Musk ਦਾ Trudeau 'ਤੇ ਪਲਟਵਾਰ, ਕਿਹਾ-ਜਲਦ ਹੋਣਗੇ ਸੱਤਾ ਤੋਂ ਬਾਹਰ

Thursday, Dec 12, 2024 - 12:17 PM (IST)

Musk ਦਾ Trudeau 'ਤੇ ਪਲਟਵਾਰ, ਕਿਹਾ-ਜਲਦ ਹੋਣਗੇ ਸੱਤਾ ਤੋਂ ਬਾਹਰ

ਵਾਸ਼ਿੰਗਟਨ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਦੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਕਮਲਾ ਹੈਰਿਸ ਦੀ ਹਾਰ 'ਤੇ ਦੁੱਖ ਪ੍ਰਗਟ ਕੀਤਾ ਤਾਂ ਐਲੋਨ ਮਸਕ ਨੇ ਉਨ੍ਹਾਂ 'ਤੇ ਪਲਟਵਾਰ ਕੀਤਾ। ਮਸਕ ਨੇ ਕਿਹਾ ਕਿ ਉਹ ਵੀ ਜਲਦ ਸੱਤਾ ਤੋਂ ਬਾਹਰ ਹੋ ਜਾਣਗੇ। ਕੈਨੇਡਾ ਵਿੱਚ ਇਕਵਲ ਵੌਇਸ ਫਾਊਂਡੇਸ਼ਨ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਟਰੂਡੋ ਨੇ ਕਿਹਾ ਕਿ ਔਰਤਾਂ ਦੀ ਤਰੱਕੀ ਵਿਰੁੱਧ ਕਈ ਤਾਕਤਾਂ ਲੜ ਰਹੀਆਂ ਹਨ ਜੋ ਨਹੀਂ ਚਾਹੁੰਦੀਆਂ ਕਿ ਉਹ ਅੱਗੇ ਵਧਣ ਪਰ ਅਜਿਹਾ ਨਹੀਂ ਹੋਣਾ ਚਾਹੀਦਾ। 

ਟਰੂਡੋ ਨੇ ਕਿਹਾ ਕਿ ਅਜਿਹਾ ਉੱਥੇ (ਅਮਰੀਕਾ) ਨਹੀਂ ਹੋਣਾ ਚਾਹੀਦਾ ਸੀ। ਭਾਵੇਂ ਇਹ ਕਈ ਵਾਰ ਮੁਸ਼ਕਲ ਹੋ ਸਕਦਾ ਹੈ, ਪਰ ਸਾਨੂੰ ਲਗਾਤਾਰ ਤਰੱਕੀ ਵੱਲ ਵਧਣਾ ਚਾਹੀਦਾ ਹੈ। ਟਰੂਡੋ ਨੇ ਕਿਹਾ ਕਿ ਉਹ ਮਾਣ ਵਾਲੀ ਨਾਰੀਵਾਦੀ (proud feminist ) ਹੈ ਅਤੇ ਹਮੇਸ਼ਾ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਵਿੱਚ ਕੁਝ ਹਫ਼ਤੇ ਪਹਿਲਾਂ ਹੀ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਸਨ ਪਰ ਅਮਰੀਕਾ ਨੇ ਆਪਣੀ ਪਹਿਲੀ ਮਹਿਲਾ ਰਾਸ਼ਟਰਪਤੀ ਨਾ ਚੁਣਨ ਲਈ ਦੂਜੀ ਵਾਰ ਵੋਟ ਪਾਈ।

ਪੜ੍ਹੋ ਇਹ ਅਹਿਮ ਖ਼ਬਰ-Visa ਦੇਣ ਤੋਂ ਭਾਰਤ ਨੇ ਕੀਤਾ ਇਨਕਾਰ, ਕੈਨੇਡੀਅਨ ਵੱਖਵਾਦੀਆਂ ਨੂੰ ਲੱਗੀਆਂ ਮਿਰਚਾਂ

ਟਰੂਡੋ ਦੇ ਬਿਆਨ 'ਤੇ ਮਸਕ ਦਾ ਪਲਟਵਾਰ

 

