ਹਮੀਦਾ ਬਾਨੋ ਦੀ 22 ਸਾਲ ਬਾਅਦ ਹੋਈ ਵਤਨ ਵਾਪਸੀ, ਟਰੈਵਲ ਏਜੰਟ ਧੋਖੇ ਨਾਲ ਲੈ ਗਿਆ ਸੀ ਪਾਕਿਸਤਾਨ
Tuesday, Dec 17, 2024 - 01:33 PM (IST)
ਲਾਹੌਰ (ਏਜੰਸੀ)- ਪਿਛਲੇ 22 ਸਾਲਾਂ ਤੋਂ ਪਾਕਿਸਤਾਨ ਵਿਚ ਰਹਿ ਰਹੀ ਇਕ ਭਾਰਤੀ ਔਰਤ ਸੋਮਵਾਰ ਨੂੰ ਲਾਹੌਰ ਵਿਚ ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਰਤੀ। ਔਰਤ ਨੂੰ ਟਰੈਵਲ ਏਜੰਟ ਧੋਖੇ ਨਾਲ ਪਾਕਿਸਤਾਨ ਲੈ ਗਿਆ ਸੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੂਲ ਰੂਪ ਤੋਂ ਮੁੰਬਈ ਦੀ ਰਹਿਣ ਵਾਲੀ ਹਮੀਦਾ ਬਾਨੋ 2002 ਵਿੱਚ ਪਾਕਿਸਤਾਨ ਦੇ ਹੈਦਰਾਬਾਦ ਪਹੁੰਚੀ। ਬਾਨੋ ਅਨੁਸਾਰ ਇੱਕ ਏਜੰਟ ਨੇ ਉਸ ਨੂੰ ਦੁਬਈ ਵਿੱਚ ਨੌਕਰੀ ਦਿਵਾਉਣ ਦਾ ਵਾਅਦਾ ਕਰਕੇ ਧੋਖਾ ਦਿੱਤਾ। ਬਾਨੋ ਨੇ ਦੱਸਿਆ ਕਿ ਏਜੰਟ ਉਸ ਨੂੰ ਦੁਬਈ ਲਿਜਾਣ ਦੀ ਬਜਾਏ ਪਾਕਿਸਤਾਨ ਦੇ ਸਿੰਧ ਸੂਬੇ ਦੇ ਹੈਦਰਾਬਾਦ ਜ਼ਿਲ੍ਹੇ ਵਿਚ ਲੈ ਆਇਆ।
ਇਹ ਵੀ ਪੜ੍ਹੋ: ਵਿਦੇਸ਼ ਤੋਂ ਆਈ ਦੁਖਦਾਈ ਖ਼ਬਰ; ਰੈਸਟੋਰੈਂਟ 'ਚੋਂ ਮਿਲੀਆਂ 12 ਭਾਰਤੀਆਂ ਦੀਆਂ ਲਾਸ਼ਾਂ
ਇੱਕ ਸਰਕਾਰੀ ਅਧਿਕਾਰੀ ਮੁਤਾਬਕ, ਸੋਮਵਾਰ ਨੂੰ ਉਹ ਕਰਾਚੀ ਤੋਂ ਫਲਾਈਟ ਰਾਹੀਂ ਇੱਥੇ ਪਹੁੰਚੀ ਅਤੇ ਇਸ ਤੋਂ ਬਾਅਦ ਉਹ ਵਾਹਗਾ ਬਾਰਡਰ ਰਾਹੀਂ ਭਾਰਤ ਪਹੁੰਚੀ। ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਿਦਾ ਕੀਤਾ। ਬਾਨੋ ਨੇ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ੀ ਪ੍ਰਗਟਾਈ। ਬਾਨੋ ਨੇ ਕਿਹਾ ਕਿ ਉਸ ਨੇ ਭਾਰਤ ਪਰਤਣ ਦੀ ਉਮੀਦ ਛੱਡ ਦਿੱਤੀ ਸੀ, ਪਰ ਉਹ ਖੁਸ਼ਕਿਸਮਤ ਹੈ ਕਿ ਇਹ ਦਿਨ ਦੇਖਣ ਨੂੰ ਮਿਲਿਆ। ਸਾਲ 2022 ਵਿੱਚ ਸਥਾਨਕ YouTuber ਵਲੀਉੱਲ੍ਹਾ ਮਾਰੂਫ ਨੇ ਆਪਣੇ 'ਵਲੌਗ' ਵਿੱਚ ਸਾਂਝਾ ਕੀਤਾ ਕਿ ਹਮੀਦਾ ਬਾਨੋ ਨੇ 2002 ਵਿੱਚ ਭਾਰਤ ਛੱਡ ਦਿੱਤਾ ਸੀ, ਜਦੋਂ ਇੱਕ ਭਰਤੀ ਏਜੰਟ ਨੇ ਉਸਨੂੰ ਦੁਬਈ ਵਿੱਚ ਕੁੱਕ ਵਜੋਂ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਟਰੱਕਾਂ ਦੀ ਆਮੋ-ਸਾਹਮਣੇ ਟੱਕਰ 'ਚ 2 ਪੰਜਾਬੀਆਂ ਦੀ ਮੌਤ
ਹਾਲਾਂਕਿ ਉਸ ਨੂੰ ਦੁਬਈ ਲਿਜਾਣ ਦੀ ਬਜਾਏ ਧੋਖੇ ਨਾਲ ਤਸਕਰੀ ਕਰਕੇ ਪਾਕਿਸਤਾਨ ਲਿਆਂਦਾ ਗਿਆ। ਮਾਰੂਫ ਦੇ 'ਵਲੌਗ' ਨੇ ਉਸ ਨੂੰ ਭਾਰਤ ਵਿੱਚ ਆਪਣੇ ਪਰਿਵਾਰ ਨਾਲ ਜੁੜਨ ਵਿੱਚ ਮਦਦ ਕੀਤੀ। ਉਸ ਦੀ ਬੇਟੀ ਯਾਸਮੀਨ ਨੇ ਵੀ ਉਸ ਨਾਲ ਫੋਨ 'ਤੇ ਗੱਲ ਕੀਤੀ। ਮਾਰੂਫ ਨਾਲ ਗੱਲਬਾਤ ਕਰਦਿਆਂ ਹਮੀਦਾ ਬਾਨੋ ਨੇ ਦੱਸਿਆ ਕਿ ਪਾਕਿਸਤਾਨ ਆਉਣ ਤੋਂ ਪਹਿਲਾਂ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਭਾਰਤ ਵਿੱਚ ਆਪਣੇ 4 ਬੱਚਿਆਂ ਦੀ ਆਰਥਿਕ ਮਦਦ ਕਰ ਰਹੀ ਸੀ। ਉਸ ਨੇ ਪਹਿਲਾਂ ਦੋਹਾ, ਕਤਰ, ਦੁਬਈ ਅਤੇ ਸਾਊਦੀ ਅਰਬ ਵਿੱਚ ਬਿਨਾਂ ਕਿਸੇ ਸਮੱਸਿਆ ਦੇ ਕੁੱਕ ਵਜੋਂ ਕੰਮ ਕੀਤਾ ਸੀ। ਪਾਕਿਸਤਾਨ ਵਿੱਚ 22 ਸਾਲ ਰਹਿਣ ਦੌਰਾਨ, ਬਾਨੋ ਨੇ ਕਰਾਚੀ ਦੇ ਇੱਕ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਕੀਤਾ, ਜਿਸਦੀ ਕੋਵਿਡ -19 ਨਾਲ ਮੌਤ ਹੋ ਗਈ। ਉਦੋਂ ਤੋਂ ਉਹ ਆਪਣੇ ਮਤਰੇਏ ਪੁੱਤਰ ਨਾਲ ਰਹਿ ਰਹੀ ਸੀ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖਬਰ, ਹਾਦਸੇ 'ਚ 2 ਪੰਜਾਬੀ ਮੁੰਡਿਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8