ਕੰਬੋਡੀਆ 'ਚ ਧੋਖਾਧੜੀ ਤੋਂ ਬਚਾਏ ਗਏ 67 ਭਾਰਤੀਆਂ ਦੀ ਜਲਦ ਹੋਵੇਗੀ ਵਤਨ ਵਾਪਸੀ

Thursday, Oct 03, 2024 - 03:17 PM (IST)

ਕੰਬੋਡੀਆ 'ਚ ਧੋਖਾਧੜੀ ਤੋਂ ਬਚਾਏ ਗਏ 67 ਭਾਰਤੀਆਂ ਦੀ ਜਲਦ ਹੋਵੇਗੀ ਵਤਨ ਵਾਪਸੀ

ਸਿੰਗਾਪੁਰ (ਭਾਸ਼ਾ)- ਕੰਬੋਡੀਆ ਵਿਚ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾਏ ਗਏ ਲਗਭਗ 67 ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਭੇਜਿਆ ਜਾਵੇਗਾ। ਨੋਮ ਪੇਨ ਸਥਿਤ ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਦੂਤਘਰ ਨੇ 'ਐਕਸ' 'ਤੇ ਇਕ ਬਿਆਨ ਵਿਚ ਕਿਹਾ, "ਨੋਮ ਪੇਨ ਵਿਚ ਭਾਰਤੀ ਦੂਤਘਰ ਕਈ ਭਾਰਤੀ ਨਾਗਰਿਕਾਂ ਦੇ ਸੰਪਰਕ ਵਿਚ ਹੈ, ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਜਿਨ੍ਹਾਂ ਨੂੰ 20 ਮਈ ਨੂੰ ਕੰਬੋਡੀਆ ਦੇ ਅਧਿਕਾਰੀਆਂ ਵੱਲੋਂ ਜਿਨਬੇਈ-4 ਨਾਮਕ ਸਥਾਨ ਤੋਂ ਬਾਹਰ ਕੱਢਿਆ ਗਿਆ ਸੀ।"

ਇਹ ਵੀ ਪੜ੍ਹੋ: ਹਸਪਤਾਲ 'ਚ ਲੱਗੀ ਭਿਆਨਕ ਅੱਗ, ਸਾਹ ਘੁੱਟਣ ਕਾਰਨ 8 ਲੋਕਾਂ ਦੀ ਮੌਤ

PunjabKesari

ਭਾਰਤੀ ਦੂਤਘਰ ਨੇ ਕਿਹਾ, 'ਇਨ੍ਹਾਂ ਭਾਰਤੀ ਨਾਗਰਿਕਾਂ ਦੀ ਤੁਰੰਤ ਵਾਪਸੀ ਲਈ ਮਾਮਲੇ ਨੂੰ ਕੰਬੋਡੀਆ ਦੇ ਅਧਿਕਾਰੀਆਂ ਕੋਲ ਉੱਚ ਪੱਧਰ 'ਤੇ ਉਠਾਇਆ ਗਿਆ ਹੈ। ਕੰਬੋਡੀਆ ਦੇ ਅਧਿਕਾਰੀਆਂ ਨੇ ਸਾਨੂੰ ਸੂਚਿਤ ਕੀਤਾ ਹੈ ਕਿ ਲਗਭਗ 67 ਭਾਰਤੀ ਨਾਗਰਿਕਾਂ ਨੂੰ ਅੱਜ SHV ਰਾਹੀਂ ਨੋਮ ਪੇਨ ਭੇਜਿਆ ਗਿਆ ਹੈ ਤਾਂ ਕਿ ਯਾਤਰਾ ਦਸਤਾਵੇਜ਼ਾਂ ਲਈ ਦੂਤਘਰ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਭਾਰਤ ਵਾਪਸੀ ਭੇਜਿਆ ਜਾ ਸਕੇ।'

ਇਹ ਵੀ ਪੜ੍ਹੋ: ਤੇਜ਼ ਹਵਾਵਾਂ ਨਾਲ ਤਾਈਵਾਨ ਦੇ ਤੱਟ 'ਤੇ ਪਹੁੰਚਿਆ ਤੂਫਾਨ 'ਕਰੈਥਨ', 2 ਲੋਕਾਂ ਦੀ ਮੌਤ

ਇਸ ਵਿਚ ਕਿਹਾ ਗਿਆ ਹੈ ਕਿ ਦੂਤਘਰ ਦੇ ਅਧਿਕਾਰੀਆਂ ਦੀ ਇਕ ਟੀਮ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਸਿਹਾਨੋਕਵਿਲੇ ਵਿਚ ਹੈ। ਭਾਰਤੀ ਦੂਤਘਰ ਨੇ ਇੱਕ ਬਿਆਨ ਵਿੱਚ ਕਿਹਾ, "ਮਿਸ਼ਨ ਆਪਣੇ ਨਾਗਰਿਕਾਂ ਦੀ ਮਦਦ ਕਰਨ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਦੀ ਦੇਸ਼ ਵਾਪਸੀ ਨੂੰ ਸਰਲ ਬਣਾਉਣ ਲਈ ਵਚਨਬੱਧ ਹੈ। ਹੁਣ ਤੱਕ ਮਿਸ਼ਨ ਦੇ ਦਖ਼ਲ ਨਾਲ 360 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਅ ਕੇ ਭਾਰਤ ਵਾਪਸ ਭੇਜਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਅਮਰੀਕਾ ਦੇ ਸਿਆਟਲ ਸੈਂਟਰ 'ਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News