ਮੁੰਬਈ ਦੀ ਬਹੁਮਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਜਾਨ ਬਚਾਉਣ ਲਈ ਬਾਲਕਨੀ ’ਚ ਲਟਕਿਆ ਸ਼ਖਸ, ਡਿੱਗ ਕੇ ਮੌਤ

Friday, Oct 22, 2021 - 02:21 PM (IST)

ਮੁੰਬਈ ਦੀ ਬਹੁਮਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਜਾਨ ਬਚਾਉਣ ਲਈ ਬਾਲਕਨੀ ’ਚ ਲਟਕਿਆ ਸ਼ਖਸ, ਡਿੱਗ ਕੇ ਮੌਤ

ਮੁੰਬਈ– ਮੁੰਬਈ ਦੇ ਕਰੀ ਰੋਡ ਸਥਿਤ ਇਕ 60 ਮੰਜ਼ਿਲਾ ਇਮਾਰਤ ’ਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਸਭ ਤੋਂ ਪਹਿਲਾ ਇਮਾਰਤ ਦੀ 19ਵੀਂ ਮੰਜ਼ਿਲ ’ਤੇ ਲੱਗੀ, ਜੋ ਫੈਲ ਕੇ 17 ਤੋਂ 25ਵੀਂ ਮੰਜ਼ਿਲ ਤਕ ਪਹੁੰਚ ਗਈ ਹੈ। ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਇਮਾਰਤ ’ਚੋਂ ਸਿਰਫ ਧੂੰਏ ਦਾ ਗੁਭਾਰ ਨਿਕਲਦਾ ਵਿਖਾਈ ਦਿੱਤਾ। ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬਾਲਕਨੀ ਤੋਂ ਹੇਠਾਂ ਡਿੱਗਾ ਸ਼ਖਸ
ਨਿਰਮਾਣ ਅਧੀਨ ਇਮਾਰਤ ਹੋਣ ਕਾਰਨ ਇਸ ਵਿਚ ਫਿਲਹਾਲ ਕੋਈ ਨਹੀਂ ਰਹਿ ਰਿਹਾ ਸੀ। ਹਾਲਾਂਕਿ, ਇਮਾਰਤ ’ਚ ਮਜ਼ਦੂਰ ਮੌਜੂਦ ਹੋ ਸਕਦੇ ਹਨ। ਫਾਇਰ ਬ੍ਰਿਗੇਡ ਦੇ ਰੈਸਕਿਊ ਆਪਰੇਸ਼ਨ ਦੌਰਾਨ ਇਕ ਸ਼ਖਸ ਇਮਾਰਤ ਦੀ ਬਾਲਕਨੀ ’ਚ ਲਟਕਿਆ ਹੋਇਆ ਵਿਖਾਈ ਦਿੱਤਾ। ਖੁਦ ਨੂੰ ਬਚਾਉਣ ਲਈ ਸ਼ਖਸ ਕਾਫੀ ਦੇਰ ਤਕ ਲਟਕਿਆ ਰਿਹਾ ਪਰ ਬਾਅਦ ’ਚ ਉਹ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। 

PunjabKesari

ਜਿਸ ਇਮਾਰਤ ਨੂੰ ਅੱਗ ਲੱਗੀ ਹੈ ਉਹ ਰਿਹਾਇਸ਼ੀ ਇਲਾਕੇ ’ਚ ਹੈ। ਇਸ ਦੇ ਆਲੇ-ਦੁਆਲੇ ਹੋਰ ਕਈ ਇਮਾਰਤਾਂ ਵੀ ਮੌਜੂਦ ਹਨ। ਭਲੇ ਹੀ ਇਮਾਰਤ ’ਚ ਜ਼ਿਆਦਾ ਲੋਕ ਨਾ ਹੋਣ ਪਰ ਅੱਗ ਨਾਲ ਆਲੇ-ਦੁਆਲੇ ਦੀਆਂ ਇਮਾਰਤਾਂ ’ਚ ਰਹਿ ਰਹੇ ਲੋਕਾਂ ਲਈ ਖਤਰਾ ਪੈਦਾ ਹੋ ਗਿਆ ਹੈ। 


author

Rakesh

Content Editor

Related News