ਜਸਟਿਨ ਟਰੂਡੋ ਨੇ ਕਿਹਾ ਕਿ ਔਰਤਾਂ ਦੇ ਅਧਿਕਾਰਾਂ ਅਤੇ ਔਰਤਾਂ ਦੀ ਤਰੱਕੀ 'ਤੇ ਹਰ ਪਾਸੇ ਹਮਲੇ ਹੋ ਰਹੇ ਹਨ। ਕਮਲਾ ਹੈਰਿਸ ਦੀ ਹਾਰ ਔਰਤਾਂ ਦੀ ਤਰੱਕੀ 'ਤੇ ਹਮਲਾ ਹੈ। ਟੇਸਲਾ ਦੇ ਮੁਖੀ ਐਲੋਨ ਮਸਕ ਨੇ ਟਰੂਡੋ ਦੇ ਇਸ ਬਿਆਨ 'ਤੇ ਕਰਾਰਾ ਪਲਟਵਾਰ ਕੀਤਾ। ਮਸਕ ਨੇ ਟਵੀਟ ਕੀਤਾ ਕਿ ਉਹ ਇੱਕ ਅਸਹਿ ਟੂਲ (insufferable tool) ਹਨ। ਉਹ ਜ਼ਿਆਦਾ ਦੇਰ ਸੱਤਾ ਵਿਚ ਨਹੀਂ ਰਹੇਗਾ। ਜ਼ਿਕਰਯੋਗ ਹੈ ਕਿ ਟਰੰਪ ਪਹਿਲਾਂ ਹੀ ਟਰੂਡੋ 'ਤੇ ਹਮਲਾ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਮਸਕ ਨੇ ਕਿਹਾ ਸੀ ਕਿ ਟਰੂਡੋ ਅਗਲੀ ਚੋਣ ਹਾਰ ਜਾਣਗੇ।

ਪੜ੍ਹੋ ਇਹ ਅਹਿਮ ਖ਼ਬਰ- ਬੱਲੇ-ਬੱਲੇ ਕਰਾ ਰਹੇ ਨੇ Elon Musk, ਨੈੱਟਵਰਥ 400 ਅਰਬ ਡਾਲਰ ਤੋਂ ਪਾਰ

ਟਰੰਪ ਨੇ ਟਰੂਡੋ ਦਾ ਉਡਾਇਆ ਮਜ਼ਾਕ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਪੀ.ਐੱਮ ਜਸਟਿਨ ਟਰੂਡੋ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਨੂੰ ਕੈਨੇਡਾ ਦਾ ਗਵਰਨਰ ਕਿਹਾ ਹੈ। ਦਰਅਸਲ ਹਾਲ ਹੀ ਵਿੱਚ ਟਰੰਪ ਨੇ ਕਿਹਾ ਸੀ ਕਿ ਜਿਵੇਂ ਹੀ ਉਹ ਅਹੁਦਾ ਸੰਭਾਲਣਗੇ, ਸਭ ਤੋਂ ਪਹਿਲਾਂ ਉਹ ਕੈਨੇਡਾ ਤੋਂ ਆਉਣ ਵਾਲੇ ਸਮਾਨ 'ਤੇ 25 ਫੀਸਦੀ ਟੈਰਿਫ ਲਗਾਉਣਗੇ, ਜਦੋਂ ਤੱਕ ਇਹ ਦੇਸ਼ ਅਮਰੀਕਾ ਆਉਣ ਵਾਲੇ ਨਸ਼ਿਆਂ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੰਟਰੋਲ ਨਹੀਂ ਕਰਦੇ। ਟਰੰਪ ਦੇ ਇਸ ਐਲਾਨ ਤੋਂ ਬਾਅਦ ਟਰੂਡੋ ਨੇ ਇਸ 'ਤੇ ਚਿੰਤਾ ਪ੍ਰਗਟਾਈ ਸੀ। ਟਰੂਡੋ ਨੇ ਕਿਹਾ ਸੀ ਕਿ ਅਜਿਹੀ ਫੀਸ ਕੈਨੇਡਾ ਦੀ ਆਰਥਿਕਤਾ ਨੂੰ ਤਬਾਹ ਕਰ ਦੇਵੇਗੀ। ਇਸ 'ਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਟਰੂਡੋ ਨੂੰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News