ਕਸ਼ਮੀਰ ’ਚ ਇਸ ਸਾਲ ਹੁਣ ਤੱਕ 62 ਅੱਤਵਾਦੀ ਢੇਰ ਕੀਤੇ ਗਏ: IGP

Thursday, Apr 28, 2022 - 02:39 PM (IST)

ਕਸ਼ਮੀਰ ’ਚ ਇਸ ਸਾਲ ਹੁਣ ਤੱਕ 62 ਅੱਤਵਾਦੀ ਢੇਰ ਕੀਤੇ ਗਏ: IGP

ਸ਼੍ਰੀਨਗਰ (ਭਾਸ਼ਾ)– ਕਸ਼ਮੀਰ ਘਾਟੀ ’ਚ ਸੁਰੱਖਿਆ ਫੋਰਸਾਂ ਨੇ ਵੱਖ-ਵੱਖ ਮੁਕਾਬਿਲਆਂ ’ਚ ਇਸ ਸਾਲ 62 ਅੱਤਵਾਦੀਆਂ ਨੂੰ ਢੇਰ ਕੀਤਾ ਹੈ, ਜਿਸ ’ਚ 15 ਵਿਦੇਸ਼ੀ ਅੱਤਵਾਦੀ ਸਨ। ਕਸ਼ਮੀਰ ਖੇਤਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ. ਜੀ. ਪੀ.) ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ 62 ਅੱਤਵਾਦੀਆਂ ’ਚੋਂ 39 ਲਸ਼ਕਰ-ਏ-ਤੋਇਬਾ ਤੋਂ ਸਨ ਅਤੇ 15 ਜੈਸ਼-ਏ-ਮੁਹੰਮਦ ਦੇ ਸਨ। 

ਆਈ. ਜੀ. ਪੀ. ਨੇ ਟਵਿੱਟਰ ’ਤੇ ਟਵੀਟ ਕਰ ਕੇ ਦੱਸਿਆ ਕਿ ਇਸ ਤੋਂ ਇਲਾਵਾ ਹਿਜ਼ਬੁੱਲ ਮੁਜਾਹੀਦੀਨ ਦੇ 6 ਅਤੇ ਅਲ ਬਦਰ ਦੇ ਦੋ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ। ਘਾਟੀ ਦੇ ਪੁਲਸ ਮੁਖੀ ਨੇ ਕਿਹਾ ਕਿ 62 ’ਚੋਂ 47 ਅੱਤਵਾਦੀ ਸਥਾਨਕ ਜਦਕਿ 15 ਵਿਦੇਸ਼ੀ ਸਨ।


author

Tanu

Content Editor

Related News