65 ਕਰੋੜ ਰਾਮ ਭਗਤਾਂ ਨੇ ਰਾਮ ਮੰਦਰ ਉਸਾਰੀ ’ਚ ਦਿੱਤਾ ਸਹਿਯੋਗ
Tuesday, Dec 26, 2023 - 02:50 PM (IST)
ਹਰਿਦੁਆਰ, (ਅਮਿਤ)– ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਕਾਰਜ ਪ੍ਰਧਾਨ ਅਤੇ ਸੀਨੀਅਰ ਵਕੀਲ ਆਲੋਕ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ’ਤੇ ਜਦੋਂ ਸ਼੍ਰੀਰਾਮ ਜਨਮ ਭੂਮੀ ’ਤੇ ਸ਼ਾਨਦਾਰ ਮੰਦਰ ਬਣਾਉਣਾ ਸ਼ੁਰੂ ਕੀਤਾ ਗਿਆ ਤਾਂ ਦੇਸ਼ ਦੇ 12.5 ਕਰੋੜ ਪਰਿਵਾਰ ਮਤਲਬ 65 ਕਰੋੜ ਰਾਮ ਭਗਤਾਂ ਨੇ ਮੰਦਰ ਨਿਰਮਾਣ ਵਿਚ ਫੰਡ ਦੇ ਕੇ ਸਹਿਯੋਗ ਦਿੱਤਾ।
ਕੁਮਾਰ ਨੇ ਉਤਰਾਖੰਡ ਦੇ ਹਰਿਦੁਆਰ ਦੇ ਪ੍ਰੈੱਸ ਕਲੱਬ ਵਿਚ ਆਯੋਜਿਤ ਇਕ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਮ ਸਾਡੀ ਪ੍ਰੇਰਣਾ ਹਨ, ਸਾਡੀ ਪਛਾਣ ਹਨ। ਪ੍ਰਭੂ ਸ਼੍ਰੀਰਾਮ ਲਗਭਗ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ 22 ਜਨਵਰੀ ਨੂੰ ਜਨਮ ਸਥਾਨ ’ਤੇ ਬਣ ਰਹੇ ਸ਼ਾਨਦਾਰ ਮੰਦਰ ਮੁੜ ਵਿਰਾਜਮਾਨ ਹੋਣਗੇ। ਉਨ੍ਹਾਂ ਕਿਹਾ ਕਿ ਧਰਮ ਦੀ ਪੁਨਰ ਸਥਾਪਨਾ ਲਈ ਸੰਘਰਸ਼ ਹਮੇਸ਼ਾ ਹੁੰਦਾ ਆਇਆ ਹੈ, ਕਦੇ-ਕਦੇ ਸਿਰਜਣ ਲਈ ਇਹ ਜ਼ਰੂਰੀ ਵੀ ਹੁੰਦਾ ਹੈ। ਸ਼੍ਰੀਰਾਮ ਜਨਮ ਭੂਮੀ ਲਈ 76 ਵਾਰ ਸੰਘਰਸ਼ ਹੋਇਆ, ਇਸ ਸੰਘਰਸ਼ ਵਿਚ ਹਰ ਭਾਸ਼ਾ, ਵਰਗ, ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ। ਕੋਈ 25 ਪੀੜੀਆਂ ਦੇ ਬਲੀਦਾਨ, ਤਿਆਗ ਅਤੇ ਸਮਰਪਣ ਦੇ ਨਤੀਜੇ ਵਜੋਂ ਪ੍ਰਾਪਤ ਇਸ ਸ਼ਾਨਦਾਰ ਆਯੋਜਨ ਦੀ ਗਵਾਹ ਮੌਜੂਦਾ ਦੀ ਪੀੜੀ ਬਣੇਗੀ, ਜਿਨ੍ਹਾਂ ਮੌਜੂਦਾ ਦੇ ਸੰਘਰਸ਼ ਅਤੇ ਜਿੱਤ ਨੂੰ ਪ੍ਰਤੱਖ ਦੇਖਿਆ ਹੈ।