਾਓਵਾਦੀ ਸਮਰਥਕਾਂ ਨੇ ਕੀਤਾ ਆਤਮਸਮਰਪਣ

ਭੁਵਨੇਸ਼ਵਰ (ਭਾਸ਼ਾ)- ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੀ ਹੱਦ ’ਤੇ ਪੈਂਦੇ ਪਿੰਡਾਂ ਵਿੱਚ ਰਹਿਣ ਵਾਲੇ 650 ਸਰਗਰਮ ਮਾਓਵਾਦੀ ਸਮਰਥਕਾਂ ਨੇ ਪੁਲਸ ਅੱਗੇ ਆਤਮਸਮਰਪਣ ਕਰ ਦਿੱਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਆਤਮਸਮਰਪਣ ਕਰਨ ਵਾਲੇ ਜ਼ਿਆਦਾਤਰ ਮਾਓਵਾਦੀ ਸਮਰਥਕ ਮਲਕਾਨਗਿਰੀ ਜ਼ਿਲ੍ਹੇ ਦੇ ਸਵਾਭਿਮਾਨ ਆਂਚਲ ਦੀਆਂ ਸਥਾਨਕ ਗ੍ਰਾਮ ਕਮੇਟੀਆਂ ਜਾਂ ਚੇਤਨਾ ਨਾਟਯ ਮੰਡਲੀਆਂ ਦੇ ਮੈਂਬਰ ਹਨ।

PunjabKesari

‘ਮਾਓਵਾਦੀ ਮੁਰਦਾਬਾਦ, ਸਰਕਾਰ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਹੋਏ ਮਾਓਵਾਦੀ ਸਮਰਥਕਾਂ ਨੇ ਆਤਮਸਮਰਪਣ ਕਰਨ ਤੋਂ ਪਹਿਲਾਂ ਮਾਓਵਾਦੀ ਸਾਹਿਤ, ਪੁਤਲੇ ਅਤੇ ਵਰਦੀਆਂ ਨੂੰ ਅੱਗ ਲਾ ਦਿੱਤੀ। ਇਸ ਸਾਲ ਦੇ ਸ਼ੁਰੂ 'ਚ ਵੀ ਸੈਂਕੜੇ ਮਾਓਵਾਦੀ ਸਮਰਥਕਾਂ ਨੇ ਸਵਾਭਿਮਾਨ ਜ਼ੋਨ ਵਿੱਚ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਐੱਸ. ਪੀ. ਨੇ ਕਿਹਾ ਕਿ ਬਹੁਤ ਸਾਰੇ ਹੋਰ ਮਾਓਵਾਦੀ ਸਮਰਥਕ ਆਉਣ ਵਾਲੇ ਸਮੇਂ ’ਚ ‘ਘਰ ਵਾਪਸੀ’ ਬਾਰੇ ਵਿਚਾਰ ਕਰ ਰਹੇ ਹਨ।

PunjabKesari


author

DIsha

Content Editor

Related News