ਸੰਸਦ ''ਚ ਸਰਕਾਰ ਨੇ ਦੱਸਿਆ- 5 ਸਾਲ ''ਚ ਨਿਯੁਕਤ ਹੋਏ 650 ਹਾਈ ਕੋਰਟ ਦੇ ਜੱਜ
Saturday, Dec 09, 2023 - 05:29 PM (IST)

ਨਵੀਂ ਦਿੱਲੀ- ਦੇਸ਼ ਵਿਚ ਪਿਛਲੇ 5 ਸਾਲਾਂ ਵਿਚ ਹਾਈ ਕੋਰਟ 'ਚ ਨਿਯੁਕਤ ਹੋਏ ਜੱਜਾਂ ਦੀ ਗਿਣਤੀ 650 ਹੈ। ਇਨ੍ਹਾਂ ਵਿਚੋਂ 75 ਫ਼ੀਸਦੀ ਜੱਜ ਆਮ ਸ਼੍ਰੇਣੀ ਦੇ ਹਨ। ਅਨੁਸੂਚਿਤ ਜਾਤੀ (SC) ਦੇ 3.54, ਅਨੁਸੂਚਿਤ ਜਨਜਾਤੀ (ST) ਦੇ 1.54 ਅਤੇ ਹੋਰ ਪਿਛੜਾ ਵਰਗ ਦੇ 11.7 ਫ਼ੀਸਦੀ ਅਤੇ ਘੱਟ ਗਿਣਤੀ ਵਰਗ ਦੇ ਜੱਜਾਂ ਦੀ ਗਿਣਤੀ 5.54 ਫ਼ੀਸਦੀ ਹੀ ਹੈ।
ਇਹ ਵੀ ਪੜ੍ਹੋ- 'ਬੇਹਿਸਾਬ ਨਕਦੀ'; ਨੋਟ ਗਿਣਨ 'ਚ ਲੱਗੀਆਂ 3 ਦਰਜਨ ਤੋਂ ਵੱਧ ਮਸ਼ੀਨਾਂ, ਹੁਣ ਤੱਕ 225 ਕਰੋੜ ਬਰਾਮਦ
ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸਦਨ ਵਿਚ ਇਕ ਸਵਾਲ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਦਰਅਸਲ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਸੰਸਦ ਮੈਂਬਰ ਡਾਕਟਰ ਜੌਨ ਬ੍ਰਿਟਾਸ ਨੇ ਹਾਈ ਕੋਰਟ ਦੇ ਜੱਜਾਂ ਦੇ ਨਿਯੁਕਤੀ 'ਤੇ ਸਵਾਲ ਕੀਤਾ ਸੀ। ਇਸ 'ਤੇ ਕਾਨੂੰਨ ਮੰਤਰੀ ਮੇਘਵਾਲ ਨੇ ਜਵਾਬ ਦਿੰਦਿਆਂ ਦੱਸਿਆ ਕਿ ਸਾਲ 2018 ਤੋਂ 2023 ਦਰਮਿਆਨ ਨਿਯੁਕਤ ਹੋਏ 650 ਹਾਈ ਕੋਰਟ ਦੇ ਜੱਜਾਂ ਵਿਚੋਂ 490 ਜਨਰਲ ਕੈਟੇਗਰੀ ਦੇ ਹਨ। ਉੱਥੇ ਹੀ SC ਦੇ 23, ST ਦੇ 10, OBC ਦੇ 76 ਅਤੇ ਘੱਟ ਗਿਣਤੀ ਵਰਗ ਦੇ 36 ਜੱਜ ਹਨ।
ਇਹ ਵੀ ਪੜ੍ਹੋ- 40 ਮਿੰਟਾਂ 'ਚ ਕਾਸ਼ੀ ਤੋਂ ਅਯੁੱਧਿਆ ਪਹੁੰਚਣਗੇ ਸ਼ਰਧਾਲੂ, ਸ਼ੁਰੂ ਹੋਵੇਗੀ ਹੈਲੀਕਾਪਟਰ ਸੇਵਾ
ਜੱਜ ਕਿਵੇਂ ਨਿਯੁਕਤ ਕੀਤੇ ਜਾਂਦੇ ਹਨ?
ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਾਲੇਜੀਅਮ ਪ੍ਰਣਾਲੀ ਤਹਿਤ ਕੀਤੀ ਜਾਂਦੀ ਹੈ। ਦੇਸ਼ ਵਿਚ ਸੁਪਰੀਮ ਕੋਰਟ ਦਾ ਗਠਨ ਸੰਵਿਧਾਨ ਦੀ ਧਾਰਾ 124 ਤਹਿਤ ਕੀਤਾ ਗਿਆ ਸੀ। ਜੱਜਾਂ ਦੀ ਨਿਯੁਕਤੀ ਇਸ ਦੇ ਇਕ ਪ੍ਰਬੰਧ ਮੁਤਾਬਕ ਕੀਤੀ ਜਾਂਦੀ ਹੈ। ਕਾਲੇਜੀਅਮ ਭਾਰਤ ਦੇ ਚੀਫ਼ ਜਸਟਿਸ ਅਤੇ ਸੁਪਰੀਮ ਕੋਰਟ ਦੇ 4 ਸਭ ਤੋਂ ਸੀਨੀਅਰ ਜੱਜਾਂ ਦਾ ਇਕ ਸਮੂਹ ਹੈ। ਉਨ੍ਹਾਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਹੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8