65 ਸਾਲਾ ਵਕੀਲ ਹਰੀਸ਼ ਸਾਲਵੇ ਕਰਨ ਜਾ ਰਹੇ ਨੇ ਦੂਜਾ ਵਿਆਹ

Sunday, Oct 25, 2020 - 11:15 PM (IST)

65 ਸਾਲਾ ਵਕੀਲ ਹਰੀਸ਼ ਸਾਲਵੇ ਕਰਨ ਜਾ ਰਹੇ ਨੇ ਦੂਜਾ ਵਿਆਹ

ਨਵੀਂ ਦਿੱਲੀ : ਦੇਸ਼ ਦੇ ਮਸ਼ਹੂਰ ਵਕੀਲ ਅਤੇ ਸਾਬਕਾ ਸਾਲਿਸਿਟਰ ਜਨਰਲ ਹਰੀਸ਼ ਸਾਲਵੇ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾਂਦਾ ਹੈ ਕਿ 65 ਸਾਲਾ ਸਾਲਵੇ ਅਗਲੇ ਹਫ਼ਤੇ ਦੁਬਾਰਾ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।

ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਟੇਨ 'ਚ ਕਵੀਂਸ ਕਾਉਂਸਿਲ ਹਰੀਸ਼ ਸਾਲਵੇ ਆਪਣੀ ਦੋਸਤ ਕੈਰੋਲਿਨ ਬਰਾਸਰਡ ਨਾਲ 28 ਅਕਤੂਬਰ ਨੂੰ ਲੰਡਨ ਦੇ ਇੱਕ ਚਰਚ 'ਚ ਵਿਆਹ ਕਰਣ ਜਾ ਰਹੇ ਹਨ। ਇਨ੍ਹਾਂ ਦੋਨਾਂ ਦਾ ਇਹ ਦੂਜਾ ਵਿਆਹ ਹੈ। ਸਾਲਵੇ ਵੀ ਹੁਣ ਧਰਮ ਬਦਲ ਕੇ ਈਸਾਈ ਬਣ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਹਰੀਸ਼ ਸਾਲਵੇ ਪਿਛਲੇ ਮਹੀਨੇ ਹੀ ਆਪਣੇ 38 ਸਾਲਾ ਵਿਵਾਹਿਕ ਜੀਵਨ ਤੋਂ ਵੱਖ ਹੋਏ। ਉਨ੍ਹਾਂ ਨੇ ਆਪਣੀ ਪਤਨੀ ਮੀਨਾਕਸ਼ੀ ਸਾਲਵੇ ਤੋਂ ਤਲਾਕ ਲਿਆ ਅਤੇ ਕਾਨੂੰਨੀ ਤੌਰ 'ਤੇ ਮੀਨਾਕਸ਼ੀ ਤੋਂ ਵੱਖ ਹੋ ਗਏ। ਹਰੀਸ਼ ਸਾਲਵੇ ਅਤੇ ਮੀਨਾਕਸ਼ੀ ਦੀਆਂ ਦੋ ਬੇਟੀਆਂ ਵੀ ਹਨ। 

ਮੀਡੀਆ ਰਿਪੋਰਟਾਂ ਮੁਤਾਬਕ ਸਾਲਵੇ ਆਪਣੀ ਹੋਣ ਵਾਲੀ ਪਤਨੀ ਕੈਰੋਲਿਨ ਨਾਲ ਉਹ ਪਿਛਲੇ ਦੋ ਸਾਲਾਂ ਤੋਂ ਰੋਜ਼ਾਨਾ ਉੱਤਰੀ ਲੰਡਨ ਦੇ ਚਰਚ 'ਚ ਜਾਂਦੇ ਰਹੇ ਹਨ। ਪੇਸ਼ੇ ਤੋਂ ਕਲਾਕਾਰ ਕੈਰੋਲਿਨ 56 ਸਾਲਾ ਦੀ ਹਨ ਅਤੇ ਇੱਕ ਕੁੜੀ ਦੀ ਮਾਂ ਹਨ।


author

Inder Prajapati

Content Editor

Related News