ਸੈਨਾ ਦੇ ਬਜਟ ’ਚ 63,000 ਕਰੋੜ ਦੀ ਕਟੌਤੀ

03/18/2022 11:06:16 AM

ਨਵੀਂ ਦਿੱਲੀ– ਸੰਸਦ ਦੀ ਸਟੈਂਡਿੰਗ ਕਮੇਟੀ ਆਨ ਡਿਫੈਂਸ ਨੇ ਲੋਕ ਸਭਾ ’ਚ ਰਿਪੋਰਟ ਪੇਸ਼ ਕਰਦਿਆਂ ਕਿਹਾ ਹੈ ਕਿ ਬਾਰਡਰ ’ਤੇ ਤਣਾਅ ਵਿਚਾਲੇ ਸੈਨਾ ਦੇ ਬਜਟ ’ਚ ਕਟੌਤੀ ਕਰਨਾ ਖਤਰਨਾਕ ਹੋ ਸਕਦਾ ਹੈ। ਕਮੇਟੀ ਨੇ ਕਿਹਾ ਕਿ ਸਾਲ 2022-23 ਲਈ ਕੈਪੀਟਲ ਹੈੱਡ ਤਹਿਤ ਫੌਜ ਲਈ 2.15 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਸੀ, ਪਰ ਅਲਾਟਮੈਂਟ ਸਿਰਫ 1.52 ਲੱਖ ਕਰੋੜ ਰੁਪਏ ਦੀ ਹੋਈ ਯਾਨੀ 63,000 ਕਰੋੜ ਰੁਪਏ ਦੀ ਕਟੌਤੀ ਹੋਈ । ਫੌਜ ਦੀ ਤਾਕਤ ਦੇ ਲਿਹਾਜ਼ ਨਾਲ ਕੈਪੀਟਲ ਹੈੱਡ ਸਭ ਤੋਂ ਅਹਿਮ ਪਾਰਟ ਹੁੰਦਾ ਹੈ। ਇਸ ਤੋਂ ਹਥਿਆਰ, ਗੋਲਾ-ਬਾਰੂਦ, ਫਾਈਟਰ ਪਲੇਨ ਆਦਿ ਖਰੀਦੇ ਜਾਂਦੇ ਹਨ। ਇਸ ਕਮੇਟੀ ਦੇ ਪ੍ਰਧਾਨ ਭਾਜਪਾ ਦੇ ਐੱਮ. ਪੀ. ਜੁਏਲ ਉਰਾਂਵ ਹਨ। ਉੱਥੇ ਹੀ ਰਾਹੁਲ ਗਾਂਧੀ, ਸ਼ਰਦ ਪਵਾਰ ਸਣੇ 30 ਐੱਮ. ਪੀ. ਇਸ ਦੇ ਮੈਂਬਰ ਹਨ। ਹਥਿਆਰ ਖਰੀਦਣ ਲਈ 2021-22 ਤੋਂ ਵੀ ਘੱਟ ਪੈਸਾ ਮਿਲਿਆ ਹੈ।

ਕਮੇਟੀ ਨੇ ਕਿਹਾ ਕਿ ਆਰਮੀ ਨੇ 46,844 ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਉਸ ਨੂੰ ਕੇਵਲ 32,115 ਕਰੋੜ ਰੁਪਏ ਮਿਲੇ ਹਨ । ਇਸੇ ਤਰ੍ਹਾਂ ਹਵਾਈ ਫੌਜ ਨੂੰ 85,323 ਕਰੋੜ ਰੁਪਏ ਦੇ ਬਜਾਏ 56.852 ਕਰੋੜ ਰੁਪਏ ਤੇ ਨੇਵੀ ਨੂੰ 67,623 ਕਰੋੜ ਰੁਪਏ ਦੇ ਬਜਾਏ 47,591 ਕਰੋੜ ਰੁਪਏ ਮਿਲੇ ਹਨ। ਸਾਲ 2021-22 ’ਚ ਏਅਰਫੋਰਸ ਨੂੰ 53000 ਕਰੋੜ ਰੁਪਏ, ਆਰਮੀ ਨੂੰ 36,000 ਕਰੋੜ ਤੇ ਨੇਵੀ ਨੂੰ 33000 ਕਰੋੜ ਰੁਪਏ ਮਿਲੇ ਸਨ।

ਡਿਫੈਂਸ ਰਿਸਰਚ ’ਤੇ 1 ਫ਼ੀਸਦੀ ਤੋਂ ਵੀ ਘੱਟ ਖਰਚ : ਕਮੇਟੀ ਨੇ ਰਿਪੋਰਟ ’ਚ ਡਿਫੈਂਸ ਰਿਸਰਚ ’ਤੇ ਭਾਰਤ ਸਰਕਾਰ ਵਲੋਂ ਰੱਖਿਆ ਬਜਟ ਦਾ 1 ਫ਼ੀਸਦੀ ਤੋਂ ਵੀ ਘੱਟ ਖਰਚ ਕਰਨ ਦਾ ਮੁੱਦਾ ਚੁੱਕਿਆ ਹੈ। ਚੀਨ ਡਿਫੈਂਸ ਰਿਸਰਚ ’ਤੇ ਕੁੱਲ ਰੱਖਿਆ ਬਜਟ ਦਾ 20 ਫੀਸਦੀ ਤੇ ਅਮਰੀਕਾ 12 ਫ਼ੀਸਦੀ ਖਰਚ ਕਰਦਾ ਹੈ।

ਫੌਜੀ ਆਧੁਨਿਕੀਕਰਨ ਲਈ ਛੇਤੀ ਬਣੇ ਫੰਡ
ਕਮੇਟੀ ਨੇ ਅੱਗੇ ਕਿਹਾ ਕਿ ਅਸੀਂ ਕੈਬਨਿਟ ਨੋਟ ਦੇ ਉਸ ਪ੍ਰਸਤਾਵ ’ਤੇ ਵਿਚਾਰ ਕਰ ਲਿਆ ਹੈ, ਜਿਸ ’ਚ ਫੌਜੀ ਆਧੁਨਿਕੀਕਰਨ ਲਈ ਅਲੇਗ ਤੋਂ ਫੰਡ ਬਣਾਉਣ ਦੀ ਗੱਲ ਕਹੀ ਹੈ। ਕਮੇਟੀ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਸਰਕਾਰ ਛੇਤੀ ਤੋਂ ਛੇਤੀ ਇਸ ਦੀ ਮਨਜ਼ੂਰੀ ਦੇਵੇ, ਜਿਸ ਨਾਲ ਆਧੁਨਿਕੀਕਰਨ ਲਈ ਹੋਰ ਜ਼ਿਆਦਾ ਬਜਟ ਫੌਜ ਨੂੰ ਮਿਲ ਸਕੇ।


Rakesh

Content Editor

Related News