ਦੱਖਣੀ ਅਫਰੀਕਾ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ, ਸਬੰਧ ਹੋਣਗੇ ਮਜ਼ਬੂਤ
Monday, Dec 16, 2024 - 02:29 PM (IST)
ਜੋਹਾਨਸਬਰਗ (ਭਾਸ਼ਾ)- ਦੱਖਣੀ ਅਫਰੀਕਾ ਦੀ ਸੈਰ ਸਪਾਟਾ ਮੰਤਰੀ ਪੈਟਰੀਸ਼ੀਆ ਡੀ ਲੀਲੇ ਨੇ ਹਾਲ ਹੀ ਵਿਚ ਭਾਰਤ ਦਾ ਦੌਰਾ ਕੀਤਾ ਸੀ। ਦੌਰੇ ਤੋਂ ਪਰਤਣ ਤੋਂ ਬਾਅਦ ਡੀ ਲੀਲੇ ਨੇ ਕਿਹਾ ਕਿ ਭਾਰਤੀ ਬਾਜ਼ਾਰ ਲਈ ਇਕ ਪ੍ਰਮੁੱਖ ਸੈਰ-ਸਪਾਟਾ ਸਥਾਨ ਵਜੋਂ ਦੱਖਣੀ ਅਫਰੀਕਾ ਵਿਚ ਅਪਾਰ ਸੰਭਾਵਨਾਵਾਂ ਹਨ। ਡੀ ਲੀਲੇ ਨੇ ਭਾਰਤ ਵਿਚ ਦੱਖਣੀ ਅਫਰੀਕਾ ਦੇ ਇਕ ਵਫਦ ਦੀ ਅਗਵਾਈ ਕੀਤੀ, ਜਿਸ ਦਾ ਮੁੱਖ ਉਦੇਸ਼ ਭਾਰਤੀ ਸੈਰ-ਸਪਾਟਾ ਵਪਾਰੀਆਂ, ਟੂਰ ਆਪਰੇਟਰਾਂ ਅਤੇ ਐਸੋਸੀਏਸ਼ਨਾਂ, ਵਪਾਰਕ ਦਿੱਗਜ਼ਾਂ ਅਤੇ ਮੀਡੀਆ ਨਾਲ ਸਿੱਧੇ ਸੰਪਰਕ ਸਥਾਪਤ ਕਰਨਾ ਸੀ।
ਇਸ ਫੇਰੀ ਦਾ ਉਦੇਸ਼ ਭਾਰਤ ਤੋਂ ਦੱਖਣੀ ਅਫਰੀਕਾ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਨਜ਼ਦੀਕੀ ਸਹਿਯੋਗ ਨਾਲ ਕੰਮ ਕਰਨਾ ਸੀ। ਡੀ ਲੀਲੇ ਨੇ ਕਿਹਾ, "ਇਸ ਮਿਸ਼ਨ ਦਾ ਉਦੇਸ਼ ਸੈਰ-ਸਪਾਟਾ ਉਦਯੋਗ ਦੇ ਦਿੱਗਜ਼ਾਂ ਅਤੇ ਸੈਰ-ਸਪਾਟਾ ਮੁੱਲ ਲੜੀ ਵਿੱਚ ਹੋਰ ਸਬੰਧਤ ਹਿੱਸੇਦਾਰਾਂ ਨਾਲ ਗੱਲਬਾਤ ਰਾਹੀਂ ਸਬੰਧ ਬਣਾਉਣਾ ਸੀ ਅਤੇ ਆਰਥਿਕ ਵਿਕਾਸ ਦੇ ਇੱਕ ਸਾਧਨ ਵਜੋਂ ਸੈਰ-ਸਪਾਟੇ ਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ।" ਉਸ ਨੇ ਦੱਖਣੀ ਅਫਰੀਕਾ ਦੇ ਜੀ-20 ਪ੍ਰੈਜ਼ੀਡੈਂਸੀ ਦੌਰਾਨ ਇੱਥੇ ਟੂਰਿਜ਼ਮ ਸਬੰਧੀ ਸਥਲਾਂ ਨੂੰ ਵਧਾਵਾ ਦੇਣ 'ਤੇ ਵੀ ਟਿੱਪਣੀ ਕੀਤੀ। ਦੱਖਣੀ ਅਫਰੀਕਾ ਨੇ ਇਸ ਸਾਲ 1 ਦਸੰਬਰ ਨੂੰ ਬ੍ਰਾਜ਼ੀਲ ਤੋਂ ਜੀ-20 ਗਰੁੱਪ ਦੀ ਪ੍ਰਧਾਨਗੀ ਸੰਭਾਲੀ ਸੀ।
ਪੜ੍ਹੋ ਇਹ ਅਹਿਮ ਖ਼ਬਰ- Russia ਹੋਇਆ ਵੀਜ਼ਾ ਫ੍ਰੀ, ਭਾਰਤੀਆਂ ਦੀਆਂ ਮੌਜ਼ਾਂ ਹੀ ਮੌਜ਼ਾਂ
ਮੰਤਰੀ ਨੇ ਕਿਹਾ, “ਭਾਰਤ, ਇੱਕ ਪ੍ਰਮੁੱਖ ਭਾਈਵਾਲ ਅਤੇ ਦੱਖਣੀ ਅਫ਼ਰੀਕਾ ਦੇ ਸਭ ਤੋਂ ਗਤੀਸ਼ੀਲ ਸੈਰ-ਸਪਾਟਾ ਬਾਜ਼ਾਰਾਂ ਵਿੱਚੋਂ ਇੱਕ ਹੋਣ ਦੇ ਨਾਤੇ, ਦੋਵਾਂ ਦੇਸ਼ਾਂ ਦਰਮਿਆਨ ਡੂੰਘੇ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਅਤੇ ਲੋਕਾਂ-ਦਰ-ਲੋਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੀ ਅਪਾਰ ਸੰਭਾਵਨਾਵਾਂ ਰੱਖਦਾ ਹੈ। ਭਾਰਤ ਫੇਰੀ ਦਾ ਉਦੇਸ਼ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਸਾਂਝੇ ਭਵਿੱਖ ਦੀ ਨੀਂਹ ਰੱਖਣਾ ਸੀ। ਸੈਰ-ਸਪਾਟਾ ਇਸ ਸਾਂਝੇਦਾਰੀ ਵਿੱਚ ਅਹਿਮ ਭੂਮਿਕਾ ਨਿਭਾਏਗਾ।'' ਦੋਹਾਂ ਦੇਸ਼ਾਂ ਦਰਮਿਆਨ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ, ''ਭਾਰਤ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਉੱਥੇ ਮੱਧ ਵਰਗ ਦੀ ਗਿਣਤੀ ਵਧ ਰਹੀ ਹੈ। ਭਾਰਤੀ ਸੈਲਾਨੀ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਖਰਚ ਕਰਨ ਵਾਲਿਆਂ ਵਿੱਚੋਂ ਹਨ ਅਤੇ ਸੈਰ-ਸਪਾਟੇ 'ਤੇ ਖਰਚ ਕਰਨ ਵਾਲੇ ਲੋਕਾਂ ਦੀ ਸੰਖਿਆ ਦੇ ਮਾਮਲੇ ਵਿੱਚ 2030 ਤੱਕ ਚੌਥੇ ਸਥਾਨ 'ਤੇ ਪਹੁੰਚ ਜਾਣਗੇ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।